UP Board results: 10ਵੀਂ 'ਚ ਪ੍ਰਿਯਾਂਸ਼ੀ ਤੇ 12ਵੀਂ 'ਚ ਸ਼ੁਭ ਨੇ ਕੀਤਾ ਟਾਪ

Tuesday, Apr 25, 2023 - 03:39 PM (IST)

ਲਖਨਊ- ਯੂ. ਪੀ. ਬੋਰਡ ਨੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਅੱਜ ਯਾਨੀ ਕਿ ਮੰਗਲਵਾਰ ਨੂੰ ਐਲਾਨ ਕਰ ਦਿੱਤਾ ਹੈ। ਇਸ ਸਾਲ ਬੋਰਡ ਨੇ ਪ੍ਰੀਖਿਆਵਾਂ ਪੂਰੀਆਂ ਹੋਣ ਦੀ ਤਾਰੀਖ਼ ਤੋਂ ਬਾਅਦ ਸਭ ਤੋਂ ਘੱਟ ਸਮੇਂ ਵਿਚ ਨਤੀਜਿਆਂ ਦਾ ਐਲਾਨ ਕਰਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਇਸ ਸਾਲ ਦੀ 10ਵੀਂ ਦੀ ਪ੍ਰੀਖਿਆ ਵਿਚ ਸੀਤਾ ਬਾਲ ਵਿਦਿਆ ਮੰਦਰ ਇੰਟਰ ਕਾਲਜ ਮਹਿਮੂਦਾਬਾਦ, ਸੀਤਾਪੁਰ ਦੀ ਪ੍ਰਿਯਾਂਸ਼ੀ ਸੋਨੀ ਨੇ ਪ੍ਰੀਖਿਆ 'ਚ ਟਾਪ ਕੀਤਾ ਹੈ। ਪ੍ਰਿਯਾਂਸ਼ੀ ਸੋਨੀ ਨੇ 600 'ਚੋਂ 590 ਅੰਕ ਲੈ ਕੇ ਟਾਪ ਕੀਤਾ ਹੈ। ਉਸ ਨੇ 98.33 ਫ਼ੀਸਦੀ ਅੰਕ ਹਾਸਲ ਕੀਤੇ ਹਨ।

ਇਹ ਵੀ ਪੜ੍ਹੋ- PM ਮੋਦੀ ਵਲੋਂ ਕੇਰਲ ਦੀ ਪਹਿਲੀ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ, ਸਕੂਲੀ ਬੱਚਿਆਂ ਨੂੰ ਵੀ ਮਿਲੇ

ਉੱਥੇ ਹੀ ਕਾਨਪੁਰ ਦੇਹਾਤ ਦੇ ਕੁਸ਼ਾਗਰ ਪਾਂਡੇ ਅਤੇ ਅਯੁੱਧਿਆ ਦੀ ਮਿਸ਼ਕਤ ਨੂਰ ਦੋਵੇਂ 97.83 ਫ਼ੀਸਦੀ ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀਆਂ। ਪੀਲੀਭੀਤ ਦੀ ਅਰਪਿਤ ਗੰਗਵਾਰ ਅਤੇ ਸੁਲਤਾਨਪੁਰ ਦੀ ਸ਼੍ਰੇਅਸ਼ੀ ਸਿੰਘ ਨੇ 97.67 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। 10ਵੀਂ ਜਮਾਤ ਦਾ ਨਤੀਜਾ 89.78 ਫ਼ੀਸਦੀ ਰਿਹਾ। 

ਇਹ ਵੀ ਪੜ੍ਹੋ- ਅਰੁਣਾਚਲ 'ਚ ਗੁਰਦੁਆਰਾ ਸਾਹਿਬ ਨੂੰ ਬੌਧੀ ਧਾਰਮਿਕ ਅਸਥਾਨ 'ਚ ਬਦਲਣ ਨੂੰ ਲੈ ਕੇ NCM ਨੇ ਮੰਗੀ ਰਿਪੋਰਟ

ਉੱਥੇ ਹੀ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 75.52 ਫ਼ੀਸਦੀ ਰਿਹਾ। 69.34 ਫ਼ੀਸਦੀ ਕੁੜੀਆਂ ਪਾਸ ਹੋਈਆਂ ਹਨ, ਜਦਕਿ ਮੁੰਡਿਆਂ ਨੇ 83 ਫ਼ੀਸਦੀ ਨੰਬਰ ਲੈ ਕੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ। ਮਹੋਬਾ ਦੇ ਚਰਖੜੀ ਸਥਿਤ ਸਰਸਵਤੀ ਵਿਦਿਆ ਮੰਦਰ ਇੰਟਰ ਕਾਲਜ ਦੇ ਸ਼ੁਭ ਛਪਰਾ ਨੇ 12ਵੀਂ ਜਮਾਤ ਦੀ ਪ੍ਰੀਖਿਆ ਵਿਚ 97.2 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਇਮਤਿਹਾਨ ਦੇਣ ਵਾਲੇ 27,69,258 ਉਮੀਦਵਾਰਾਂ ਵਿਚੋਂ ਉਹ ਟਾਪ ਰਿਹਾ ਹੈ। ਸ਼ੁਭ ਨੂੰ ਯੂ.ਪੀ ਸੈਕੰਡਰੀ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਟਾਪਰ ਐਲਾਨਿਆ ਹੈ। 

ਇਹ ਵੀ ਪੜ੍ਹੋ- ਕੇਜਰੀਵਾਲ ਸਰਕਾਰ ਨੇ ਮਜ਼ਦੂਰਾਂ ਲਈ ਕੀਤੇ ਵੱਡੇ ਐਲਾਨ, ਕਰ ਸਕਣਗੇ ਬੱਸਾਂ ’ਚ ਮੁਫ਼ਤ ਸਫ਼ਰ


Tanu

Content Editor

Related News