ਕਿਸਾਨ ਅੰਦੋਲਨ: ਕਿਸਾਨਾਂ ਨੂੰ ਨਾ ਰਹੇ ਕੋਈ ਤੰਗੀ, ਅਮਰੀਕੀ ਸਿੱਖ NGO ਨੇ ਖੋਲ੍ਹੇ ਦਿਲਾਂ ਦੇ ਬੂਹੇ
Sunday, Dec 20, 2020 - 04:08 PM (IST)
ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਪ੍ਰਦਰਸ਼ਨ 25ਵੇਂ ਦਿਨ ਵੀ ਜਾਰੀ ਹੈ। ਸਰਕਾਰ ਅਤੇ ਧਰਨੇ ’ਤੇ ਬੈਠੇ ਕਿਸਾਨਾਂ ਵਿਚਾਲੇ 5 ਦੌਰ ਦੀ ਗੱਲਬਾਤ ਹੋਈ ਪਰ ਬੇਸਿੱਟਾ ਰਹੀ। ਅਜੇ ਗੱਲਬਾਤ ਦਾ ਕਿਸਾਨਾਂ ਨੂੰ ਸਰਕਾਰ ਵਲੋਂ ਕੋਈ ਸੱਦਾ ਨਹੀਂ ਆਇਆ ਹੈ, ਅਜਿਹੇ ਵਿਚ ਹੁਣ ਲੱਗਦਾ ਹੈ ਕਿ ਅੰਦੋਲਨ ਲੰਬਾ ਚੱਲੇਗਾ। ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ’ਚ ਸੋਧ ਦੀ ਗੱਲ ਆਖ ਰਹੀ ਹੈ, ਜਦਕਿ ਕਿਸਾਨ ਤਿੰਨੋਂ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰ ਰਹੇ ਹਨ। ਕੜਾਕੇ ਦੀ ਠੰਡ ’ਚ ਵੀ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਨੂੰ ਵੱਡੀ ਗਿਣਤੀ ’ਚ ਲੋਕ ਦਾ ਸਮਰਥਨ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੀ ਗੂੰਜ, ਬਿ੍ਰਟੇਨ ਦੇ ਸਿੱਖਾਂ ਨੇ PM ਮੋਦੀ ਦੀ ਮਾਂ ਨੂੰ ਚਿੱਠੀ ਲਿਖ ਕੇ ਕੀਤੀ ਅਹਿਮ ਅਪੀਲ
ਅਮਰੀਕਾ ਸਥਿਤ 2 ਸਿੱਖ ਐੱਨ. ਜੀ. ਓ. ਨੇ ਟਿਕਰੀ ਸਰਹੱਦ ’ਤੇ ਡਟੇ ਕਿਸਾਨਾਂ ਨੂੰ ਪਖਾਨੇ, ਗੀਜ਼ਰ ਅਤੇ ਤੰਬੂ ਦਾਨ ਕੀਤੇ ਹਨ। ਸਿੱਖ ਪੰਚਾਇਤ ਫਰੀਮਾਂਟ ਕੈਲੀਫੋਰਨੀਆ, ਹੁਸ਼ਿਆਰਪੁਰ ਦੇ ਕੋਆਰਡੀਨੇਟਰ ਐੱਸ. ਪੀ. ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਅਸੀਂ 200 ਪੋਰਟੇਬਲ ਪਖਾਨੇ, ਗੀਜ਼ਰ ਅਤੇ ਤੰਬੂ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ: PM ਮੋਦੀ ਨੇ ਸ਼ੇਅਰ ਕੀਤੀ ਬੁੱਕਲੇਟ, ਬੋਲੇ- ਖੇਤੀ ਕਾਨੂੰਨਾਂ ਨੂੰ ਸਮਝਣ ’ਚ ਕਿਸਾਨਾਂ ਨੂੰ ਹੋਵੇਗੀ ਆਸਾਨੀ
ਦੱਸ ਦੇਈਏ ਕਿ ਕਿਸਾਨ ਅੰਦੋਲਨ ’ਚ ਧਰਨਿਆਂ ’ਤੇ ਬੈਠੇ ਕਿਸਾਨਾਂ ਜਿਨ੍ਹਾਂ ’ਚ ਬੀਬੀਆਂ, ਬਜ਼ੁਰਗ, ਬੱਚੇ ਵੀ ਸ਼ਾਮਲ ਹਨ, ਉਨ੍ਹਾਂ ਲਈ ਸਭ ਤੋਂ ਵੱਡੀ ਪਰੇਸ਼ਾਨੀ ਪਖਾਨੇ ਆਦਿ ਦੀ ਹੈ। ਅਮਰੀਕੀ ਐੱਨ. ਜੀ. ਓ. ਵਲੋਂ ਕਿਸਾਨਾਂ ਨੂੰ ਦਾਨ ਕੀਤੀ ਗਈ ਇਹ ਇਕ ਵੱਡੀ ਸਹੂਲਤ ਹੈ, ਜੋ ਕਿ ਉਨ੍ਹਾਂ ਦੀ ਮੁੱਖ ਮੁੱਢਲੀਆਂ ਸਹੂਲਤਾਂ ’ਚੋਂ ਇਕ ਹੈ।
ਇਹ ਵੀ ਪੜ੍ਹੋ: ਪੀ. ਐੱਮ. ਮੋਦੀ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਹੋਏ ਨਤਮਸਤਕ (ਤਸਵੀਰਾਂ)
ਓਧਰ ਪੰਜਾਬ ਤੋਂ ਆਏ ਵਲੰਟੀਅਰਜ਼ ਦੇ ਇਕ ਗਰੁੱਪ ਨੇ ਸਿੰਘੂ ਸਰਹੱਦ ’ਤੇ ਦਸਤਾਰ ਦਾ ਲੰਗਰ ਸ਼ੁਰੂ ਕੀਤਾ ਹੈ। ਇੱਥੇ ਕਿਸਾਨਾਂ ਨੂੰ ਮੁਫ਼ਤ ਵਿਚ ਦਸਤਾਰਾਂ ਬੰਨ੍ਹੀਆਂ ਜਾ ਰਹੀਆਂ ਹਨ।