UP ਐੱਸ.ਟੀ.ਐੱਫ. ਨੇ ਵਿਕਾਸ ਦੁਬੇ ਨੂੰ ਹਿਰਾਸਤ 'ਚ ਲਿਆ, ਕਾਨਪੁਰ ਲੈ ਕੇ ਆ ਰਹੀ ਪੁਲਸ

07/09/2020 8:55:49 PM

ਕਾਨਪੁਰ - ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (STF) ਨੇ ਗੈਂਗਸਟਰ ਵਿਕਾਸ ਦੁਬੇ ਨੂੰ ਹਿਰਾਸਤ 'ਚ ਲੈ ਲਿਆ ਹੈ। ਐੱਸ.ਟੀ.ਐੱਫ. ਉਸ ਨੂੰ ਲੈ ਕੇ ਕਾਨਪੁਰ ਰਵਾਨਾ ਹੋ ਗਈ ਹੈ। ਜਾਣਕਾਰੀ ਮੁਤਾਬਕ, ਮੱਧ ਪ੍ਰਦੇਸ਼ ਪੁਲਸ ਨੇ ਵਿਕਾਸ ਦੁਬੇ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ, ਅਜਿਹੇ 'ਚ ਟਰਾਂਜਿਟ ਰਿਮਾਂਡ ਦੀ ਜ਼ਰੂਰਤ ਨਹੀਂ ਪਈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਿਰਦੇਸ਼ 'ਤੇ ਵਿਕਾਸ ਦੁਬੇ ਨੂੰ ਯੂ.ਪੀ. ਪੁਲਸ ਨੂੰ ਸੌਂਪਿਆ ਗਿਆ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਾਸ ਦੁਬੇ ਦੇ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨਾਲ ਫੋਨ 'ਤੇ ਚਰਚਾ ਕੀਤੀ। ਮੱਧ ਪ੍ਰਦੇਸ਼ ਦੇ ਸੀ.ਐੱਮ ਨੇ ਸੀ.ਐੱਮ. ਯੋਗੀ ਆਦਿਤਿਅਨਾਥ ਨਾਲ ਗੱਲਬਾਤ ਦੀ ਜਾਣਕਾਰੀ ਜਨਤਕ ਕਰਦੇ ਹੋਏ ਕਿਹਾ ਕਿ ਮੈਂ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨਾਲ ਗੱਲ ਕਰ ਲਈ ਹੈ। ਜਲਦੀ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ 'ਚ ਇਹ ਵੀ ਜਾਣਕਾਰੀ ਹੈ ਕਿ ਵਿਕਾਸ ਦੁਬੇ ਦੀ ਪਤਨੀ ਅਤੇ ਬੇਟੇ ਨੂੰ ਵੀ ਲਖਨਊ ਦੇ ਕ੍ਰਿਸ਼ਣਾਨਗਰ ਇਲਾਕੇ 'ਚ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਕਿਸੇ ਵੀ ਵਕਤ ਹੋ ਸਕਦੀ ਹੈ। ਪੁਲਸ ਨੇ ਨੌਕਰ ਨੂੰ ਵੀ ਫੜ੍ਹਿਆ ਹੈ।

ਗ੍ਰਿਫਤਾਰੀ ਤੋਂ ਪਹਿਲਾਂ 8 ਪੁਲਸ ਮੁਲਾਜ਼ਮਾਂ ਦਾ ਤਬਾਦਲਾ
ਵਿਕਾਸ ਦੁਬੇ ਦੀ ਗ੍ਰਿਫਤਾਰੀ ਤੋਂ ਪਹਿਲਾਂ ਬੁੱਧਵਾਰ ਨੂੰ ਉੱਜੈਨ ਦੇ 8 ਪੁਲਸ ਮੁਲਜ਼ਮਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਇਸ 'ਚ ਮਹਾਕਾਲ ਚੌਂਕੀ ਇੰਚਾਰਜ ਅਤੇ ਮਹਾਕਾਲ ਪੁਲਸ ਸਟੇਸ਼ਨ ਦੇ SHO ਵੀ ਹਨ। ਅਜਿਹੇ 'ਚ ਹੁਣ ਇਹ ਸਵਾਲ ਉੱਠਦਾ ਹੈ ਕਿ ਕੀ ਇਹ ਪੁਲਸ ਮੁਲਾਜ਼ਮ ਵਿਕਾਸ ਦੁਬੇ ਦੀ ਮਦਦ ਕਰ ਰਹੇ ਸਨ। ਕੀ ਉਹ ਉਸ ਨੂੰ ਪੁਲਸ ਦੀ ਕਾਰਵਾਈ ਦੀ ਜਾਣਕਾਰੀ ਦੇ ਰਹੇ ਸਨ।

ਦੱਸ ਦਈਏ ਕਿ 8 ਪੁਲਸ ਵਾਲਿਆਂ ਦੀ ਹੱਤਿਆ ਕਰ ਗੈਂਗਸਟਰ ਵਿਕਾਸ ਦੁਬੇ ਕਾਨਪੁਰ ਤੋਂ ਫਰਾਰ ਹੋ ਗਿਆ ਸੀ। ਇਸ ਦੌਰਾਨ ਉਹ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਦੀ ਸਰਹੱਦ ਪਾਰ ਕਰਦੇ ਹੋਏ 9 ਜੁਲਾਈ ਨੂੰ ਮੱਧ  ਪ੍ਰਦੇਸ਼ ਦੇ ਉੱਜੈਨ 'ਚ ਨਜ਼ਰ ਆਇਆ ਜਿੱਥੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।


Inder Prajapati

Content Editor

Related News