ਕਦੇ ਇੰਦਰਾ ਦੇ ਖਿਲਾਫ ਖੜ੍ਹੇ ਹੋਏ ਸਨ ਯੂ.ਪੀ.ਏ. ਦੀ ਉਮੀਦਵਾਰ ਮੀਰਾ ਕੁਮਾਰ ਦੇ ਪਿਤਾ

06/23/2017 11:11:26 AM

ਨਵੀਂ ਦਿੱਲੀ— ਰਾਸ਼ਟਰਪਤੀ ਉਮੀਦਵਾਰ ਦੇ ਰੂਪ 'ਚ ਭਾਜਪਾ ਨੇ ਦਲਿਤ ਨੇਤਾ ਅਤੇ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੂੰ ਚੁਣਿਆ ਤਾਂ ਉੱਥੇ ਹੀ ਵਿਰੋਧੀ ਧਿਰ ਨੇ ਆਪਣਾ ਦਲਿਤ ਕਾਰਡ ਖੇਡਦੇ ਹੋਏ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਯੂ.ਪੀ.ਏ. ਵੱਲੋਂ ਉਮੀਦਵਾਰ ਐਲਾਨ ਕਰ ਦਿੱਤਾ। ਮੀਰਾ ਕੁਮਾਰ ਦੇ ਪਿਤਾ ਸਾਬਕਾ ਉੱਪ ਪ੍ਰਧਾਨ ਮੰਤਰੀ ਬਾਬੂ ਜਗਜੀਵਨ ਰਾਮ ਨੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ। ਜਗਜੀਵਨ ਰਾਮ ਦਾ ਸਿਆਸੀ ਪ੍ਰਭਾਵ ਚਾਰ ਦਹਾਕਿਆਂ ਤੋਂ ਵਧ ਸਮੇਂ ਤੱਕ ਰਿਹਾ। ਉਹ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਆਖਰੀ ਕੈਬਨਿਟ 'ਚ ਜਗ੍ਹਾ ਬਣਾਉਣ ਵਾਲੇ ਸਭ ਤੋਂ ਨੌਜਵਾਨ ਮੈਂਬਰ ਸਨ। ਉਨ੍ਹਾਂ ਨੂੰ ਵੀ ਦਲਿਤ ਹੋਣ ਕਾਰਨ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਪਰ ਅੰਬੇਡਕਰ ਦੇ ਉਲਟ ਉਨ੍ਹਾਂ ਨੇ ਕਦੇ ਹਿੰਦੁਤੱਵ ਦੇ ਖਿਲਾਫ ਮੋਰਚਾ ਨਹੀਂ ਖੋਲ੍ਹਿਆ। 
ਇੰਦਰਾ ਨੂੰ ਸ਼ੱਕ ਹੋਇਆ ਕਿ ਜਗਜੀਵਨ ਉਨ੍ਹਾਂ ਨੂੰ ਰਿਪਲੇਸ ਕਰਨ ਦੀ ਇੱਛਾ ਰੱਖਦੇ ਹਨ, ਇਸ ਨਾਲ ਉਨ੍ਹਾਂ ਦੇ ਨਹਿਰੂ-ਗਾਂਧੀ ਪਰਿਵਾਰ ਨਾਲ ਰਿਸ਼ਤੇ ਖਰਾਬ ਹੋ ਗਏ। ਜਗਜੀਵਨ ਰਾਮ ਨੇ ਉਸ ਸਮੇਂ ਮੋਰਚਾ ਖੋਲ੍ਹ ਦਿੱਤਾ, ਜਦੋਂ ਇੰਦਰਾ ਨੇ ਸਾਲ 1977 'ਚ ਚੋਣਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਐੱਚ.ਐੱਨ. ਬਹੁਗੁਣਾ ਨਾਲ ਮਿਲ ਕੇ ਕਾਂਗਰਸ ਅਤੇ ਡੇਮੋਕ੍ਰੇਸੀ ਬਣਾਈ ਅਤੇ ਜਨਤਾ ਪਾਰਟੀ ਨਾਲ ਹੱਥ ਮਿਲਾਇਆ। ਇੰਦਰਾ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਜਨਤਾ ਪਾਰਟੀ ਨੇ ਉਨ੍ਹਾਂ ਨੂੰ ਸਾਲ 1980 ਦੀਆਂ ਚੋਣਾਂ ਦੇ ਪ੍ਰਧਾਨ ਮੰਤਰੀ ਉਮੀਦਵਾਰ ਬਣਾਇਆ ਪਰ ਇੰਦਰਾ ਗਾਂਧੀ ਦੀ ਸੱਤਾ 'ਚ ਵਾਪਸੀ ਹੋ ਗਈ। ਇਸ ਤੋਂ ਬਾਅਦ ਜਗਜੀਵਨ ਰਾਮ ਨੇ ਜਨਤਾ ਪਾਰਟੀ ਛੱਡ ਕੇ ਕਾਂਗਰਸ (ਜੇ) ਬਣਾਈ। ਜਗਜੀਵਨ ਰਾਮ ਸਾਲ 1984 ਚੋਣਾਂ 'ਚ ਆਪਣੀ ਲੋਕ ਸਭਾ ਸੀਟ ਬਚਾਉਣ 'ਚ ਕਾਮਯਾਬ ਰਹੇ ਪਰ ਉਨ੍ਹਾਂ ਦੀ ਪਾਰਟੀ ਚੋਣਾਂ 'ਚ ਬੁਰੀ ਤਰ੍ਹਾਂ ਫੇਲ ਹੋ ਗਈ।


Related News