ਵੱਖ-ਵੱਖ ਥਾਵਾਂ ਤੋਂ ਹੈਰੋਇਨ ਤੇ ਡਰੱਗ ਮਨੀ ਸਮੇਤ 9 ਗ੍ਰਿਫ਼ਤਾਰ

Monday, May 19, 2025 - 01:23 PM (IST)

ਵੱਖ-ਵੱਖ ਥਾਵਾਂ ਤੋਂ ਹੈਰੋਇਨ ਤੇ ਡਰੱਗ ਮਨੀ ਸਮੇਤ 9 ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਪੁਲਸ ਵੱਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰ ਕੇ ਇਕ ਔਰਤ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਰਾਜੀਵ ਕੁਮਾਰ ਵਾਸੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਾਣਾ ਮੰਡੀ ਵਿਖੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਵੱਲੋਂ ਮੋਟਰਸਾਈਕਲ ਸਵਾਰ ਹਰਪਾਲ ਸਿੰਘ ਵਾਸੀ ਲਾਲ ਸਿੰਘ ਬਸਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ।
ਪੁਲਸ ਵੱਲੋਂ ਮੋਟਰਸਾਈਕਲ ਸਵਾਰ ਦੀ ਤਲਾਸ਼ੀ ਦੌਰਾਨ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਸਿਵਲ ਲਾਈਨ ਪੁਲਸ ਵੱਲੋਂ ਸਰਕਾਰੀ ਦਰਜਾ 3 ਕੁਆਟਰਾਂ ਕੋਲੋਂ ਅਮਨਦੀਪ ਸਿੰਘ ਵਾਸੀ ਲਹਿਰਾ ਸੌਂਧਾ ਅਤੇ ਗੁਰਪ੍ਰੀਤ ਸਿੰਘ ਵਾਸੀ ਕੋਠੇ ਥਾਂਦੇਵਾਲਾ ਨੂੰ ਗ੍ਰਿਫ਼ਤਾਰ ਕਰ ਕੇ 6.74 ਗ੍ਰਾਮ ਹੈਰੋਇਨ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਕੈਨਾਲ ਕਾਲੋਨੀ ਪੁਲਸ ਵੱਲੋਂ ਗਣਪਤੀ ਐਨਕਲੇਵ ਸਾਹਮਣੇ ਤੋਂ ਪਰਮਿੰਦਰ ਸਿੰਘ ਵਾਸੀ ਬਲਰਾਜ ਨਗਰ ਨੂੰ ਗ੍ਰਿਫ਼ਤਾਰ ਕਰ ਕੇ 4.5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਥਾਣੇ ਦੇ ਏ. ਐੱਸ. ਆਈ. ਹਰਜੀਵਨ ਸਿੰਘ ਵੱਲੋਂ ਰਿੰਗ ਰੋਡ ਤੋਂ ਅਜੇ ਸ਼ਰਮਾ ਵਾਸੀ ਮਲੋਟ ਨੂੰ ਗ੍ਰਿਫ਼ਤਾਰ ਕਰ ਕੇ 11 ਗ੍ਰਾਮ ਹੈਰੋਇਨ ਅਤੇ 79000 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਹੈ।

ਉਧਰ ਮੌੜ ਪੁਲਸ ਵੱਲੋਂ ਮਾਨਸਾ ਕਲਾਂ ਤੋਂ ਮੁਲਜ਼ਮ ਦਿਲਪ੍ਰੀਤ ਕੌਰ ਵਾਸੀ ਮਾਨਸਾ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ 6.50 ਹੈਰੋਇਨ ਬਰਾਮਦ ਕੀਤੀ ਹੈ। ਇਸੇ ਥਾਣੇ ਵੱਲੋਂ ਮੌੜ ਖੁਰਦ ਤੋਂ ਪਰਦੀਪ ਸਿੰਘ ਅਤੇ ਨੀਰਜ ਕੁਮਾਰ ਵਾਸੀ ਮੌੜ ਮੰਡੀ ਨੂੰ ਗ੍ਰਿਫ਼ਤਾਰ ਕਰ ਕੇ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਧਰ ਥਾਣਾ ਸੰਗਤ ਵੱਲੋਂ ਨਰ ਸਿੰਘ ਕਾਲੋਨੀ ਤੋਂ ਰਾਜਵਿੰਦਰ ਸਿੰਘ ਵਾਸੀ ਚੁੱਘੇ ਖੁਰਦ ਨੂੰ ਗ੍ਰਿਫ਼ਤਾਰ ਕਰ ਕੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਨੰਦਗੜ੍ਹ ਪੁਲਸ ਵੱਲੋਂ ਪਿੰਡ ਝੁੰਬਾ ਤੋਂ ਅ੍ਰੰਮਿਤਪਾਲ ਸਿੰਘ ਵਾਸੀ ਤਿਉਣਾ ਨੂੰ ਗ੍ਰਿਫ਼ਤਾਰ ਕਰ ਕੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਵੱਲੋਂ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News