ਯੂ.ਪੀ. ਦੇ ਮੁੱਖ ਮੰਤਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਾ ਆਇਆ ਫੋਨ, ਜਾਂਚ ''ਚ ਜੁੱਟੀ ਪੁਲਸ

08/18/2017 11:05:41 AM

ਲਖਨਊ—ਦਿੱਲੀ ਪੁਲਸ ਨੇ ਉੱਤਰ ਪ੍ਰਦੇਸ਼ 'ਚ ਆਪਣੇ ਹਮ ਅਹੁਦੇਦਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਇਕ ਫੋਨ ਕਾਲ ਆਇਆ ਹੈ। ਜਾਣਕਾਰੀ ਮੁਤਾਬਕ ਪੁਲਸ ਕੰਟਰੋਲ ਪੈਨਲ 'ਚ ਇਕ ਪੁਲਸ ਅਧਿਕਾਰੀ ਨੂੰ ਸ਼ਾਮ 3 ਵਜੇ ਉਸ ਦੇ ਲੈਂਡਲਾਇਨ ਨੰਬਰ 'ਤੇ ਫੋਨ ਆਇਆ, ਜਿਸ ਦੇ ਬਾਅਦ ਪੁਲਸ ਸਦਮੇ 'ਚ ਆ ਗਈ ਹੈ। ਸੀਨੀਅਰ ਪੁਲਸ ਅਧਿਕਾਰੀ ਦੇ ਮੁਤਾਬਕ ਫੋਨ ਵਾਲੇ ਨੇ ਕਿਹਾ ਕਿ ਤੁਹਾਡੇ ਕੋਲ ਆਦਿਤਿਆਨਾਥ ਨੂੰ ਬਚਾਉਣ ਦੇ ਲਈ ਕੇਵਲ ਇਕ ਘੰਟੇ ਦਾ ਸਮਾਂ ਹੈ ਅਤੇ ਇਸ ਦੇ ਬਾਅਦ ਫੋਨ ਕੱਟਿਆ ਗਿਆ।
ਪੁਲਸ ਨੇ ਦੱਸਿਆ ਕਿ ਕਾਲ ਕਰਨ ਵਾਲੇ ਨੇ ਮੁੱਖ ਮੰਤਰੀ ਯੋਗੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਹਾਲਾਂਕਿ ਬਾਅਦ 'ਚ ਇਹ ਕਾਲ ਫਰਜੀ ਨਿਕਲੀ। ਅਧਿਕਾਰੀ ਨੇ ਦੱਸਿਆ ਕਿ ਵਾਈਸ-ਓਵਰ ਇੰਟਰਨੈਟ ਪ੍ਰੋਟੋਕਾਲ ਦੀ ਵਰਤੋ ਕਰਕੇ ਫੋਨ ਕੀਤਾ ਗਿਆ ਅਤੇ ਇਸ ਦਾ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਵਿਸ਼ੇਸ਼ ਸ਼ਾਖਾ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ।


Related News