'ਉਹ ਇਕ ਸੱਚੇ ਰਾਜਨੇਤਾ ਸਨ', ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਡਾ.ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ
Saturday, Dec 28, 2024 - 12:07 PM (IST)

ਸਾਨ ਫਰਾਂਸਿਸਕੋ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ 'ਇੱਕ ਸੱਚਾ ਰਾਜਨੇਤਾ' ਕਿਹਾ ਅਤੇ ਭਾਰਤ ਅਤੇ ਅਮਰੀਕਾ ਦਰਮਿਆਨ ਦੁਵੱਲੇ ਸਹਿਯੋਗ ਦੇ ਬੇਮਿਸਾਲ ਪੱਧਰ ਦਾ ਸਿਹਰਾ ਉਨ੍ਹਾਂ ਦੀ ਰਣਨੀਤਕ ਸਮਝ ਅਤੇ ਸਿਆਸੀ ਹਿੰਮਤ ਨੂੰ ਦਿੱਤਾ। 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਿੰਘ ਦਾ ਵੀਰਵਾਰ ਰਾਤ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਾਈਡੇਨ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ।
ਇਹ ਵੀ ਪੜ੍ਹੋ: ਡੋਂਕੀ ਲਗਾ ਸਪੇਨ ਜਾਣ ਦੀ ਕੋਸ਼ਿਸ਼, 70 ਲੋਕਾਂ ਦੀ ਗਈ ਜਾਨ
ਬਾਈਡੇਨ ਨੇ ਇੱਕ ਬਿਆਨ ਵਿੱਚ ਕਿਹਾ, "ਅੱਜ ਅਮਰੀਕਾ ਅਤੇ ਭਾਰਤ ਵਿਚਕਾਰ ਸਹਿਯੋਗ ਦਾ ਜੋ ਬੇਮਿਸਾਲ ਪੱਧਰ ਹੈ, ਉਹ (ਸਾਬਕਾ) ਪ੍ਰਧਾਨ ਮੰਤਰੀ ਦੀ ਰਣਨੀਤਕ ਸਮਝ ਅਤੇ ਸਿਆਸੀ ਹਿੰਮਤ ਤੋਂ ਬਿਨਾਂ ਸੰਭਵ ਨਹੀਂ ਸੀ। ਅਮਰੀਕਾ-ਭਾਰਤ ਸਿਵਲ ਪਰਮਾਣੂ ਸਮਝੌਤਾ ਕਰਨ ਤੋਂ ਲੈ ਕੇ ਇੰਡੋ-ਪੈਸੀਫਿਕ ਖੇਤਰ ਦੇ ਸਹਿਯੋਗੀਆਂ ਵਿਚਕਾਰ 'ਕਵਾਡ' ਦੀ ਸ਼ੁਰੂਆਤ ਵਿਚ ਮਦਦ ਕਰਨ ਤੱਕ, ਉਨ੍ਹਾਂ ਨੇ ਪੱਥ-ਪ੍ਰਦਰਸ਼ਕ ਪ੍ਰਗਤੀ ਦੀ ਰੂਪਰੇਖਾ ਤਿਆਰ ਕੀਤੀ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਰਾਸ਼ਟਰਾਂ ਅਤੇ ਵਿਸ਼ਵ ਨੂੰ ਮਜ਼ਬੂਤ ਬਣਾਉਂਦੀ ਰਹੇਗੀ। ਉਹ ਇੱਕ ਸੱਚੇ ਰਾਜਨੇਤਾ, ਇੱਕ ਸਮਰਪਿਤ ਜਨਤਕ ਸੇਵਕ ਸਨ ਅਤੇ ਸਭ ਤੋਂ ਵੱਧ ਕੇ ਉਹ ਇੱਕ ਦਿਆਲੂ ਅਤੇ ਨਿਮਰ ਵਿਅਕਤੀ ਸਨ।"
ਇਹ ਵੀ ਪੜ੍ਹੋ: ਸੰਸਦ ’ਚ ਹੰਗਾਮਾ, ਸੰਸਦ ਮੈਂਬਰਾਂ ਨੇ ਇਕ-ਦੂਜੇ ਦੇ ਫੜ੍ਹੇ ਕਾਲਰ
ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੂੰ 2008 ਵਿੱਚ ਅਮਰੀਕੀ ਸੈਨੇਟ ਦੀ ਵਿਦੇਸ਼ ਸਬੰਧ ਕਮੇਟੀ ਦੇ ਚੇਅਰਮੈਨ ਵਜੋਂ ਅਤੇ 2009 ਵਿੱਚ ਸਿੰਘ ਦੇ ਅਮਰੀਕਾ ਦੇ ਸਰਕਾਰੀ ਦੌਰੇ ਦੌਰਾਨ ਉਪ-ਰਾਸ਼ਟਰਪਤੀ ਵਜੋਂ ਉਨ੍ਹਾਂ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀ। ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ 2013 ਵਿੱਚ ਵੀ ਨਵੀਂ ਦਿੱਲੀ ਵਿੱਚ ਮੇਰੀ ਮੇਜ਼ਬਾਨੀ ਕੀਤੀ ਸੀ। ਜਿਵੇਂ ਕਿ ਅਸੀਂ ਉਦੋਂ ਚਰਚਾ ਕੀਤੀ ਸੀ, ਅਮਰੀਕਾ-ਭਾਰਤ ਸਬੰਧ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਬੰਧਾਂ ਵਿੱਚੋਂ ਇੱਕ ਹਨ।
ਇਹ ਵੀ ਪੜ੍ਹੋ: ਅਮਰੀਕਾ ਦੇ ਵੀਜ਼ਾ ਮਾਮਲੇ 'ਚ ਭਾਰਤੀਆਂ ਨੇ ਤੋੜ ਦਿੱਤੇ ਸਾਰੇ ਰਿਕਾਰਡ,11 ਮਹੀਨਿਆਂ 'ਚ ਇੰਨੇ ਲੋਕ ਗਏ US
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8