ਸਾਲ 2021 ਦੇ ਪਹਿਲੇ ਦਿਨ ਸਮੁੱਚੀ ਦੁਨੀਆ ’ਚ 3.7 ਲੱਖ ਬੱਚੇ ਲੈਣਗੇ ਜਨਮ : Unicef
Friday, Jan 01, 2021 - 07:42 PM (IST)
ਨਿਊਯਾਰਕ-ਨਵੇਂ ਸਾਲ ਦੇ ਦਿਨ ਸਮੁੱਚੀ ਦੁਨੀਆ ’ਚ ਅੰਦਾਜ਼ਨ 3,71,504 ਬੱਚਿਆਂ ਦਾ ਜਨਮ ਹੋਵੇਗਾ। ਇਨ੍ਹਾਂ ’ਚੋਂ ਭਾਰਤ ’ਚ ਲਗਭਗ 60 ਹਜ਼ਾਰ ਬੱਚਿਆਂ ਦੇ ਜਨਮ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਾਲ 2021 ’ਚ ਕੁੱਲ ਅਨੁਮਾਨਿਤ 140 ਮਿਲੀਅਨ (14 ਕਰੋੜ) ਬੱਚੇ ਪੈਦਾ ਹੋਣਗੇ। ਉਨ੍ਹਾਂ ਦੀ ਔਸਤ ਉਮਰ 84 ਸਾਲਾਂ ਹੋਣ ਦੀ ਉਮੀਦ ਹੈ। ਪ੍ਰਸ਼ਾਂਤ ਖੇਤਰ ’ਚ ਸਥਿਤ ਫਿਜੀ ’ਚ ਪਹਿਲਾਂ ਅਤੇ ਅਮਰੀਕਾ ’ਚ ਸਾਲ 2021 ਦਾ ਆਖਿਰੀ ਬੱਚੇ ਦਾ ਜਨਮ ਹੋਇਆ। ਯੂਨੀਸੈਫ ਮੁਤਾਬਕ ਨਵੇਂ ਸਾਲ ਦੇ ਪਹਿਲੇ ਦਿਨ ਸਮੁੱਚੀ ਦੁਨੀਆ ਦੇ ਅੱਧੇ ਤੋਂ ਜ਼ਿਆਦਾ ਬੱਚਿਆਂ ਦਾ ਜਨਮ 10 ਦੇਸ਼ਾਂ ’ਚ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ -ਕੈਲੀਫੋਰਨੀਆ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 25 ਹਜ਼ਾਰ ਦੇ ਪਾਰ
ਇਨ੍ਹਾਂ 10 ਦੇਸ਼ਾਂ ’ਚ ਭਾਰਤ (59,995), ਚੀਨ (35,615), ਨਾਈਜੀਰੀਆ (21,439), ਪਾਕਿਸਤਾਨ (14,161), ਇੰਡੋਨੇਸ਼ੀਆ (12,336), ਇਥੋਪੀਆ (12,006), ਅਮਰੀਕਾ (10,312), ਮਿਸਰ (9,544) ਬੰਗਲਾਦੇਸ਼ (9236) ਅਤੇ ਰਿਪਬਲਿਕ ਆਫ ਦਿ ਕੰਗੋ (8640) ਸ਼ਾਮਲ ਹਨ। ਯੂਨੀਸੈਫ ਦੇ ਕਾਰਜਕਾਰੀ ਨਿਰਦੇਸ਼ਕ ਹੇਨਰੀਟਾ ਫੋਰ ਨੇ ਇਕ ਬਿਆਨ ’ਚ ਕਿਹਾ ਕਿ ਅੱਜ ਜਨਮ ਲੈਣ ਵਾਲੇ ਬੱਚੇ ਇਕ ਸਾਲ ਪਹਿਲੇ ਦੀ ਤੁਲਨਾ ’ਚ ਬਹੁਤ ਵੱਖ ਦੁਨੀਆ ’ਚ ਦਾਖਲ ਹੋਣਗੇ। ਨਵਾਂ ਸਾਲ ਦੁਨੀਆ ਨੂੰ ਮੁੜ ਸਥਾਪਿਤ ਕਰਨ ਦਾ ਇਕ ਨਵਾਂ ਮੌਕਾ ਲੈ ਕੇ ਆਉਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਪੈਦਾ ਹੋਏ ਬੱਚੇ ਨੂੰ ਵਿਰਾਸਤ ’ਚ ਉਹ ਦੁਨੀਆ ਮਿਲੇਗੀ, ਜਿਸ ਦਾ ਅਸੀਂ ਉਨ੍ਹਾਂ ਲਈ ਨਿਰਮਾਣ ਕੀਤਾ।
ਇਹ ਵੀ ਪੜ੍ਹੋ -ਯਮਨ ’ਚ ਮੰਤਰੀਆਂ ਦੇ ਜਹਾਜ਼ ’ਤੇ ਹਮਲਾ, ਵਾਲ-ਵਾਲ ਬਚੇ ਪੀ.ਐੱਮ, 22 ਦੀ ਮੌਤ
ਭਾਰਤ ’ਚ ਪੈਦਾ ਹੋਣ ਵਾਲੇ ਬੱਚਿਆਂ ਦੀ ਉਮਰ 80.9 ਸਾਲ ਹੋਵੇਗੀ : ਯੂਨੀਸੈਫ
ਯੂਨੀਸੈਫ ਮੁਤਾਬਕ ਭਾਰਤ ’ਚ ਸ਼ੁੱਕਰਵਾਰ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਉਮਰ 80.9 ਸਾਲ ਹੋਵੇਗੀ। ਇੰਡੀਆ ਨਿਊਬਰਨ ਐਕਸ਼ਨ ਪਲਾਨ 2014-2020 ਦੀ ਮਦਦ ਨਾਲ ਰੋਜ਼ਾਨਾ ਇਕ ਹਜ਼ਾਰ ਵਧੇਰੇ ਬੱਚੇ ਜ਼ਿਉਂਦੇ ਰਹਿੰਦੇ ਹਨ। ਯੂਨੀਸੈਫ ’ਚ ਭਾਰਤ ਦੇ ਪ੍ਰਤੀਨਿਧੀ ਯਸ਼ਮੀਨ ਅਲੀ ਹਕ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਣ ਨਾ ਸਿਰਫ ਇਕ ਸੰਕਟ ਦੀ ਸਥਿਤੀ ’ਚ, ਸਗੋਂ ਹਰ ਸਮੇਂ ਲੋਕਾਂ ਦੀ ਸੁਰੱਖਿਆ ਲਈ ਵਿਵਸਥਾ ਅਤੇ ਨੀਤੀਆਂ ਦੀ ਲੋੜ ਦੇ ਬਾਰੇ ’ਚ ਸਾਨੂੰ ਪਤਾ ਚੱਲਿਆ ਹੈ। ਇਸ ਸਾਲ ਸੰਗਠਨ ਦੇ 75 ਸਾਲ ਪੂਰੇ ਹੋ ਜਾਣਗੇ।
ਇਹ ਵੀ ਪੜ੍ਹੋ -ਹਿਊਸਟਨ ’ਚ ਘਰੇਲੂ ਹਿੰਸਾ ਗੋਲੀਬਾਰੀ ’ਚ 4 ਦੀ ਮੌਤ : ਅਧਿਕਾਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।