UPPSC 2021 ਨਤੀਜਾ: ਭੈਣ-ਭਰਾ ਦੀ ਜੋੜੀ ਨੇ ਰਚਿਆ ਇਤਿਹਾਸ, ਦੋਵੇਂ ਹੀ ਬਣੇ SDM

Thursday, Oct 20, 2022 - 12:39 PM (IST)

ਲਖਨਊ- ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਨੇ ਸਿਵਿਲ ਸੇਵਾ ਪ੍ਰੀਖਿਆ (ਪੀ. ਸੀ. ਐੱਸ.) 2021 ਦਾ ਫਾਈਨਲ ਰਿਜਰਟ ਬੁੱਧਵਾਰ ਦੇਰ ਸ਼ਾਮ ਐਲਾਨ ਕਰ ਦਿੱਤਾ ਹੈ। 678 ਅਹੁਦਿਆਂ ਲਈ 627 ਉਮੀਦਵਾਰਾਂ ਨੂੰ ਸਫ਼ਲ ਐਲਾਨ ਕੀਤਾ ਗਿਆ ਹੈ।  ਪ੍ਰਤਾਪਗੜ੍ਹ ਦੇ ਅਤੁਲ ਸਿੰਘ ਨੇ ਟਾਪ ਕੀਤਾ ਹੈ, ਜਦਕਿ ਸੌਮਿਆ ਮਿਸ਼ਰਾ ਦੂਜੇ ਨੰਬਰ ’ਤੇ ਰਹੀ।  ਉੱਥੇ ਹੀ ਪ੍ਰਯਾਗਰਾਜ ਦੇ ਭਰਾ-ਭੈਣ ਦੀ ਜੋੜੀ ਨੇ ਟਾਪ 15 ’ਚ ਥਾਂ ਬਣਾ ਕੇ ਜ਼ਿਲ੍ਹੇ ਦਾ ਜਲਵਾ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ- ਕੇਦਾਰਨਾਥ ਹੈਲੀਕਾਪਟਰ ਹਾਦਸਾ; ਮੌਤ ਤੋਂ ਪਹਿਲਾਂ ਪਾਇਲਟ ਦੇ ਆਖ਼ਰੀ ਸ਼ਬਦ- ‘ਮੇਰੇ ਧੀ ਦਾ ਖ਼ਿਆਲ ਰੱਖਣਾ’

ਪ੍ਰਯਾਗਰਾਜ ਦੇ ਰਹਿਣ ਵਾਲੇ ਵਿਵੇਕ ਸਿੰਘ ਇਸ ਪ੍ਰੀਖਿਆ ’ਚ 8ਵੀਂ ਰੈਂਕ ਮਿਲੀ ਹੈ। ਵਿਵੇਕ ਦੀ ਛੋਟੀ ਭੈਣ ਸੰਧਿਆ ਸਿੰਘ ਨੇ 12ਵੀਂ ਰੈਂਕ ਹਾਸਲ ਕਰ ਕੇ ਦੋਹਾਂ ਭਰਾ-ਭੈਣ ਸਬ-ਡਿਵੀਜ਼ਨਲ ਮੈਜਿਸਟ੍ਰੇਟ (SDM)ਲਈ ਚੁਣੇ ਜਾਣ ਦਾ ਇਤਿਹਾਸ ਰਚ ਦਿੱਤਾ ਹੈ। ਭਰਾ-ਭੈਣ ਦੋਹਾਂ ਦੀ ਚੋਣ ਸਬ-ਡਿਵੀਜ਼ਨਲ ਮੈਜਿਸਟ੍ਰੇਟ ਦੇ ਅਹੁਦੇ ’ਤੇ ਹੋਈ ਹੈ। ਭਰਾ ਵਿਵੇਕ ਕੁਮਾਰ ਤੀਜੀ ਕੋਸ਼ਿਸ਼ ’ਚ ਸਬ-ਡਿਵੀਜ਼ਨਲ ਮੈਜਿਸਟ੍ਰੇਟ ਅਹੁਦੇ ’ਤੇ ਚੋਣ ਹੋਈ ਹੈ, ਜਦਕਿ ਭੈਣ ਸੰਧਿਆ ਸਿੰਘ ਪਹਿਲੀ ਹੀ ਕੋਸ਼ਿਸ਼ ’ਚ ਸਫ਼ਲ ਹੋਈ। ਖ਼ਾਸ ਗੱਲ ਇਹ ਹੈ ਕਿ ਸੰਧਿਆ ਅਤੇ ਵਿਵੇਕ ਨੇ ਬਿਨਾਂ ਕਿਸੇ ਕੋਚਿੰਗ ਦੇ ਸੈਲਫ ਸਟੱਡੀ ਜ਼ਰੀਏ ਇਹ ਮੁਕਾਮ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ-  ਆਖਿਰ ਢਾਈ ਫੁੱਟ ਦੇ ਅਜ਼ੀਮ ਨੂੰ ਮਿਲ ਹੀ ਗਈ ‘ਲਾੜੀ’, ਬੈਂਡ-ਵਾਜਿਆਂ ਨਾਲ ਚੜ੍ਹੇਗਾ ਘੋੜੀ

ਵਿਵੇਕ ਅਤੇ ਸੰਧਿਆ ਦੇ ਮਾਤਾ-ਪਿਤਾ ਪਿੰਡ ’ਚ ਰਹਿੰਦੇ ਹਨ ਅਤੇ ਇਕ ਪ੍ਰਾਈਵੇਟ ਸਕੂਲ ਚਲਾਉਂਦੇ ਹਨ। ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਬ-ਡਿਵੀਜ਼ਨਲ ਮੈਜਿਸਟ੍ਰੇਟ ਬਣਾਉਣ ਦਾ ਜੋ ਸੁਫ਼ਨਾ ਵੇਖਿਆ ਸੀ, ਉਹ ਅੱਜ ਪੂਰਾ ਹੋਇਆ ਹੈ। ਅੱਜ ਬੱਚਿਆਂ ਨੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ।

UPPCS ’ਚ 12ਵੀਂ ਰੈਂਕ ਹਾਸਲ ਕਰ ਕੇ ਸਬ-ਡਿਵੀਜ਼ਨਲ ਮੈਜਿਸਟ੍ਰੇਟ ਬਣੀ ਸੰਧਿਆ ਸਿੰਘ ਦਾ ਕਹਿਣਾ ਹੈ ਕਿ ਆਪਣੇ ਖੇਤਰ ’ਚ ਕੁੜੀਆਂ ਲਈ ਉਸ ਨੇ ਇਕ ਉਦਾਹਰਣ ਪੇਸ਼ ਕੀਤੀ ਹੈ। ਸਬ-ਡਿਵੀਜ਼ਨਲ ਮੈਜਿਸਟ੍ਰੇਟ ਬਣਨ ਮਗਰੋਂ ਉਨ੍ਹਾਂ ਦਾ ਟੀਚਾ ਹੋਵੇਗਾ ਕਿ ਸਰਕਾਰੀ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਹੋਵੇ, ਖ਼ਾਸ ਕਰ ਕੇ ਕੁੜੀਆਂ ਦੀ ਸਿੱਖਿਆ ਲਈ ਅੱਗੇ ਕੰਮ ਕਰੇਗੀ। ਭਰਾ ਵਿਵੇਕ ਨੇ ਕਿਹਾ ਕਿ ਉਹ ਗਰੀਬਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚੇ ਇਹ ਯਕੀਨੀ ਕਰਾਉਣਗੇ।

ਇਹ ਵੀ ਪੜ੍ਹੋ-  ਦਿੱਲੀ ’ਚ ਦੀਵਾਲੀ ਤੋਂ ਪਹਿਲਾਂ ਸਖ਼ਤੀ, ਪਟਾਕੇ ਚਲਾਉਣ ਵਾਲਿਆਂ ਨੂੰ ਜਾਣਾ ਪੈ ਸਕਦੈ ਜੇਲ੍ਹ


Tanu

Content Editor

Related News