ਪੁਲਸ ਵਾਲਿਆਂ ਕਾਰਨ ਬਰਬਾਦ ਹੋਈ ਸਬਜ਼ੀਵਾਲੇ ਦੀ ਜ਼ਿੰਦਗੀ, ਰੇਲ ਗੱਡੀ ਨਾਲ ਕੱਟੇ ਗਏ ਦੋਵੇਂ ਪੈਰ
Sunday, Dec 04, 2022 - 10:08 AM (IST)
ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਪੁਲਸ ਵਾਲਿਆਂ ਕਾਰਨ ਇਕ ਸਬਜ਼ੀਵਾਲੇ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ। ਪੁਲਸ ਵਾਲਿਆਂ ਕਾਰਨ ਸਬਜ਼ੀਵਾਲੇ ਨੂੰ ਆਪਣੇ ਦੋਵੇਂ ਪੈਰ ਗੁਆਉਣੇ ਪਏ। ਉਸ ਨੂੰ ਕਾਨਪੁਰ ਦੇ ਹੈਲਟ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ : ਸਾਈਂ ਬਾਬਾ ਦੇ ਚਰਨਾਂ 'ਤੇ ਸਿਰ ਰੱਖਦੇ ਹੀ ਨੌਜਵਾਨ ਨੇ ਤਿਆਗੇ ਪ੍ਰਾਣ, ਦੇਖੋ ਵੀਡੀਓ
ਇਹ ਹੈ ਪੂਰਾ ਮਾਮਲਾ
ਦਰਅਸਲ ਥਾਣੇ ਦੇ ਸਾਹਮਣੇ ਰੋਡ ਕਿਨਾਰੇ ਟਮਾਟਮ ਵੇਚਣ ਵਾਲੇ ਦਾ ਤਰਾਜੂ ਪੁਲਸ ਕਰਮੀ ਨੇ ਉਠਾ ਕੇ ਕੋਲ ਦੀ ਰੇਲ ਪੱਟੜੀ 'ਤੇ ਸੁੱਟ ਦਿੱਤਾ ਸੀ। ਜਦੋਂ ਸਬਜ਼ੀਵਾਲਾ ਤਰਾਜੂ ਚੁੱਕਣ ਗਿਆ ਤਾਂ ਟਰੇਨ ਨਾਲ ਉਸ ਦੇ ਦੋਵੇਂ ਪੈਰ ਕੱਟੇ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਕਲਾਣਪੁਰ ਥਾਣੇ ਦੇ ਸਾਹਮਣੇ ਰੋਡ ਦੇ ਕਿਨਾਰੇ ਸਬਜ਼ੀਵਾਲਿਆਂ ਦੀ ਦੁਕਾਨ ਲੱਗਦੀ ਹੈ। ਇੱਥੇ ਦੁਕਾਨ ਲਗਾਉਣਾ ਨਿਯਮ ਦੇ ਵਿਰੁੱਧ ਹੈ ਪਰ ਕੁਝ ਗਰੀਬ ਪਰਿਵਾਰ ਦਹਾਕਿਆਂ ਤੋਂ ਇੱਥੇ ਦੁਕਾਨ ਲਗਾ ਕੇ ਆਪਣਾ ਢਿੱਡ ਭਰਦੇ ਹਨ। ਇਨਾਂ 'ਚ ਸ਼ਾਮਲ ਲੱਡੂ ਵੀ ਇੱਥੇ ਟਮਾਟਰ ਦੀ ਦੁਕਾਨ ਲਗਾਉਂਦਾ ਸੀ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਦੀਵਾਨ ਰਾਕੇਸ਼ ਕਲਿਆਣਪੁਰ ਥਾਣੇ ਦੇ ਦਾਰੋਗਾ ਸ਼ਾਬਾਦ ਨਾਲ ਮੌਕੇ 'ਤੇ ਆਏ ਅਤੇ ਉਨ੍ਹਾਂ ਨੇ ਪਹਿਲਾਂ ਲੱਡੂ ਨੂੰ ਝਿੜਕਿਆ, ਫਿਰ ਅਚਾਨਕ ਉਸ ਦਾ ਤਰਾਜੂ ਉਠਾ ਕੇ ਪਿੱਛੇ ਰੇਲਵੇ ਲਾਈਨ 'ਤੇ ਸੁੱਟ ਦਿੱਤਾ।
ਸਬਜ਼ੀਵਾਲਾ ਕਰਦਾ ਰਿਹਾ ਮਿੰਨਤਾਂ
ਇਸ ਦੌਰਾਨ ਸਬਜ਼ੀਵਾਲਾ ਪੁਲਸ ਦੀਵਾਨ ਅੱਗੇ ਹੱਥ ਜੋੜ ਕੇ ਕਹਿੰਦਾ ਰਿਹਾ,''ਤਰਾਜੂ ਨਾ ਸੁੱਟੋ, ਮੈਂ ਦੁਕਾਨ ਹਟਾ ਰਿਹਾ ਹੈ ਪਰ ਦੀਵਾਨ ਨੇ ਉਸ ਦੀ ਇਕ ਨਾ ਸੁਣੀ ਅਤੇ ਤਰਾਜੂ ਸਮੇਤ ਕੁਝ ਸਮਾਨ ਚੁੱਕ ਕੇ ਰੇਲ ਪੱਟੜੀ 'ਤੇ ਸੁੱਟ ਦਿੱਤਾ। ਸਬਜ਼ੀਵਾਲਾ ਲੱਡੂ ਕੰਧ ਟਪ ਕੇ ਜਲਦੀ ਨਾਲ ਆਪਣਾ ਤਰਾਜੂ ਲੈਣ ਰੇਲ ਪੱਟੜੀ 'ਤੇ ਪਹੁੰਚਿਆ, ਉਸੇ ਸਮੇਂ ਰੇਲ ਗੱਡੀ ਆ ਗਈ ਅਤੇ ਉਸ ਦੇ ਦੋਵੇਂ ਪੈਰਾਂ ਨੂੰ ਕੱਟਦੇ ਹੋਏ ਚੱਲੀ ਗਈ। ਚੀਕ ਸੁਣ ਕੇ ਨੇੜੇ-ਤੇੜੇ ਦੇ ਸਬਜ਼ੀਵਾਲੇ ਦੌੜੇ ਅਤੇ ਉਦੋਂ ਤੱਕ ਪੁਲਸ ਕਰਮੀ ਵੀ ਆ ਗਏ। ਅਜਿਹੇ 'ਚ ਖੂਨ ਨਾਲ ਲੱਥਪੱਥ ਸਬਜ਼ੀਵਾਲੇ ਨੂੰ ਲੋਕਾਂ ਨੇ ਪੁਲਸ ਦੀ ਮਦਦ ਨਾਲ ਉਠਾਇਆ ਅਤੇ ਕਾਨਪੁਰ ਦੇ ਹੈਲਟ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਨੂੰ ਲੈ ਕੇ ਪੁਲਸ ਦਾ ਕੋਈ ਵੀ ਅਧਿਕਾਰੀ ਬਿਆਨ ਨਹੀਂ ਦੇ ਰਿਹਾ ਹੈ। ਹਾਲਾਂਕਿ ਏ.ਡੀ.ਸੀ.ਪੀ. ਲਾਖਨ ਸਿੰਘ ਨੇ ਕਿਹਾ ਕਿ ਦੀਵਾਨ ਨੂੰ ਦੋਸ਼ੀ ਮੰਨਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ