ਮੋਦੀ ਜੀ ਪੈਂਸਿਲ-ਰਬੜ ਤੱਕ ਮਹਿੰਗੀ ਹੋ ਗਈ ਹੈ, ਮੈਂ ਕੀ ਕਰਾਂ? 6 ਸਾਲ ਦੀ ਮਾਸੂਮ ਦਾ ਛਲਕਿਆ ਦਰਦ

Monday, Aug 01, 2022 - 02:19 PM (IST)

ਮੋਦੀ ਜੀ ਪੈਂਸਿਲ-ਰਬੜ ਤੱਕ ਮਹਿੰਗੀ ਹੋ ਗਈ ਹੈ, ਮੈਂ ਕੀ ਕਰਾਂ? 6 ਸਾਲ ਦੀ ਮਾਸੂਮ ਦਾ ਛਲਕਿਆ ਦਰਦ

ਕਾਨਪੁਰ– ਹਾਲ ਹੀ ’ਚ ਵਸਤੂ ਅਤੇ ਸੇਵਾ ਟੈਕਸ (GST) ਦੀਆਂ ਦਰਾਂ ’ਚ ਬਦਲਾਅ ਮਗਰੋਂ ਦੇਸ਼ ’ਚ ਕਈ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਵੱਧਦੀ ਮਹਿੰਗਾਈ ਨੇ ਹਰ ਇਨਸਾਨ ਦਾ ਲੱਕ ਤੋੜਿਆ ਹੈ। ਮਹਿੰਗਾਈ ਕਾਰਨ ਬੱਚੇ ਵੀ ਪਰੇਸ਼ਾਨ ਹਨ। ਕੰਨੌਜ ਦੇ ਛਿਬਰਾਮਊ ਦੀ ਰਹਿਣ ਵਾਲੀ ਇਕ ਮਾਸੂਮ ਬੱਚੀ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਪਹਿਲੀ ਜਮਾਤ ’ਚ ਪੜ੍ਹਨ ਵਾਲੀ 6 ਸਾਲਾ ਬੱਚੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮਹਿੰਗਾਈ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਦਾ ਗੁਜਰਾਤ ਦੌਰਾ; ਟਵੀਟ ਕਰ ਕਿਹਾ- ਈਮਾਨਦਾਰੀ ਨਾਲ ਕੰਮ ਕਰੋ ਤਾਂ ਪੈਸੇ ਦੀ ਕਮੀ ਨਹੀਂ ਹੁੰਦੀ

ਬੱਚੀ ਨੇ ਆਪਣੀ ਚਿੱਠੀ ’ਚ ਲਿਖਿਆ ਹੈ, ‘‘ਮੇਰਾ ਨਾਂ ਕ੍ਰਿਤੀ ਦੁਬੇ ਹਨ। ਮੈਂ ਜਮਾਤ ਪਹਿਲੀ ’ਚ ਪੜ੍ਹਦੀ ਹਾਂ। ਮੋਦੀ ਜੀ ਤੁਸੀਂ ਬਹੁਤ ਮਹਿੰਗਾਈ ਕਰ ਦਿੱਤੀ ਹੈ। ਇੱਥੋਂ ਤੱਕ ਪੈਂਸਿਲ-ਰਬੜ ਤੱਕ ਮਹਿੰਗੀ ਕਰ ਦਿੱਤੀ ਹੈ ਅਤੇ ਮੈਗੀ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਹੁਣ ਮੇਰੀ ਮਾਂ ਪੈਂਸਿਲ ਮੰਗਣ ’ਤੇ ਮਾਰਦੀ ਹੈ, ਮੈਂ ਕੀ ਕਰਾਂ? ਬੱਚੇ ਮੇਰੀ ਪੈਂਸਿਲ ਚੋਰੀ ਕਰ ਲੈਂਦੇ ਹਨ।

ਇਹ ਵੀ ਪੜ੍ਹੋ- ‘ਮਨ ਕੀ ਬਾਤ’ ’ਚ PM ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ- ਆਪਣੇ ਘਰ ’ਤੇ ਤਿਰੰਗਾ ਜ਼ਰੂਰ ਲਹਿਰਾਓ

PunjabKesari

ਹਿੰਦੀ ’ਚ ਲਿਖੀ ਇਹ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਬੱਚੀ ਦੇ ਪਿਤਾ ਵਿਸ਼ਾਲ ਦੁਬੇ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਧੀ ਦੀ ‘ਮਨ ਦੀ ਗੱਲ’ ਹੈ। ਉਹ ਹਾਲ ਹੀ ’ਚ ਉਸ ਸਮੇਂ ਨਾਰਾਜ਼ ਹੋ ਗਈ, ਜਦੋਂ ਉਸ ਦੀ ਮਾਂ ਨੇ ਉਸ ਨੂੰ ਸਕੂਲ ’ਚ ਪੈਂਸਿਲ ਗੁਆਚ ਜਾਣ ’ਤੇ ਝਿੜਕਿਆ ਸੀ। ਉੱਥੇ ਹੀ ਛਿਬਰਾਮਊ ਦੇ ਸਬ-ਡਿਵੀਜ਼ਨ ਮੈਜਿਸਟ੍ਰੇਟ ਅਸ਼ੋਕ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਚਿੱਠੀ ਬਾਰੇ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਵੀ ਤਰ੍ਹਾਂ ਬੱਚੀ ਦੀ ਮਦਦ ਕਰਨ ਲਈ ਤਿਆਰ ਹਾਂ ਅਤੇ ਇਹ ਯਕੀਨੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਕਿ ਉਸ ਦੀ ਚਿੱਠੀ ਸਬੰਧਤ ਅਧਿਕਾਰੀਆਂ ਤੱਕ ਪਹੁੰਚੇ।

ਇਹ ਵੀ ਪੜ੍ਹੋ- ਪਾਰਥ ਚੈਟਰਜੀ ਬੋਲੇ- ED ਨੇ ਜੋ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ, ਉਹ ਮੇਰੀ ਨਹੀਂ


author

Tanu

Content Editor

Related News