ਨਿਰਯਾਤਕਾਂ ਨੂੰ ਵੱਡਾ ਝਟਕਾ ! US ਨੇ ਭਾਰਤੀ ਵਸਤੂਆਂ ''ਤੇ ਲਾਗੂ ਕੀਤਾ 10% ਟੈਰਿਫ, ਇਸ ਕਾਰਨ ਲਿਆ ਫ਼ੈਸਲਾ
Tuesday, Aug 11, 2026 - 11:33 AM (IST)
ਬਿਜ਼ਨੈੱਸ ਡੈਸਕ : ਅਮਰੀਕੀ ਪ੍ਰਸ਼ਾਸਨ ਨੇ ਭਾਰਤੀ ਚੀਜ਼ਾਂ 'ਤੇ 10 ਫ਼ੀਸਦੀ ਵਾਧੂ ਟੈਰਿਫ (ਟੈਕਸ) ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਵਲੋਂ ਇਹ ਫ਼ੈਸਲਾ ਜਬਰੀ ਮਜ਼ਦੂਰੀ (Forced Labour) ਵਿਰੁੱਧ ਆਪਣੇ ਟ੍ਰੇਡ ਐਕਸ਼ਨ ਤਹਿਤ ਲਿਆ ਗਿਆ ਹੈ। ਅਮਰੀਕੀ ਵਪਾਰ ਪ੍ਰਤੀਨਿਧ (USTR) ਵੱਲੋਂ ਯੂ.ਐੱਸ. ਟ੍ਰੇਡ ਐਕਟ ਦੇ Section 301 ਦੇ ਤਹਿਤ ਕੀਤੀ ਗਈ ਜਾਂਚ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
US ਸਰਕਾਰੀ ਤੇ ਮੀਡੀਆ ਰਿਪੋਰਟਾਂ ਮੁਤਾਬਕ, ਅਮਰੀਕਾ ਨੇ ਇਸ ਸਾਲ ਮਾਰਚ ਵਿੱਚ ਭਾਰਤ ਸਮੇਤ 60 ਦੇਸ਼ਾਂ ਵਿਰੁੱਧ ਜਬਰੀ ਮਜ਼ਦੂਰੀ ਨਾਲ ਬਣੇ ਸਾਮਾਨ ਦੇ ਨਿਰਯਾਤ ਨੂੰ ਰੋਕਣ ਵਿੱਚ ਅਸਫਲ ਰਹਿਣ ਦੇ ਮੁੱਦੇ 'ਤੇ ਜਾਂਚ ਸ਼ੁਰੂ ਕੀਤੀ ਸੀ। ਸ਼ੁਰੂਆਤੀ ਤੌਰ 'ਤੇ ਅਮਰੀਕਾ ਵੱਲੋਂ ਭਾਰਤ 'ਤੇ 12.5 ਫ਼ੀਸਦੀ ਟੈਰਿਫ ਲਗਾਉਣ ਦੀ ਤਜਵੀਜ਼ ਰੱਖੀ ਗਈ ਸੀ।
ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ
ਹਾਲਾਂਕਿ, ਭਾਰਤ ਸਰਕਾਰ ਦੇ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (DGFT) ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੇਸ਼ ਵਿੱਚ ਜਬਰੀ ਮਜ਼ਦੂਰੀ ਰਾਹੀਂ ਬਣਾਏ ਗਏ ਸਾਮਾਨ ਦੀ ਦਰਾਮਦ (import) 'ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਅਹਿਮ ਕਾਨੂੰਨੀ ਬਦਲਾਅ ਅਤੇ ਭਾਰਤ-ਅਮਰੀਕਾ ਵਿਚਾਲੇ ਹੋਈ ਸਿੱਧੀ ਵਪਾਰਕ ਗੱਲਬਾਤ ਤੋਂ ਬਾਅਦ, ਅਮਰੀਕਾ ਨੇ ਭਾਰਤ 'ਤੇ ਲੱਗਣ ਵਾਲੇ ਟੈਕਸ ਨੂੰ ਘਟਾ ਕੇ 10 ਫ਼ੀਸਦੀ ਕਰਨ ਦਾ ਫੈਸਲਾ ਕੀਤਾ। ਇਸ ਨਵੀਂ ਪ੍ਰਣਾਲੀ ਵਿੱਚ ਭਾਰਤ ਨੂੰ ਦੂਜੇ ਦਰਜੇ (Tier-2) ਵਿੱਚ ਰੱਖਿਆ ਗਿਆ ਹੈ, ਜਦੋਂ ਕਿ ਚੀਨ, ਰੂਸ ਅਤੇ ਵੀਅਤਨਾਮ ਵਰਗੇ ਦੇਸ਼ਾਂ ਨੂੰ ਸਭ ਤੋਂ ਸਖ਼ਤ 12.5 ਫ਼ੀਸਦੀ ਦੇ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਹਸਪਤਾਲ 'ਚ ਦਾਖ਼ਲ ਹੋਏ Sonu Nigam, ਹਾਲਤ ਦੇਖ ਭਾਵੁਕ ਹੋਏ ਪ੍ਰਸ਼ੰਸਕ(Video)
ਦੁਵੱਲੇ ਵਪਾਰ 'ਤੇ ਪਵੇਗਾ ਵੱਡਾ ਪ੍ਰਭਾਵ
ਇਸ ਫੈਸਲੇ ਦਾ ਦੋਵਾਂ ਦੇਸ਼ਾਂ ਦੇ ਆਰਥਿਕ ਅਤੇ ਵਪਾਰਕ ਸਬੰਧਾਂ ਖ਼ਾਸ ਕਰਕੇ ਭਾਰਤ ਦੇ ਨਿਰਯਾਤ (export) ਖੇਤਰ 'ਤੇ ਡੂੰਘਾ ਪ੍ਰਭਾਵ ਪੈਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਚਾਂਦੀ ਦੇ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਹੋਵੇਗੀ ਆਸਾਨ, ਨਕਲੀ ਗਹਿਣਿਆਂ ਦੀ ਤੁਰੰਤ ਦਰਜ ਹੋਵੇਗੀ ਸ਼ਿਕਾਇਤ
ਮੌਜੂਦਾ ਵਪਾਰਕ ਅੰਕੜਿਆਂ ਮੁਤਾਬਕ:
ਅਮਰੀਕਾ ਦੀ ਭਾਰਤ ਤੋਂ ਦਰਾਮਦ (US Imports): ਅਮਰੀਕਾ ਭਾਰਤ ਤੋਂ ਸਲਾਨਾ ਲਗਭਗ 170 ਅਰਬ ਡਾਲਰ ($170 Billion) ਦਾ ਸਾਮਾਨ ਮੰਗਵਾਉਂਦਾ ਹੈ, ਜਿਸ ਦਾ ਇੱਕ ਵੱਡਾ ਹਿੱਸਾ ਹੁਣ ਇਸ ਨਵੇਂ ਟੈਰਿਫ ਦੇ ਦਾਇਰੇ ਵਿੱਚ ਆਵੇਗਾ।
ਇਹ ਵੀ ਪੜ੍ਹੋ : ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
ਭਾਰਤ ਦੀ ਅਮਰੀਕਾ ਤੋਂ ਦਰਾਮਦ (India Imports): ਇਸ ਦੇ ਮੁਕਾਬਲੇ, ਭਾਰਤ ਵੱਲੋਂ ਅਮਰੀਕਾ ਤੋਂ ਲਗਭਗ 23.6 ਅਰਬ ਡਾਲਰ ($23.6 Billion) ਦੀਆਂ ਚੀਜ਼ਾਂ ਦਰਾਮਦ ਕੀਤੀਆਂ ਜਾਂਦੀਆਂ ਹਨ।
24 ਜੁਲਾਈ ਨੂੰ ਖ਼ਤਮ ਹੋਈ ਸੀ ਪੁਰਾਣੀ ਟੈਰਿਫ ਪ੍ਰਣਾਲੀ
ਇਹ ਨਵਾਂ ਟੈਰਿਫ ਯੂ.ਐੱਸ. ਪ੍ਰਸ਼ਾਸਨ ਦੇ ਉਸ 10 ਫ਼ੀਸਦੀ ਗਲੋਬਲ ਟੈਰਿਫ ਦੀ ਜਗ੍ਹਾ ਲਵੇਗਾ ਜੋ ਹਾਲ ਹੀ ਵਿੱਚ 24 ਜੁਲਾਈ ਨੂੰ ਖ਼ਤਮ ਹੋਇਆ ਸੀ। ਵਪਾਰਕ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਭਾਰਤ 12.5% ਦੀ ਬਜਾਏ 10% ਦੀ ਨਰਮ ਸ਼੍ਰੇਣੀ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਿਹਾ ਹੈ, ਫਿਰ ਵੀ ਇਹ ਟੈਕਸ ਭਾਰਤੀ ਟੈਕਸਟਾਈਲ (ਕੱਪੜਾ ਉਦਯੋਗ) ਅਤੇ ਹੋਰ ਨਿਰਯਾਤ ਖੇਤਰਾਂ ਲਈ ਵੱਡੀ ਚੁਣੌਤੀ ਖੜ੍ਹੀ ਕਰ ਸਕਦਾ ਹੈ। ਭਾਰਤੀ ਉਦਯੋਗਾਂ ਨੂੰ ਹੁਣ ਅਮਰੀਕੀ ਬਾਜ਼ਾਰ ਵਿੱਚ ਬਣੇ ਰਹਿਣ ਲਈ ਆਪਣੀ ਸਪਲਾਈ ਚੇਨ ਵਿੱਚੋਂ ਜਬਰੀ ਮਜ਼ਦੂਰੀ ਦੇ ਖ਼ਦਸ਼ਿਆਂ ਨੂੰ ਪੂਰੀ ਤਰ੍ਹਾਂ ਦੂਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
