ਕਾਸਗੰਜ ਹਿੰਸਾ : ਪ੍ਰਦਰਸ਼ਨਕਾਰੀ ਨੇ ਬੱਸਾਂ ਨੂੰ ਕੀਤਾ ਅੱਗ ਹਵਾਲੇ, 9 ਗ੍ਰਿਫਤਾਰ
Sunday, Jan 28, 2018 - 02:03 PM (IST)

ਕਾਸਗੰਜ— ਯੂ. ਪੀ. ਦੇ ਕਾਸਗੰਜ 'ਚ ਤਿਰੰਗਾ ਯਾਤਰਾ ਦੌਰਾਨ ਸੰਪਰਦਾਇਕ ਹਿੰਸਾ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ 'ਚ ਮਾਰੇ ਗਏ ਨੌਜਵਾਨ ਦੇ ਅੰਿਤਮ ਸੰਸਕਾਰ ਤੋਂ ਬਾਅਦ ਸ਼ਹਿਰ ਦੇ ਕਈ ਇਲਾਕਿਆਂ 'ਚ ਅੱਗ ਲਗਾ ਦਿੱਤੀ ਅਤੇ ਕਾਫੀ ਜ਼ਿਆਦਾ ਤੋੜਫੋੜ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਪੁਲਸ ਨੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਥੇ ਹੀ ਮਾਮਲੇ 'ਚ ਕਾਰਵਾਈ ਲਈ ਐੱਸ. ਆਈ. ਟੀ. ਦਾ ਗਠਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਕਾਰਜਕਰਤਾਵਾਂ ਵਲੋਂ ਕੱਢੀ ਜਾ ਰਹੀ ਤਿਰੰਗਾ ਰੈਲੀ 'ਤੇ ਸ਼ੁੱਕਰਵਾਰ ਨੂੰ ਪਥਰਾਵ ਤੋਂ ਬਾਅਦ ਹਿੰਸਾ ਭੜਕ ਗਈ। ਜਿਸ ਕਾਰਨ ਹੋਈ 2 ਤਰਫਾ ਗੋਲੀਬਾਰੀ 'ਚ ਇਕ ਕਿਸ਼ੋਰ ਦੀ ਮੌਤ ਹੋ ਗਈ ਸੀ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ 170 ਕਿ. ਮੀ. ਦੂਰ ਸ਼ਹਿਰ 'ਚ ਹੋਏ 2 ਗੁਟਾਂ ਵਿਚਾਲੇ ਹੋਏ ਸੰਘਰਸ਼ 'ਚ 22 ਸਾਲ ਦੇ ਚੰਦਨ ਗੁਪਤਾ ਦੀ ਮੌਤ ਹੋ ਗਈ ਸੀ। ਜਿਸ ਕਾਰਨ ਇਹ ਹਿੰਸਾ ਜ਼ਿਆਦਾ ਭੜਕ ਗਈ।