ਅਮਰੀਕਾ ''ਚ ਮਾਰੇ ਗਏ ਭਾਰਤੀ ਵਿਦਿਆਰਥੀ ਦੇ ਮਾਮਲੇ ''ਤੇ ਸੁਸ਼ਮਾ ਨੇ ਮਦਦ ਕਰਨ ਦਾ ਕੀਤਾ ਵਾਅਦਾ

11/17/2017 9:42:38 AM

ਕੈਲੀਫੋਰਨੀਆ (ਬਿਊਰੋ)— ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਗੈਸ ਸਟੇਸ਼ਨ ਨੇੜੇ ਕਰਿਆਨੇ ਦੀ ਦੁਕਾਨ ਉੱਤੇ ਕਥਿਤ ਰੂਪ ਨਾਲ ਹਥਿਆਰਾਂ ਨਾਲ ਲੈਸ 4 ਲੁਟੇਰਿਆਂ ਨੇ 21 ਸਾਲਾ ਇਕ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਨ੍ਹਾਂ ਲੁਟੇਰਿਆਂ ਵਿਚ ਇਕ ਭਾਰਤੀ ਮੂਲ ਦਾ ਇਕ ਵਿਅਕਤੀ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਘਟਨਾ ਮੰਗਲਵਾਰ ਦੇਰ ਰਾਤ ਦੀ ਦੱਸੀ ਗਈ ਹੈ।
ਇਸ ਘਟਨਾ ਉੱਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿਟਰ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ ਹੈ, ਮੈਨੂੰ ਇਸ ਘਟਨਾ ਦੀ ਪੂਰੀ ਰਿਪੋਰਟ ਮਿਲੀ ਹੈ। ਪੁਲਸ ਨੇ ਇਕ ਭਾਰਤੀ ਮੂਲ ਦੇ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਸਰਕਾਰ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰੇਗੀ।

ਸਥਾਨਕ ਸਮਾਚਾਰ ਪੱਤਰ ਦੀ ਇਕ ਰਿਪੋਰਟ ਮੁਤਾਬਕ, ਧਰਮਪ੍ਰੀਤ ਸਿੰਘ ਜੱਸਰ ਫਰਿਜ਼ਨੋ ਸ਼ਹਿਰ ਵਿਚ ਇਕ ਗੈਸ ਸਟੇਸ਼ਨ ਕੋਲ ਕਰਿਆਨੇ ਦੀ ਇਕ ਦੁਕਾਨ ਵਿਚ ਡਿਊਟੀ ਉੱਤੇ ਸੀ। ਉਦੋਂ ਭਾਰਤੀ ਮੂਲ ਦੇ ਇਕ ਵਿਅਕਤੀ ਸਮੇਤ 4 ਲੁਟੇਰੇ ਦੁਕਾਨ ਵਿਚ ਲੁੱਟ-ਖਸੁੱਟ ਲਈ ਦਾਖਲ ਹੋ ਗਏ। ਧਰਮਪ੍ਰੀਤ ਕੈਸ਼ ਕਾਊਂਟਰ ਦੇ ਪਿੱਛੇ ਲੁੱਕ ਗਿਆ। ਇਸ ਦੇ ਬਾਵਜੂਦ ਨਗਦੀ ਅਤੇ ਸਾਮਾਨ ਲੁੱਟਣ ਤੋਂ ਬਾਅਦ ਉੱਥੋਂ ਜਾਂਦੇ ਸਮੇਂ ਕਿਸੇ ਇਕ ਲੁਟੇਰੇ ਨੇ ਉਸ ਨੂੰ ਗੋਲੀ ਮਾਰ ਦਿੱਤੀ।


ਅਗਲੇ ਦਿਨ ਜਦੋਂ ਬੁੱਧਵਾਰ ਨੂੰ ਇਕ ਗਾਹਕ ਦੁਕਾਨ ਉੱਤੇ ਪਹੁੰਚਿਆ ਉਦੋਂ ਘਟਨਾ ਦੇ ਬਾਰੇ ਵਿਚ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਅਕਾਉਂਟਿਗ ਦਾ ਵਿਦਿਆਰਥੀ ਧਰਮਪ੍ਰੀਤ ਮੂਲ ਰੂਪ ਤੋਂ ਪੰਜਾਬ ਦਾ ਰਹਿਣ ਵਾਲਾ ਸੀ। ਉਹ ਵਿਦਿਆਰਥੀ ਵੀਜ਼ਾ ਉੱਤੇ ਕਰੀਬ 3 ਸਾਲ ਪਹਿਲਾਂ ਅਮਰੀਕਾ ਆਇਆ ਸੀ। ਪੁਲਸ ਨੇ ਇਸ ਮਾਮਲੇ ਵਿਚ ਭਾਰਤੀ ਮੂਲ ਦੇ 22 ਸਾਲਾ ਅੱਠਵਾਲ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ।


ਸ਼ੱਕੀ ਨੂੰ ਮਾਡੇਰਾ ਡਿਪਾਰਟਮੈਂਟ ਆਫ ਕਰੇਕਸ਼ਨਸ ਵਿਚ ਭੇਜ ਦਿੱਤਾ ਜਾਵੇਗਾ। ਅੱਠਵਾਲ ਖਿਲਾਫ ਹੱਤਿਆ ਅਤੇ ਲੁੱਟ-ਖਸੁੱਟ ਦੇ ਇਲਜ਼ਾਮ ਲਗਾਏ ਗਏ ਹਨ। ਮਾਡੇਰਾ ਸ਼ੇਰਿਫ ਜੈ ਵਾਰਣ ਨੇ ਕਿਹਾ ਕਿ ਜਾਂਚਕਰਤਾ ਹੋਰ ਸ਼ੱਕੀਆਂ ਦੀ ਭਾਲ ਕਰ ਰਹੇ ਹਨ ਅਤੇ ਇਸ ਮਾਮਲੇ ਵਿਚ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


Related News