ਮਹਾਰਾਸ਼ਟਰ ਵਿਚ ਕੁਦਰਤ ਦਾ ਕਹਿਰ, ਬੇਮੌਮਸੀ ਬਾਰਿਸ਼ ਨੇ ਲਈ 10 ਲੋਕਾਂ ਦੀ ਜਾਨ, ਹਜ਼ਾਰਾਂ ਕਿਸਾਨ ਪ੍ਰਭਾਵਿਤ

Saturday, Apr 29, 2023 - 02:36 AM (IST)

ਔਰੰਗਾਬਾਦ (ਭਾਸ਼ਾ): ਮਹਾਰਾਸ਼ਟਰ ਵਿਚ ਮਰਾਠਵਾੜਾ ਖੇਤਰ ਦੇ 8 ਜ਼ਿਲ੍ਹਿਆਂ ਵਿਚ ਇਸ ਹਫ਼ਤੇ ਬੇਮੌਸਮੀ ਬਾਰਿਸ਼ ਤੇ ਹਨੇਰੀ-ਝੱਖੜ ਨਾਲ 10 ਲੋਕਾਂ ਦੀ ਮੌਤ ਹੋ ਗਈ ਤੇ 14 ਹਜ਼ਾਰ ਤੋਂ ਵੱਧ ਕਿਸਾਨ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪਹਿਲਵਾਨਾਂ ਦੇ ਸੰਘਰਸ਼ ਦਾ ਅਸਰ, WFI ਮੁਖੀ ਖ਼ਿਲਾਫ਼ POCSO ਸਣੇ 2 ਮਾਮਲੇ ਦਰਜ

ਉਨ੍ਹਾਂ ਦੱਸਿਆ ਕਿ ਮਾਲੀਆ ਵਿਭਾਗ ਨੇ 25 ਅਪ੍ਰੈਲ ਤੋਂ ਮਰਾਠਾਵਾੜ ਖੇਤਰ ਵਿਚ ਬਾਰਿਸ਼ ਤੇ ਹਨੇਰੀ ਨਾਲ ਹੋਏ ਨੁਕਸਾਨ ਨਾਲ ਸਬੰਧਤ ਮੁੱਢਲੀ ਰਿਪੋਰਟ ਸ਼ੁੱਕਰਵਾਰ ਨੂੰ ਜਾਰੀ ਕੀਤੀ। ਰਿਪੋਰਟ ਮੁਤਾਬਕ, ਪਿਛਲੇ 72 ਘੰਟਿਆਂ ਦੌਰਾਨ ਲਾਤੂਰ ਵਿਚ 44.3, ਨਾਂਦੇੜ 'ਚ 28, ਹਿੰਗੋਲੀ 'ਚ 14.3, ਉਸਮਾਨਾਬਾਦ 'ਚ 13.9, ਬੀਡ 'ਚ 12.7, ਜਾਲਨਾ 'ਚ 7.8, ਪਰਭਣੀ 'ਚ 4.9 ਤੇ ਔਰੰਗਾਬਾਦ 'ਚ 1.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਮਰਾਠਵਾੜਾ ਖੇਤਰ ਵਿਚ ਜਾਲਨਾ, ਔਰੰਗਾਬਾਦ, ਪਰਭਣੀ, ਹਿੰਗੋਲੀ, ਨਾਂਦੇੜ, ਲਾਤੂਰ, ਉਸਮਾਨਾਬਾਦ ਤੇ ਬੀਡ ਜ਼ਿਲ੍ਹੇ ਸ਼ਾਮਲ ਹਨ। 

ਇਹ ਖ਼ਬਰ ਵੀ ਪੜ੍ਹੋ - 8ਵੀਂ ਦੇ ਨਤੀਜੇ : ਟਾਪਰ ਲਵਪ੍ਰੀਤ ਤੇ ਦੂਜਾ ਸਥਾਨ ਹਾਸਲ ਕਰਨ ਵਾਲੀ ਗੁਰਅੰਕਿਤ ਭਰਨਾ ਚਾਹੁੰਦੀਆਂ ਉੱਚੀ ਪਰਵਾਜ਼

ਰਿਪੋਰਟ ਮੁਤਾਬਕ, ਬੇਮੌਸਮੀ ਤੇ ਲਗਾਤਾਰ ਬਾਰਿਸ਼ ਨਾਲ ਪ੍ਰਭਾਵਿਤ 153 ਪਿੰਡਾਂ 'ਚੋਂ ਜਾਲਨਾ ਦੇ 101, ਹਿੰਗੋਲੀ ਦੇ 38 ਤੇ ਉਸਮਾਨਾਬਾਦ ਦੇ 14 ਪਿੰਡ ਸ਼ਾਮਲ ਹਨ। ਅਧਿਕਾਰੀ ਨੇ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਾਂਦੇੜ ਵਿਚ ਬੇਮੌਸਮੀ ਬਾਰਿਸ਼ ਦੀਆਂ ਘਟਨਾਵਾਂ ਵਿਚ 3 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ, ਬੇਮੌਸਮੀ ਬਾਰਿਸ਼ ਸਬੰਧੀ ਘਟਨਾਵਾਂ ਕਾਰਨ ਨਾਂਦੇੜ ਵਿਚ 6, ਲਾਤੂਰ ਵਿਚ 2 ਤੇ ਬੀਡ ਤੇ ਉਸਮਾਨਾਬਾਦ ਵਿਚ 1-1 ਵਿਅਕਤੀ ਮੌਤ ਹੋ ਗਈ। ਇਕ ਅਧਿਕਾਰੀ ਨੇ ਕਿਹਾ, "ਬੇਮੌਸਮੀ ਬਾਰਿਸ਼ ਤੇ ਹਨੇਰੀ-ਝੱਖੜ ਕਾਰਨ ਪਿਛਲੇ 72 ਘੰਟਿਆਂ ਵਿਚ ਕੁੱਲ੍ਹ 1178 ਮੁਰਗੀਆਂ ਤੇ 147 ਪਾਲਤੂ ਪਸ਼ੂਆਂ ਦੀ ਮੌਤ ਹੋਈ ਹੈ। ਇਸ ਨਾਲ 8058.66 ਹੈਕਟੇਅਰ ਜ਼ਮੀਨ 'ਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਦੇ ਚਲਦਿਆਂ 14441 ਕਿਸਾਨ ਪ੍ਰਭਾਵਿਤ ਹੋਏ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News