ਦੁਖ਼ਦਾਇਕ ਖ਼ਬਰ: ਭੈਣ ਦੇ ਵਿਆਹ ਦਾ ਕਾਰਡ ਵੰਡਣ ਗਏ ਭਰਾ ਤੇ ਉਸ ਦੇ ਸਾਥੀ ਦੀ ਸੜਕ ਹਾਦਸੇ ’ਚ ਮੌਤ

Sunday, May 01, 2022 - 04:57 PM (IST)

ਦੁਖ਼ਦਾਇਕ ਖ਼ਬਰ: ਭੈਣ ਦੇ ਵਿਆਹ ਦਾ ਕਾਰਡ ਵੰਡਣ ਗਏ ਭਰਾ ਤੇ ਉਸ ਦੇ ਸਾਥੀ ਦੀ ਸੜਕ ਹਾਦਸੇ ’ਚ ਮੌਤ

ਫਰੁਖਾਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਫਰੁਖਾਬਾਦ ਤੋਂ ਇਕ ਦੁਖ਼ਦਾਇਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੜਕ ਹਾਦਸੇ ’ਚ ਭੈਣ ਦੇ ਵਿਆਹ ਦਾ ਕਾਰਡ ਵੰਡਣ ਗਏ ਭਰਾ ਅਤੇ ਉਸ ਦੇ ਸਾਥੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਰਾਜੇਪੁਰ ਥਾਣਾ ਖੇਤਰ ਦੇ ਗਾਜੀਪੁਰ ਪਿੰਡ ਵਾਸੀ 27 ਸਾਲਾ ਪ੍ਰਮੋਦ ਕੁਮਾਰ ਆਪਣੇ ਦੋਸਤ ਲਾਲੂ ਨਾਲ ਮੋਟਰਸਾਈਕਲ ਤੋਂ ਆਪਣੇ ਮਾਮਾ ਘਰ ਭੈਣ ਦੇ ਵਿਆਹ ਦਾ ਕਾਰਡ ਦੇਣ ਜਾ ਰਿਹਾ ਸੀ।

ਪੁਲਸ ਮੁਤਾਬਕ ਪ੍ਰਮੋਦ ਸਵੇਰੇ ਖੁਦਾਗੰਜ ਰੇਲਵੇ ਸਟੇਸ਼ਨ ਦੇ ਸਾਹਮਣੇ ਲੰਘ ਰਿਹਾ ਸੀ, ਉਸ ਸਮੇਂ ਫਤਿਹਗੜ੍ਹ ਵੱਲ ਤੇਜ਼ੀ ਨਾਲ ਆ ਰਹੀ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ’ਚ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪ੍ਰਮੋਦ ਦੀ ਭੈਣ ਦਾ 12 ਮਈ ਨੂੰ ਵਿਆਹ ਹੋਣਾ ਹੈ। ਓਧਰ ਪੁਲਸ ਨੇ ਦੋਹਾਂ ਲਾਸ਼ਾਂ ਦਾ ਪੰਚਨਾਮਾ ਭਰ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।


author

Tanu

Content Editor

Related News