ਉੱਤਰ ਪ੍ਰਦੇਸ਼ ਨੇ ਖੰਡ ਉਤਪਾਦਨ 'ਚ ਮਹਾਰਾਸ਼ਟਰ ਨੂੰ ਪਿੱਛੇ ਛੱਡਿਆ, ਰਿਕਾਰਡ ਪੈਦਾਵਾਰ ਕੀਤੀ

Monday, May 22, 2023 - 02:59 PM (IST)

ਨਵੀਂ ਦਿੱਲੀ-  ਉੱਤਰ ਪ੍ਰਦੇਸ਼ ਨੇ 2022-23 ਦੇ ਖੰਡ ਉਤਪਾਦਨ ਵਿਚ ਮਹਾਰਾਸ਼ਟਰ ਨੂੰ ਪਿੱਛੇ ਛੱਡ ਦਿੱਤਾ ਹੈ। ਚਾਲੂ ਸੀਜ਼ਨ ਵਿਚ ਉੱਤਰ ਪ੍ਰਦੇਸ਼ 'ਚ ਕੁੱਲ 107.29 ਲੱਖ ਟਨ ਖੰਡ ਦੀ ਪੈਦਾਵਾਰ ਹੋਈ ਹੈ, ਜਦਕਿ ਮਹਾਰਾਸ਼ਟਰ ਵਿਚ 105.30 ਲੱਖ ਟਨ ਦਾ ਪੈਦਾਵਾਰ ਹੋਈ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਵਿਚ 118 ਖੰਡ ਮਿੱਲਾਂ ਦੇ ਮੁਕਾਬਲੇ ਮਹਾਰਾਸ਼ਟਰ 'ਚ 210 ਚੀਨੀ ਮਿੱਲਾਂ ਚੱਲ ਰਹੀਆਂ ਹਨ।

ਉੱਤਰ ਪ੍ਰਦੇਸ਼ ਦੇ ਗੰਨਾ ਵਿਕਾਸ ਅਤੇ ਚੀਨੀ ਮਿੱਲ ਮਾਮਲਿਆਂ ਦੇ ਮੰਤਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਦੱਸਿਆ ਕਿ ਜਿੱਥੋਂ ਤੱਕ ਖੰਡ ਦੀ ਪੈਦਾਵਾਰ ਦੀ ਗੱਲ ਹੈ ਤਾਂ ਉੱਤਰ ਪ੍ਰਦੇਸ਼ ਕਈ ਹੋਰ ਕਾਰਕਾਂ ਤੋਂ ਮਹਾਰਾਸ਼ਟਰ ਤੋਂ ਅੱਗੇ ਹੈ। ਮਹਾਰਾਸ਼ਟਰ 'ਚ 14.87 ਲੱਖ ਹੈਕਟੇਅਰ ਦੀ ਤੁਲਨਾ 'ਚ ਉੱਤਰ ਪ੍ਰਦੇਸ਼ 'ਚ ਗੰਨੇ ਦੀ ਖੇਤੀ ਦਾ ਖੇਤਰ 28.53 ਲੱਖ ਹੈਕਟੇਅਰ ਹੈ, ਜੋ ਕਿ ਦੇਸ਼ 'ਚ ਕਿਸੇ ਵੀ ਸੂਬੇ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ 2,348 ਲੱਖ ਟਨ ਗੰਨੇ ਦੀ ਪੈਦਾਵਾਰ ਹੋਈ ਸੀ, ਜਦਕਿ ਮਹਾਰਾਸ਼ਟਰ 'ਚ 1,413 ਲੱਖ ਟਨ ਦਾ ਪੈਦਾਵਾਰ ਹੋਈ ਸੀ। 

ਮੰਤਰੀ ਨੇ ਕਿਹਾ ਕਿ 2022-23 ਦੌਰਾਨ ਕਿਸਾਨਾਂ ਨੂੰ 28,494 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਇਸ 'ਚੋਂ 80 ਚੀਨੀ ਮਿੱਲਾਂ ਅਜਿਹੀਆਂ ਹਨ, ਜਿਨ੍ਹਾਂ ਦਾ ਭੁਗਤਾਨ ਇਕ ਹਫ਼ਤੇ ਦੇ ਅੰਦਰ ਕੀਤਾ ਗਿਆ ਹੈ। ਪਿਛਲੇ 6 ਸਾਲਾਂ ਵਿਚ ਚੀਨੀ ਮਿੱਲਾਂ ਨੂੰ ਕੁੱਲ 2.11 ਲੱਖ ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।


Tanu

Content Editor

Related News