ਦੁਖ਼ਦ ਖ਼ਬਰ: ਬੀਮਾਰ ਪਤਨੀ ਨੂੰ 3 ਕਿਮੀ. ਠੇਲ੍ਹੇ 'ਤੇ ਹਸਪਤਾਲ ਲੈ ਕੇ ਪੁੱਜਾ ਬਜ਼ੁਰਗ ਪਰ ਕਿਸਮਤ ਨੇ ਨਹੀਂ ਦਿੱਤਾ ਸਾਥ
Tuesday, Apr 05, 2022 - 03:12 PM (IST)
ਬਲੀਆ (ਭਾਸ਼ਾ)– ਉੱਤਰ ਪ੍ਰਦੇਸ਼ ’ਚ ਬਲੀਆ ਦੇ ਇਕ ਹਸਪਤਾਲ ’ਚ ਬਜ਼ੁਰਗ ਵਲੋਂ ਆਪਣੀ ਪਤਨੀ ਨੂੰ ਠੇਲ੍ਹੇ ’ਤੇ ਲੈ ਕੇ ਪਹੁੰਚਾਇਆ ਗਿਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਉੱਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਅੰਦੌਰ ਪਿੰਡ ਦੀ ਹੈ। ਇਸ ਵੀਡੀਓ ’ਚ ਅੰਦੌਰ ਪਿੰਡ ਦਾ ਰਹਿਣ ਵਾਲਾ ਸਕੁਲ ਪ੍ਰਜਾਪਤੀ ਆਪਣੀ 55 ਸਾਲਾ ਬੀਮਾਰ ਪਤਨੀ ਜੋਗਨੀ ਨੂੰ ਠੇਲ੍ਹੇ ’ਤੇ ਲੈ ਕੇ ਹਸਪਤਾਲ ਜਾਂਦਾ ਨਜ਼ਰ ਆ ਰਿਹਾ ਹੈ। ਇਸ ਘਟਨਾ ਦੀ ਤਸਵੀਰ ਟਵਿੱਟਰ ’ਤੇ ਵੀ ਵਾਇਰਲ ਹੋ ਰਹੀ ਹੈ। ਮੁੱਖ ਮੈਡੀਕਲ ਅਧਿਕਾਰੀ ਨੀਰਜ ਪਾਂਡੇ ਨੇ ਮੰਗਲਵਾਰ ਨੂੰ ਦੱਸਿਆ ਕਿ ਉੱਪ ਮੁੱਖ ਮੰਤਰੀ ਪਾਠਕ ਨੇ ਮੈਡੀਕਲ ਅਤੇ ਸਿਹਤ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ਅਤੇ SYL ਮੁੱਦਿਆਂ ਨੂੰ ਲੈ ਕੇ CM ਖੱਟੜ ਨੇ ਪੇਸ਼ ਕੀਤਾ ਮਤਾ, ਪੰਜਾਬ ਤੋਂ ਮੰਗਿਆ ਆਪਣੇ ਹੱਕ ਦਾ ਪਾਣੀ
ਓਧਰ ਇਸ ਬਾਰੇ ਪੁੱਛੇ ਜਾਣ ’ਤੇ ਸਕੁਲ ਨੇ ਦੱਸਿਆ ਕਿ 28 ਮਾਰਚ ਨੂੰ ਪਤਨੀ ਨੂੰ ਹਸਪਤਾਲ ਲੈ ਕੇ ਜਾਣ ਦਾ ਕੋਈ ਸਾਧਨ ਨਹੀਂ ਮਿਲਿਆ ਤਾਂ ਉਹ ਉਸ ਨੂੰ ਠੇਲ੍ਹੇ ’ਤੇ ਲੈ ਕੇ ਚਿਕਲਹਾਰ ਸਿਹਤ ਕੇਂਦਰ ਚਲਾ ਗਿਆ, ਜੋ ਕਿ ਉਸ ਦੇ ਘਰ ਤੋਂ 3 ਕਿਲੋਮੀਟਰ ਦੂਰ ਹੈ। ਉਸ ਨੇ ਦੱਸਿਆ ਕਿ ਡਾਕਟਰਾਂ ਨੇ ਕੁਝ ਦਵਾਈਆਂ ਦੇ ਕੇ ਉਸ ਦੀ ਪਤਨੀ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਠੇਲ੍ਹੇ ’ਤੇ ਹੀ ਛੱਡ ਕੇ ਕੱਪੜੇ ਅਤੇ ਪੈਸੇ ਲੈਣ ਘਰ ਗਿਆ ਅਤੇ ਫਿਰ ਪਤਨੀ ਨੂੰ ਟੈਂਪੂ ਤੋਂ ਲੈ ਕੇ ਹਸਪਤਾਲ ਪਹੁੰਚਿਆ।
ਇਹ ਵੀ ਪੜ੍ਹੋ: ਕਰੌਲੀ ਹਿੰਸਾ: ਕਾਂਸਟੇਬਲ ਦੇ ਜਜ਼ਬੇ ਨੂੰ CM ਗਹਿਲੋਤ ਨੇ ਕੀਤਾ ਸਲਾਮ, ਜਾਨ ’ਤੇ ਖੇਡ ਕੇ ਲੋਕਾਂ ਦੀ ਬਚਾਈ ਜਾਨ
ਪੁਲਸ ਨੇ ਦੱਸਿਆ ਕਿ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ। ਸਕੁਲ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਦੀ ਮੌਤ ਰਾਤ ਕਰੀਬ 11 ਵਜੇ ਹੋਈ ਅਤੇ ਹਸਪਤਾਲ ਨੇ ਲਾਸ਼ ਨੂੰ ਘਰ ਲੈ ਕੇ ਜਾਣ ਲਈ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ, ਜਿਸ ਤੋਂ ਬਾਅਦ ਉਸ ਨੇ 1100 ਰੁਪਏ ’ਚ ਨਿੱਜੀ ਐਂਬੂਲੈਂਸ ਕੀਤੀ।
ਇਹ ਵੀ ਪੜ੍ਹੋ: ਹਰਿਆਣਾ ਦੀ ਸਿਆਸਤ ’ਚ ਵੱਡਾ ਧਮਾਕਾ, ਅਸ਼ੋਕ ਤੰਵਰ ਨੇ ਫੜਿਆ ‘ਆਪ’ ਦਾ ਪੱਲਾ
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦੱਸੋ