ਯੂਪੀ ਰਾਜ ਸਭਾ ਚੋਣਾਂ: 8 ਸੀਟਾਂ 'ਤੇ ਭਾਜਪਾ ਦੀ ਜਿੱਤ, ਸਪਾ ਨੇ ਜਿੱਤੀਆਂ 2 ਸੀਟਾਂ
Tuesday, Feb 27, 2024 - 09:24 PM (IST)
ਨੈਸ਼ਨਲ ਡੈਸਕ - ਯੂਪੀ ਵਿੱਚ ਰਾਜ ਸਭਾ ਚੋਣਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਹੰਗਾਮੇ ਦਰਮਿਆਨ 3 ਸੂਬਿਆਂ ਦੀਆਂ 15 ਸੀਟਾਂ 'ਤੇ ਅੱਜ ਵੋਟਿੰਗ ਹੋਈ। ਇਹ ਤਿੰਨ ਸੂਬੇ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਹਨ। ਯੂਪੀ ਦੀਆਂ 10, ਕਰਨਾਟਕ ਦੀਆਂ 4 ਅਤੇ ਹਿਮਾਚਲ ਪ੍ਰਦੇਸ਼ ਦੀ ਇਕ ਸੀਟ 'ਤੇ ਵੋਟਿੰਗ ਹੋਈ। ਉਥੇ ਹੀ ਯੂਪੀ ਰਾਜ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਯੂਪੀ ਵਿੱਚ ਸਪਾ ਨੂੰ ਵੱਡਾ ਝਟਕਾ ਲੱਗਾ ਹੈ। ਇੱਥੇ ਸਪਾ ਦੇ 7 ਵਿਧਾਇਕਾਂ ਨੇ ਭਾਜਪਾ ਨੂੰ ਵੋਟ ਦਿੱਤੀ। ਉੱਤਰ ਪ੍ਰਦੇਸ਼ ਰਾਜ ਸਭਾ ਚੋਣਾਂ ਵਿੱਚ ਭਾਜਪਾ ਨੇ 8 ਸੀਟਾਂ 'ਤੇ ਜਿੱਤ ਦਰਜ ਕੀਤੀ, ਜਦਕਿ ਸਪਾ ਨੇ ਸਿਰਫ 2 ਸੀਟਾਂ ਹੀ ਜਿੱਤੀਆਂ ਹਨ।
ਇੱਥੇ ਭਾਜਪਾ ਨੇ 8 ਸੀਟਾਂ ਜਿੱਤੀਆਂ ਹਨ ਜਦਕਿ ਸਪਾ ਨੇ ਦੋ ਸੀਟਾਂ ਜਿੱਤੀਆਂ ਹਨ। ਸਪਾ ਉਮੀਦਵਾਰ ਜਯਾ ਬੱਚਨ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਭਾਜਪਾ ਨੂੰ ਕਰਾਸ ਵੋਟਿੰਗ ਦਾ ਸਪੱਸ਼ਟ ਫਾਇਦਾ ਮਿਲਿਆ ਅਤੇ ਉਸ ਦਾ ਅੱਠਵਾਂ ਉਮੀਦਵਾਰ ਵੀ ਜਿੱਤ ਗਿਆ। ਇਸ ਜਿੱਤ ਤੋਂ ਬਾਅਦ ਭਾਜਪਾ ਦਫ਼ਤਰ ਵਿੱਚ ਜਸ਼ਨ ਦਾ ਮਾਹੌਲ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕੁਝ ਸਮੇਂ 'ਚ ਹੀ ਭਾਜਪਾ ਦਫਤਰ ਪਹੁੰਚ ਸਕਦੇ ਹਨ।
ਕਿਸ ਨੂੰ ਮਿਲੀਆਂ ਕਿੰਨੀਆਂ ਵੋਟਾਂ?
ਅਮਰਪਾਲ ਮੌਰਿਆ ਨੂੰ 38 ਵੋਟਾਂ
ਆਲੋਕ ਰੰਜਨ ਨੂੰ 19 ਵੋਟਾਂ ਪਈਆਂ
ਜਯਾ ਬੱਚਨ ਨੂੰ 41 ਵੋਟਾਂ
ਤੇਜਵੀਰ ਨੂੰ 38 ਵੋਟਾਂ ਪਈਆਂ
ਨਵੀਨ ਨੂੰ 38 ਵੋਟਾਂ ਪਈਆਂ
ਆਰਪੀਐਨ ਸਿੰਘ ਨੂੰ 37 ਵੋਟਾਂ ਮਿਲੀਆਂ
ਰਾਮਜੀ ਲਾਲ ਨੂੰ 37 ਵੋਟਾਂ ਪਈਆਂ
ਸਾਧਨਾ ਨੂੰ 38 ਵੋਟਾਂ ਮਿਲੀਆਂ
ਸੁਧਾਂਸ਼ੂ ਨੂੰ 38 ਵੋਟਾਂ ਪਈਆਂ
ਸੰਗੀਤਾ ਨੂੰ 38 ਵੋਟਾਂ ਪਈਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e