ਵੀਅਤਨਾਮ ਦੀਆਂ ਫੈਕਟਰੀਆਂ ''ਤੇ ਅਮਰੀਕੀ ਅਧਿਕਾਰੀਆਂ ਨੇ ਮਾਰ''ਤਾ ਛਾਪਾ ! ਚੀਨ ਨਾਲ ਕੁਨੈਕਸ਼ਨਾਂ ਦੀ ਕੀਤੀ ਜਾਂਚ
Tuesday, Jul 28, 2026 - 01:24 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਕਸਟਮਜ਼ ਅਧਿਕਾਰੀਆਂ ਨੇ ਵੀਅਤਨਾਮ 'ਚ ਚੀਨ ਨਾਲ ਸਬੰਧਤ ਕਈ ਫੈਕਟਰੀਆਂ 'ਚ ਅਚਾਨਕ ਛਾਪੇਮਾਰੀ ਕਰ ਕੇ ਜਾਂਚ ਕੀਤੀ ਹੈ। ਇਹ ਕਾਰਵਾਈ ਇਹ ਯਕੀਨੀ ਬਣਾਉਣ ਲਈ ਕੀਤੀ ਗਈ ਹੈ ਕਿ ਚੀਨੀ ਕੰਪਨੀਆਂ ਅਮਰੀਕੀ ਟੈਰਿਫ ਤੋਂ ਬਚਣ ਲਈ ਵੀਅਤਨਾਮ ਰਾਹੀਂ ਆਪਣੇ ਉਤਪਾਦ ਅਮਰੀਕਾ ਨਾ ਭੇਜ ਰਹੀਆਂ ਹੋਣ।
ਮੀਡੀਆ ਰਿਪੋਰਟਾਂ ਅਨੁਸਾਰ, ਅਮਰੀਕੀ ਅਧਿਕਾਰੀਆਂ ਨੇ ਫੈਕਟਰੀਆਂ ਦੇ ਦਸਤਾਵੇਜ਼ਾਂ, ਕੱਚੇ ਮਾਲ ਦੇ ਸਰੋਤਾਂ ਅਤੇ ਉਤਪਾਦਨ ਪ੍ਰਕਿਰਿਆ ਦੀ ਜਾਂਚ ਕੀਤੀ, ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਉਤਪਾਦਾਂ 'ਚ ਵੀਅਤਨਾਮ 'ਚ ਕਿੰਨਾ 'ਲੋਕਲ ਵੈਲਿਊ ਐਡੀਸ਼ਨ' ਕੀਤਾ ਗਿਆ ਹੈ।
ਇਹ ਵੀ ਪੜ੍ਹੋ- ''ਸਾਡੇ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਇਸ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਸੰਭਾਵੀ Software Intellectual Property ਦੀਆਂ ਉਲੰਘਣਾਵਾਂ ਦੀ ਵੀ ਸਖ਼ਤੀ ਨਾਲ ਜਾਂਚ ਕੀਤੀ। ਇਸ ਜਾਂਚ ਤੋਂ ਬਾਅਦ ਵੀਅਤਨਾਮੀ ਉਦਯੋਗ ਜਗਤ ਵਿੱਚ ਇਹ ਚਿੰਤਾ ਵਧ ਗਈ ਹੈ ਕਿ ਅਮਰੀਕਾ ਵੀਅਤਨਾਮੀ ਵਸਤੂਆਂ 'ਤੇ ਹੋਰ ਜ਼ਿਆਦਾ ਟੈਰਿਫ ਲਗਾ ਸਕਦਾ ਹੈ। ਹਾਲਾਂਕਿ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਫਿਲਹਾਲ ਵੀਅਤਨਾਮ ਦੇ ਰਸਤੇ ਚੀਨੀ ਵਸਤੂਆਂ ਦੀ ਗੈਰ-ਕਾਨੂੰਨੀ ਅਮਰੀਕੀ ਸਪਲਾਈ ਦੇ ਕੋਈ ਪੁਖਤਾ ਸਬੂਤ ਨਹੀਂ ਮਿਲੇ ਹਨ, ਜਿਸ ਤੋਂ ਬਾਅਦ ਉਮੀਦ ਹੈ ਕਿ ਅਮਰੀਕਾ ਫਿਲਹਾਲ ਵੀਅਤਨਾਮ 'ਤੇ ਕੋਈ ਹੋਰ ਵਾਧੂ ਟੈਰਿਫ਼ ਨਹੀਂ ਲਗਾਏਗਾ।
ਇਹ ਵੀ ਪੜ੍ਹੋ- ਕਿਵੇਂ ਦੂਰ ਹੋਣਗੀਆਂ CBSE ਦੇ Evaluation System ਦੀਆਂ ਖ਼ਾਮੀਆਂ ? ਮਾਹਿਰਾਂ ਨੇ ਦਿੱਤੇ ਇਹ ਸੁਝਾਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
