ਡਾਕਟਰ ਦੀ ਵੱਡੀ ਲਾਪਰਵਾਹੀ, ਗਰਭਵਤੀ ਔਰਤ ਦੇ ਆਪਰੇਸ਼ਨ ਦੌਰਾਨ ਢਿੱਡ 'ਚ ਛੱਡਿਆ ਤੌਲੀਆ

Wednesday, Jan 04, 2023 - 01:45 PM (IST)

ਡਾਕਟਰ ਦੀ ਵੱਡੀ ਲਾਪਰਵਾਹੀ, ਗਰਭਵਤੀ ਔਰਤ ਦੇ ਆਪਰੇਸ਼ਨ ਦੌਰਾਨ ਢਿੱਡ 'ਚ ਛੱਡਿਆ ਤੌਲੀਆ

ਅਮਰੋਹਾ (ਏਜੰਸੀ)- ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਬਾਂਸ ਖੇਰੀ ਪਿੰਡ 'ਚ ਇਕ ਡਾਕਟਰ ਵਲੋਂ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਨੇ ਇਕ ਔਰਤ ਦੇ ਢਿੱਡ ਅੰਦਰ ਤੌਲੀਆ ਛੱਡ ਦਿੱਤਾ, ਜਦੋਂ ਉਹ ਆਪਣੀ ਡਿਲਿਵਰੀ ਲਈ ਹਸਪਤਾਲ 'ਚ ਦਾਖ਼ਲ ਹੋਈ ਸੀ। ਮੁੱਖ ਮੈਡੀਕਲ ਅਧਿਕਾਰੀ (ਸੀ.ਐੱਮ.ਓ.) ਰਾਜੀਵ ਸਿੰਘਲ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸੀ.ਐੱਮ.ਓ. ਅਨੁਸਾਰ ਡਾਕਟਰ ਮਤਲੂਬ ਨੇ ਅਮਰੋਹਾ ਦੇ ਨੌਗਵਾਨਾ ਸਾਦਾਤ ਥਾਣਾ ਖੇਤਰ 'ਚ ਸੈਫੀ ਨਰਸਿੰਗ ਹੋਮ 'ਚ ਬਿਨਾਂ ਮਨਜ਼ੂਰੀ ਦੇ ਆਪਰੇਸ਼ਨ ਕਰਨ ਤੋਂ ਬਾਅਦ ਨਜ਼ਰਾਨਾ ਦੇ ਢਿੱਡ 'ਚ ਤੌਲੀਆ ਛੱਡ ਦਿੱਤਾ ਸੀ। ਜਾਣਕਾਰੀ ਅਨੁਸਾਰ, ਮੈਡੀਕਲ ਕਰਮੀਆਂ ਦੀ ਲਾਪਰਵਾਹੀ ਕਾਰਨ ਤੌਲੀਆ ਢਿੱਡ ਦੇ ਅੰਦਰ ਰਹਿ ਗਿਆ ਸੀ ਅਤੇ ਔਰਤ ਵਲੋਂ ਢਿੱਡ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ 5 ਹੋਰ ਦਿਨਾਂ ਤੱਕ ਦਾਖ਼ਲ ਰੱਖਿਆ ਅਤੇ ਕਿਹਾ ਕਿ ਉਹ ਬਾਹਰ ਠੰਡ ਕਰਨ ਇਸ ਢਿੱਡ ਦਰਦ ਦਾ ਸਾਹਮਣਾ ਕਰ ਰਹੀ ਸੀ। 

ਇਹ ਵੀ ਪੜ੍ਹੋ : Delhi 'ਚ ਬੇਖ਼ੌਫ਼ ਬਦਮਾਸ਼, ਕੁੜੀ ਨੂੰ ਜ਼ਬਰਨ ਕਾਰ ਅੰਦਰ ਖਿੱਚਣ ਦੀ ਕੋਸ਼ਿਸ਼, ਦਿੱਤੀ ਤੇਜ਼ਾਬ ਹਮਲੇ ਦੀ ਧਮਕੀ

ਘਰ ਆਉਣ ਤੋਂ ਬਾਅਦ ਵੀ ਜਦੋਂ ਉਸ ਦੀ ਸਿਹਤ 'ਚ ਸੁਧਾਰ ਨਹੀਂ ਹੋਇਆ ਤਾਂ ਉਸ ਦੇ ਪਤੀ ਸ਼ਮਸ਼ੇਰ ਅਲੀ ਉਸ ਨੂੰ ਅਮਰੋਹਾ ਦੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੂੰ ਨਾਰਾਨਾ ਦੇ ਢਿੱਡ ਦਰਦ ਦੀ ਅਸਲ ਸੱਚਾਈ ਪਤਾ ਲੱਗੀ ਅਤੇ ਇਕ ਹੋਰ ਆਪਰੇਸ਼ਨ ਤੋਂ ਬਾਅਦ ਤੌਲੀਆ ਹਟਵਾ ਦਿੱਤਾ। ਅਲੀ ਨੇ ਇਸ ਪ੍ਰਾਈਵੇਟ ਡਾਕਟਰ ਮਤਲੂਬ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਸੀ.ਐੱਮ.ਓ. ਨੂੰ ਸ਼ਿਕਾਇਤ ਕੀਤੀ। ਸੀ.ਐੱਮ.ਓ. ਸਿੰਘ ਨੇ ਮੰਗਲਵਾਰ ਨੂੰ ਕਿਹਾ,''ਮੈਨੂੰ ਮੀਡੀਆ ਰਿਪੋਰਟ ਦੇ ਮਾਧਿਅਮ ਨਾਲ ਘਟਨਾ ਬਾਰੇ ਪਤਾ ਲੱਗਾ ਅਤੇ ਨੋਡਲ ਅਧਿਕਾਰੀ ਡਾ. ਸ਼ਰਦ ਨੂੰ ਮਾਮਲੇ ਨੂੰ ਦੇਖਣ ਲਈ ਕਿਹਾ ਹੈ। ਅਸੀਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੱਗੇ ਦੀ ਜਾਣਕਾਰੀ ਦੇ ਸਕਦੇ ਹਾਂ।'' ਹਾਲਾਂਕਿ ਸ਼ਮਸ਼ੇਰ ਅਲੀ ਨੇ ਇਸ ਮਾਮਲੇ 'ਚ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਹੈ। ਸੀ.ਐੱਮ.ਓ. ਨੇ ਜਾਂਚ ਦਾ ਭਰੋਸਾ ਦਿੱਤਾ ਹੈ। ਦੱਸਣਯੋਗ ਹੈ ਕਿ ਸੀ.ਐੱਮ.ਓ. ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਪੁਲਸ ਆਪਣੀ ਜਾਂਚ ਸ਼ੁਰੂ ਕਰੇਗੀ।

 ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News