ਵਾਰਾਣਸੀ ’ਚ ਪਾਕਿ ਜਾਸੂਸ ਤੁਫੈਲ ਗ੍ਰਿਫਤਾਰ
Thursday, May 22, 2025 - 11:21 PM (IST)

ਵਾਰਾਣਸੀ– ਯੂ. ਪੀ. ਏ. ਟੀ. ਐੱਸ. ਨੇ ਪਾਕਿਸਤਾਨੀ ਖੁਫੀਆ ਏਜੰਸੀ ਲਈ ਜਾਸੂਸੀ ਕਰ ਰਹੇ ਤੁਫੈਲ ਨਾਮੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਤੁਫੈਲ ਵਾਰਾਣਸੀ ਦੇ ਆਦਮਪੁਰਾ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨ ਦੀ ਫੌਜ ਦੇ ਅਫਸਰ ਦੀ ਪਤਨੀ ਨਾਲ ਸੰਪਰਕ ਵਿਚ ਸੀ।
ਜਾਂਚ ਵਿਚ ਪਤਾ ਲੱਗਾ ਕਿ ਤੁਫੈਲ ਨੇ ਦਿੱਲੀ, ਕਾਸ਼ੀ ਸਮੇਤ ਕਈ ਸੰਵੇਦਨਸ਼ੀਲ ਥਾਵਾਂ ਦੀਆਂ ਤਸਵੀਰਾਂ ਅਤੇ ਜਾਣਕਾਰੀਆਂ ਪਾਕਿਸਤਾਨ ਨੂੰ ਭੇਜੀਆਂ। ਉਹ ‘ਗਜਵਾ-ਏ-ਹਿੰਦ’ ਅਤੇ ਸ਼ਰੀਅਤ ਲਾਗੂ ਕਰਨ ਵਰਗੇ ਭੜਕਾਊ ਮੈਸੇਜ ਪਾਕਿਸਤਾਨੀ ਵ੍ਹਟਸਐਪ ਗਰੁੱਪ ਵਿਚ ਸ਼ੇਅਰ ਕਰਦਾ ਸੀ। ਉਸ ਦੇ ਮੋਬਾਇਲ ਵਿਚੋਂ 600 ਤੋਂ ਵੱਧ ਪਾਕਿਸਤਾਨੀ ਨੰਬਰਾਂ ਦੇ ਸੰਪਰਕ ਦੀ ਜਾਣਕਾਰੀ ਮਿਲੀ ਹੈ।