ਛੱਤੀਸਗੜ੍ਹ: ਧਰਮ ਪਰਿਵਰਤਨ ਨੂੰ ਲੈ ਕੇ ਹੰਗਾਮਾ, ਔਰਤ ਤੇ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ

Monday, Jun 19, 2023 - 02:23 AM (IST)

ਛੱਤੀਸਗੜ੍ਹ: ਧਰਮ ਪਰਿਵਰਤਨ ਨੂੰ ਲੈ ਕੇ ਹੰਗਾਮਾ, ਔਰਤ ਤੇ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ

ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਧਰਮ ਪਰਿਵਰਤਨ ਨੂੰ ਲੈ ਕੇ ਹੰਗਾਮਾ ਹੋ ਗਿਆ। ਦਰਅਸਲ, ਇੱਥੇ ਇਕ ਇਲਾਕੇ ਦੀਆਂ ਔਰਤਾਂ ਨੇ ਧਰਮ ਪਰਿਵਰਤਨ ਦਾ ਇਲਜ਼ਾਮ ਲਗਾ ਕੇ ਇਕ ਔਰਤ ਤੇ ਲੜਕੀ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ, ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੁੰਦੇ ਹੀ ਹਿੰਦੂ ਸੰਗਠਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਾਮਲਾ ਮੋਹਨ ਨਗਰ ਥਾਣਾ ਖੇਤਰ ਦਾ ਹੈ।

ਇਹ ਵੀ ਪੜ੍ਹੋ : ਵੰਦੇ ਭਾਰਤ ਐਕਸਪ੍ਰੈੱਸ 'ਤੇ ਫਿਰ ਹਮਲਾ, ਪਥਰਾਅ ਕਾਰਨ ਟੁੱਟਾ ਖਿੜਕੀ ਦਾ ਸ਼ੀਸ਼ਾ

ਜਾਣਕਾਰੀ ਅਨੁਸਾਰ ਉਰਲਾ ਬਸਤੀ ਵਿੱਚ ਇਕ ਔਰਤ ਦੇ ਘਰ ਪ੍ਰਾਰਥਨਾ ਸਭਾ ਕਰਵਾਈ ਜਾ ਰਹੀ ਸੀ। ਮੁਹੱਲੇ ਦੀਆਂ ਔਰਤਾਂ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਉਹ ਔਰਤ ਦੇ ਘਰ ਪਹੁੰਚ ਗਈਆਂ, ਜਿੱਥੇ ਪ੍ਰਾਰਥਨਾ ਸਭਾ ਚੱਲ ਰਹੀ ਸੀ। ਉੱਥੇ ਪਹੁੰਚਦਿਆਂ ਹੀ ਔਰਤਾਂ ਨੇ ਨਾ ਸਿਰਫ਼ ਹੰਗਾਮਾ ਕੀਤਾ ਸਗੋਂ ਪ੍ਰਾਰਥਨਾ ਸਭਾ ਕਰ ਰਹੀ ਇਕ ਮੁਟਿਆਰ ਤੇ ਔਰਤ ਨੂੰ ਕੁੱਟਣਾ ਵੀ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਜੁਗਾੜੂ ਰੇਹੜੀ 'ਤੇ ਆ ਰਹੇ ਸੀ 2 ਭਰਾ, ਰਾਹ 'ਚ ਹੋਇਆ ਕੁਝ ਅਜਿਹਾ ਕਿ ਪਰਿਵਾਰ ਦੇ ਉੱਡ ਗਏ ਹੋਸ਼

ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਔਰਤ ਚਿੱਤਰਲੇਖਾ ਸਾਹੂ ਨੇ ਆਪਣੇ ਘਰ ਪ੍ਰਾਰਥਨਾ ਸਭਾ ਕਰਵਾਈ ਸੀ। ਇੱਥੇ 2 ਔਰਤਾਂ ਪਹੁੰਚੀਆਂ ਸਨ। ਉਹ ਛੋਟੀਆਂ ਬੱਚੀਆਂ ਨੂੰ ਆਪਣਾ ਧਰਮ ਬਦਲਣ ਅਤੇ ਈਸਾਈ ਧਰਮ ਅਪਣਾਉਣ ਲਈ ਬ੍ਰੇਨਵਾਸ਼ ਕਰ ਰਹੀਆਂ ਸਨ। ਇਲਾਕਾ ਵਾਸੀਆਂ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਵੱਡੀ ਗਿਣਤੀ 'ਚ ਔਰਤਾਂ ਚਿੱਤਰਲੇਖਾ ਸਾਹੂ ਦੇ ਘਰ ਪਹੁੰਚ ਗਈਆਂ, ਜਿਵੇਂ ਹੀ ਚਿੱਤਰਲੇਖਾ ਨੇ ਮੁਹੱਲੇ ਦੀਆਂ ਔਰਤਾਂ ਤੇ ਲੋਕਾਂ ਨੂੰ ਆਪਣੇ ਘਰ ਆਉਂਦੇ ਦੇਖਿਆ ਤਾਂ ਉਹ ਉਥੋਂ ਭੱਜ ਗਈ।

ਇਹ ਵੀ ਪੜ੍ਹੋ : ਅਮਰੀਕਾ ਦੇ ਸ਼ਿਕਾਗੋ 'ਚ ਗੋਲ਼ੀਬਾਰੀ, ਇਕ ਦੀ ਮੌਤ, 28 ਜ਼ਖ਼ਮੀ

ਇਸ ਤੋਂ ਬਾਅਦ ਔਰਤਾਂ ਨੇ ਧਰਮ ਪਰਿਵਰਤਨ ਕਰ ਰਹੀ ਔਰਤ ਅਤੇ ਲੜਕੀ ਨੂੰ ਫੜ ਲਿਆ ਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਇਲਾਕੇ ਦੇ ਲੋਕ ਧਰਮ ਪਰਿਵਰਤਨ ਕਰਵਾਉਣ ਆਈ ਔਰਤ ਅਤੇ ਲੜਕੀ ਨੂੰ ਥਾਣੇ ਲੈ ਗਏ। ਪੁਲਸ ਨੇ ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਦੋਵਾਂ ਵਿੱਚ ਸਮਝੌਤਾ ਕਰਵਾ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News