ਉਪਹਾਰ ਅਗਨੀਕਾਂਡ : ਸਬੂਤਾਂ ਨਾਲ ਛੇੜਛਾੜ ਲਈ ਸੁਸ਼ੀਲ ਅਤੇ ਗੋਪਾਲ ਅੰਸਲ ਨੂੰ 7 ਸਾਲ ਦੀ ਕੈਦ

Monday, Nov 08, 2021 - 06:09 PM (IST)

ਉਪਹਾਰ ਅਗਨੀਕਾਂਡ : ਸਬੂਤਾਂ ਨਾਲ ਛੇੜਛਾੜ ਲਈ ਸੁਸ਼ੀਲ ਅਤੇ ਗੋਪਾਲ ਅੰਸਲ ਨੂੰ 7 ਸਾਲ ਦੀ ਕੈਦ

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ 1997 ’ਚ ਉਪਹਾਰ ਸਿਨੇਮਾ ਹਾਲ ’ਚ ਅੱਗ ਲੱਗਣ ਦੇ ਮਾਮਲਿਆਂ ’ਚ ਸਬੂਤਾਂ ਨਾਲ ਛੇੜਛਾੜ ਕਰਨ ਨੂੰ ਲੈ ਕੇ ਰੀਅਲ ਐਸਟੇਟ ਵਪਾਰੀ ਸੁਸ਼ੀਲ ਅਤੇ ਗੋਪਾਲ ਅੰਸਲ ਨੂੰ ਸੋਮਵਾਰ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ। ਇਸ ਅਗਨੀਕਾਂਡ ’ਚ 59 ਲੋਕਾਂ ਦੀ ਮੌਤ ਹੋ ਗਈ ਸੀ। ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਪੰਕਜ ਸ਼ਰਮਾ ਨੇ ਅੰਸਲ ਭਰਾਵਾਂ ’ਚੋਂ ਹਰੇਕ ’ਤੇ 2.25 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ। ਅਦਾਲਤ ਨੇ ਕੋਰਟ ਦੇ ਸਾਬਕਾ ਕਰਮੀ ਦਿਨੇਸ਼ ਚੰਦ ਸ਼ਰਮਾ ਅਤੇ 2 ਹੋਰ ਲੋਕਾਂ ਪੀ.ਪੀ. ਬੱਤਰਾ ਅਤੇ ਅਨੂਪ ਸਿੰਘ ਨੂੰ ਵੀ 7-7 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਅਤੇ ਹਰੇਕ ’ਤੇ 3-3 ਲੱਖ ਰੁਪਏ ਦਾ ਜੁਰਮਾਨਾ ਲਾਇਆ। ਜੱਜ ਨੇ ਕਿਹਾ,‘‘ਕਾਫ਼ੀ ਸੋਚਣ ਤੋਂ ਬਾਅਦ ਮੈਂ ਇਸ ਨਤੀਜੇ ’ਤੇ ਪਹੁੰਚਿਆ ਹਾਂ ਕਿ ਉਹ ਸਜ਼ਾ ਦੇ ਪਾਤਰ ਹਨ।’’ ਆਦੇਸ਼ ਸੁਣਾਏ ਜਾਣ ਤੋਂ ਬਾਅਦ ਜ਼ਮਾਨਤ ’ਤੇ ਛੁਟੇ ਦੋਸ਼ੀਆਂ ਨੂੰ ਹਿਰਾਸਤ ’ਚ ਲਿਆ ਗਿਆ। 

ਇਹ ਵੀ ਪੜ੍ਹੋ : ਛੱਤੀਸਗੜ੍ਹ : CRPF ਕੈਂਪ ’ਚ ਜਵਾਨ ਨੇ ਆਪਣੇ ਸਾਥੀਆਂ ’ਤੇ ਚਲਾਈਆਂ ਗੋਲੀਆਂ, ਚਾਰ ਸ਼ਹੀਦ

ਮਾਮਲਾ ਅਗਨੀਕਾਂਡ ਦੇ ਮੁੱਖ ਮਾਮਲੇ ’ਚ ਸਬੂਤਾਂ ਨਾਲ ਛੇੜਛਾੜ ਨਾਲ ਸੰਬੰਧਤ ਹੈ, ਜਿਸ ’ਚ ਅੰਸਲ ਭਰਾਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸੁਪਰੀਮ ਕੋਰਟ ਵਲੋਂ 2 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਸੁਪਰੀਮ ਕੋਰਟ ਨੇ ਹਾਲਾਂਕਿ ਉਨ੍ਹਾਂ ਨੂੰ ਜੇਲ੍ਹ ’ਚ ਬਿਤਾਏ ਸਮੇਂ ਨੂੰ ਧਿਆਨ ’ਚ ਰੱਖਦੇ ਹੋਏ ਰਿਹਾਅ ਕਰ ਦਿੱਤਾ ਸੀ ਕਿ ਉਹ ਦਿੱਲੀ ’ਚ ਇਕ ਟਰਾਮਾ ਸੈਂਟਰ ਦੇ ਨਿਰਮਾਣ ਲਈ 30-30 ਕਰੋੜ ਰੁਪਏ ਦੇਣਗੇ। ਦੱਸਣਯੋਗ ਹੈ ਕਿ 13 ਜੂਨ 1997 ਨੂੰ ਹਿੰਦੀ ਫਿਲਮ ‘ਬਾਰਡਰ’ ਦੀ ਸਕ੍ਰੀਨਿੰਗ ਦੌਰਾਨ ਉਪਹਾਰ ਸਿਨੇਮਾ ’ਚ ਅੱਗ ਲੱਗ ਗਈ ਸੀ, ਜਿਸ ’ਚ 59 ਲੋਕਾਂ ਦੀ ਜਾਨ ਚੱਲੀ ਗਈ ਸੀ।

ਇਹ ਵੀ ਪੜ੍ਹੋ : RTI ’ਚ ਖ਼ੁਲਾਸਾ, ਭਾਰਤ ’ਚ 33 ਲੱਖ ਤੋਂ ਵੱਧ ਬੱਚੇ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News