UPSC CSE 2023 ਦਾ ਫਾਈਨਲ ਨਤੀਜਾ ਜਾਰੀ, ਆਦਿਤਿਆ ਸ਼੍ਰੀਵਾਸਤਵ ਨੇ ਕੀਤਾ ਟਾਪ
Tuesday, Apr 16, 2024 - 03:16 PM (IST)
ਨਵੀਂ ਦਿੱਲੀ- UPSC CSE 2023 ਦੀ ਪ੍ਰੀਖਿਆ 'ਚ ਸ਼ਾਮਲ ਹੋਏ ਉਮੀਦਵਾਰਾਂ ਦੀ ਉਡੀਕ ਖ਼ਤਮ ਹੋ ਗਈ ਹੈ। ਸੰਘ ਲੋਕ ਸੇਵਾ ਕਮਿਸ਼ਨ (UPSC) ਨੇ ਸਿਵਲ ਸੇਵਾ ਪ੍ਰੀਖਿਆ (CSE) 2023 ਦੇ ਫਾਈਨਲ ਨਤੀਜੇ ਐਲਾਨ ਕਰ ਦਿੱਤੇ ਹਨ। ਨਤੀਜਿਆਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਗਿਆ ਹੈ। ਇਸ ਵਾਰ ਆਦਿਤਿਆ ਸ਼੍ਰੀਵਾਸਤਵ ਨੇ ਬਾਜ਼ੀ ਮਾਰਦਿਆਂ ਟਾਪ ਕੀਤਾ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ upsc.gov.in 'ਤੇ UPSC CSE 2023 ਨਤੀਜਿਆਂ ਨੂੰ ਚੈਕ ਕਰ ਸਕਦੇ ਹਨ।
ਇਹ ਵੀ ਪੜ੍ਹੋ- 15 ਫੁੱਟ ਬਰਫ ਨਾਲ ਢਕਿਆ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ
ਇਸ ਤਰ੍ਹਾਂ ਉਮੀਦਵਾਰ ਨਤੀਜੇ ਕਰਨ ਚੈਕ
-ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ upsc.gov.in 'ਤੇ ਜਾਣ।
-ਇਸ ਤੋਂ ਬਾਅਦ ਸਿਵਲ ਸੇਵਾ ਪ੍ਰੀਖਿਆ ਦੇ ਆਖ਼ਰੀ ਨਤੀਜੇ ਦੇ ਲਿੰਕ 'ਤੇ ਕਲਿੱਕ ਕਰੋ।
-ਫਿਰ ਸਕਰੀਨ 'ਤੇ PDF ਪ੍ਰਦਰਸ਼ਿਤ ਹੋਵੇਗੀ।
-ਹੁਣ ਆਪਣਾ ਨਾਂ ਜਾਂ ਰੋਲ ਨੰਬਰ ਲੱਭੋ।
-ਇਸ ਤੋਂ ਬਾਅਦ ਭਵਿੱਖ ਦੇ ਸੰਦਰਭ ਲਈ PDF ਡਾਊਨਲੋਡ ਕਰੋ।
ਇਹ ਵੀ ਪੜ੍ਹੋ- ਮਾਨਸੂਨ ਨੂੰ ਲੈ ਕੇ ਆਇਆ ਨਵਾਂ ਅਪਡੇਟ, ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਭਵਿੱਖਬਾਣੀ
ਟਾਪ 5 ਉਮੀਦਵਾਰਾਂ ਦੇ ਨਾਂ
ਆਦਿਤਿਆ ਸ਼੍ਰੀਵਾਸਤਵ ਦਾ ਨਾਂ ਪਹਿਲੇ ਸਥਾਨ 'ਤੇ ਆਉਂਦਾ ਹੈ
ਅਨੀਮੇਸ਼ ਪ੍ਰਧਾਨ ਦੂਜੇ ਸਥਾਨ 'ਤੇ ਹੈ।
ਡੋਨੂਰੂ ਅਨੰਨਿਆ ਰੈੱਡੀ ਦਾ ਨਾਂ ਤੀਜੇ ਸਥਾਨ 'ਤੇ ਹੈ।
ਪੀ.ਕੇ. ਸਿਧਾਰਥ ਰਾਮਕੁਮਾਰ ਚੌਥੇ ਸਥਾਨ 'ਤੇ ਹਨ।
ਰੂਹਾਨੀ ਦਾ ਨਾਂ ਪੰਜਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ- ਰਾਮ ਮੰਦਰ 'ਚ ਧੂਮਧਾਮ ਨਾਲ ਮਨਾਈ ਜਾਵੇਗੀ 'ਰਾਮ ਨੌਮੀ', ਰਾਮ ਲੱਲਾ ਨੂੰ ਲੱਗੇਗਾ 56 ਤਰ੍ਹਾਂ ਦੇ ਪ੍ਰਸਾਦ ਦਾ ਭੋਗ
ਅਧਿਕਾਰਤ ਵੈੱਬਸਾਈਟ 'ਤੇ ਮਿਲੇ ਅੰਕੜਿਆਂ ਅਨੁਸਾਰ ਕੁੱਲ 1016 ਉਮੀਦਵਾਰਾਂ ਦੀ ਨਿਯੁਕਤੀ ਲਈ ਚੋਣ ਕੀਤੀ ਗਈ ਹੈ। ਇਨ੍ਹਾਂ ਵਿਚੋਂ 347 ਜਨਰਲ ਵਰਗ, 115 ਈ. ਡਬਲਿਊ. ਐਸ, 303 ਓ. ਬੀ. ਸੀ, 165 ਐਸ. ਸੀ ਅਤੇ 86 ਐਸ. ਟੀ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ, ਭਾਰਤੀ ਵਿਦੇਸ਼ ਸੇਵਾ, ਭਾਰਤੀ ਪੁਲਿਸ ਸੇਵਾ ਅਤੇ ਕੇਂਦਰੀ ਸੇਵਾਵਾਂ, ਗਰੁੱਪ ਏ ਅਤੇ ਬੀ ਵਿਚ ਨਿਯੁਕਤੀ ਲਈ ਲਿਖਤੀ ਪ੍ਰੀਖਿਆ ਅਤੇ ਵਿਅਕਤੀਤੱਵ ਟੈਸਟ ਦੇ ਆਧਾਰ 'ਤੇ ਅੰਤਿਮ ਨਤੀਜੇ ਤਿਆਰ ਕੀਤੇ ਗਏ ਹਨ। ਦੱਸ ਦੇਈਏ ਕਿ 15, 16, 17, 23 ਅਤੇ 24 ਸਤੰਬਰ ਨੂੰ ਹੋਈਆਂ ਪ੍ਰੀਖਿਆਵਾਂ ਲਈ UPSC CSE 2023 ਦਾ ਮੁੱਖ ਨਤੀਜਾ 3 ਦਸੰਬਰ ਨੂੰ ਐਲਾਨਿਆ ਗਿਆ ਸੀ। ਮੁੱਢਲੀ ਪ੍ਰੀਖਿਆ ਪਾਸ ਕਰਨ ਵਾਲੇ ਕੁੱਲ 14,624 ਉਮੀਦਵਾਰ ਮੁੱਖ ਪ੍ਰੀਖਿਆ ਲਈ ਹਾਜ਼ਰ ਹੋਏ। ਸੀ. ਐਸ. ਈ ਦੀ ਮੁੱਢਲੀ ਪ੍ਰੀਖਿਆ 28 ਮਈ ਨੂੰ ਦੋ ਸ਼ਿਫਟਾਂ ਵਿਚ ਕਰਵਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8