ਜਲੰਧਰ 'ਚ 20 ਉਮੀਦਵਾਰ ਚੋਣ ਮੈਦਾਨ 'ਚ ਉਤਰੇ, ਉਮੀਦਵਾਰਾਂ ਨੂੰ ਟਰੱਕ, ਮੰਜਾ, ਆਟੋ ਸਣੇ ਇਹ ਚੋਣ ਚਿੰਨ੍ਹ ਹੋਏ ਅਲਾਟ
Saturday, May 18, 2024 - 03:20 PM (IST)
ਜਲੰਧਰ (ਚੋਪੜਾ)–ਲੋਕ ਸਭਾ ਚੋਣਾਂ ਲਈ ਸ਼ੁੱਕਰਵਾਰ ਨਾਮਜ਼ਦਗੀ ਵਾਪਸ ਲੈਣ ਦੇ ਆਖਰੀ ਦਿਨ ਕਿਸੇ ਵੀ ਉਮੀਦਵਾਰ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਿਆ, ਜਿਸ ਉਪਰੰਤ ਜਨਰਲ ਆਬਜ਼ਰਵਰ ਜੇ. ਮੇਘਨਾਥ ਰੈੱਡੀ ਦੀ ਮੌਜੂਦਗੀ ਵਿਚ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਹੁਣ 7 ਆਜ਼ਾਦ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ 13 ਉਮੀਦਵਾਰਾਂ ਸਮੇਤ ਕੁੱਲ 20 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਵੱਲੋਂ 'ਲੂ' ਦਾ ਆਰੇਂਜ ਤੇ ਯੈਲੋ ਅਲਰਟ ਜਾਰੀ, ਜਾਣੋ ਅਗਲੇ ਦਿਨਾਂ ਦੀ ਤਾਜ਼ਾ ਅਪਡੇਟ
ਉਨ੍ਹਾਂ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ ਪੰਜਾ, ਭਾਜਪਾ ਦੇ ਸੁਸ਼ੀਲ ਕੁਮਾਰ ਨੂੰ ਕਮਲ ਦਾ ਫੁੱਲ, ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ ਟੀਨੂੰ ਨੂੰ ਝਾੜੂ, ਸ਼੍ਰੋਮਣੀ ਅਕਾਲੀ ਦਲ ਤੋਂ ਮਹਿੰਦਰ ਸਿੰਘ ਕੇ. ਪੀ. ਨੂੰ ਤੱਕੜੀ, ਬਹੁਜਨ ਸਮਾਜ ਪਾਰਟੀ ਤੋਂ ਬਲਵਿੰਦਰ ਕੁਮਾਰ ਨੂੰ ਹਾਥੀ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ) ਦੇ ਪਰਸ਼ੋਤਮ ਲਾਲ ਨੂੰ ਹਥੌੜਾ, ਦਾਤੀ ਅਤੇ ਤਾਰਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਸਰਬਜੀਤ ਸਿੰਘ ਨੂੰ ਬਾਲਟੀ, ਰਿਪਬਲਿਕਨ ਪਾਰਟੀ ਆਫ ਇੰਡੀਆ (ਅਠਾਵਲੇ) ਤੋਂ ਸੋਨੀਆ ਨੂੰ ਟਾਰਚ, ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਤੋਂ ਗੁਲਸ਼ਨ ਕੁਮਾਰ ਨੂੰ ਬੈਟ, ਲੋਕਤੰਤਰਿਕ ਲੋਕ ਰਾਜਯਮ ਪਾਰਟੀ ਤੋਂ ਤਾਰਾ ਚੰਦ, ਸ਼ੀਲਾ ਨੂੰ ਮਾਚਿਸ, ਗਲੋਬਲ ਰਿਪਬਲਿਕਨ ਪਾਰਟੀ ਤੋਂ ਬਾਲਮੁਕੰਦ ਨੂੰ ਕੈਮਰਾ, ਆਪਣਾ ਸਮਾਜ ਪਾਰਟੀ ਤੋਂ ਰਜਵੰਤ ਕੌਰ ਨੂੰ ਰੋਡ ਰੋਲਰ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਤੋਂ ਰਾਜ ਕੁਮਾਰ ਨੂੰ ਫਰੂਟ ਦੀ ਟੋਕਰੀ, ਆਜ਼ਾਦ ਉਮੀਦਵਾਰ ਅਸ਼ੋਕ ਕੁਮਾਰ ਨੂੰ ਆਟੋ, ਅਮਰੀਕ ਭਗਤ ਨੂੰ ਪੈਨਡਰਾਈਵ, ਇਕਬਾਲ ਚੰਦ ਨੂੰ ਅੰਗੂਰ, ਗੁਰਦੀਪ ਸਿੰਘ ਨੂੰ ਟਰੱਕ, ਨੀਟੂ ਸ਼ਟਰਾਂ ਵਾਲਾ ਨੂੰ ਪੈਟਰੋਲ ਪੰਪ ਦੀ ਮਸ਼ੀਨ, ਪਰਮਜੀਤ ਕੌਰ ਤੇਜੀ ਨੂੰ ਮੰਜਾ ਅਤੇ ਰਮੇਸ਼ ਲਾਲ ਨੂੰ ਗੈਸ ਸਿਲੰਡਰ ਚੋਣ ਚਿੰਨ੍ਹ ਅਲਾਟ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਉਮੀਦਵਾਰਾਂ ਨੂੰ ਸਿਆਸੀ ਪਾਰਟੀਆਂ ਦੀ ਮੌਜੂਦਗੀ ਵਿਚ ਚੋਣ ਚਿੰਨ੍ਹ ਅਲਾਟ ਕਰਦੇ ਹੋਏ ਅਗਲੀ ਪ੍ਰਕਿਰਿਆ ਬਾਰੇ ਵੀ ਜਾਣੂੰ ਕਰਵਾਇਆ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਿਆਂ 'ਚ ਜਾਣ ਦੀ ਲੋੜ ਨਹੀਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8