ਗੈਰ-ਮਾਨਤਾ ਪ੍ਰਾਪਤ ਮਦਰੱਸੇ ਨੂੰ ਬੰਦ ਨਹੀਂ ਕੀਤਾ ਜਾ ਸਕਦਾ : ਇਲਾਹਾਬਾਦ ਹਾਈ ਕੋਰਟ

Tuesday, Jan 20, 2026 - 10:30 PM (IST)

ਗੈਰ-ਮਾਨਤਾ ਪ੍ਰਾਪਤ ਮਦਰੱਸੇ ਨੂੰ ਬੰਦ ਨਹੀਂ ਕੀਤਾ ਜਾ ਸਕਦਾ : ਇਲਾਹਾਬਾਦ ਹਾਈ ਕੋਰਟ

ਲਖਨਊ, (ਭਾਸ਼ਾ)– ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਕਿਹਾ ਹੈ ਕਿ ਸੂਬੇ ਦੇ ਕਾਨੂੰਨ ਤਹਿਤ ਗੈਰ-ਮਾਨਤਾ ਪ੍ਰਾਪਤ ਮਦਰੱਸੇ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਬੈਂਚ ਨੇ ‘ਉੱਤਰ ਪ੍ਰਦੇਸ਼ ਗੈਰ-ਸਰਕਾਰੀ ਅਰਬੀ ਤੇ ਫਾਰਸੀ ਮਦਰੱਸਾ ਮਾਨਤਾ, ਪ੍ਰਸ਼ਾਸਨ ਤੇ ਸੇਵਾ ਨਿਯਮਾਵਲੀ, 2016’ ਦਾ ਹਵਾਲਾ ਦਿੰਦੇ ਹੋਏ ਇਹ ਹੁਕਮ ਦਿੱਤਾ।

ਬੈਂਚ ਨੇ ਇਸ ਦੇ ਨਾਲ ਹੀ ਸੂਬਾ ਸਰਕਾਰ ਦੇ ਉਸ ਹੁਕਮ ਨੂੰ ਵੀ ਰੱਦ ਕਰ ਦਿੱਤਾ, ਜਿਸ ਵਿਚ ਸ਼ਰਾਵਸਤੀ ਜ਼ਿਲੇ ਦੇ ਇਕ ਮਦਰੱਸੇ ਨੂੰ ਮਾਨਤਾ ਪ੍ਰਾਪਤ ਨਾ ਹੋਣ ਕਾਰਨ ਬੰਦ ਕਰਨ ਦਾ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਸੀ। ਅਦਾਲਤ ਨੇ 16 ਜਨਵਰੀ ਨੂੰ ਇਹ ਹੁਕਮ ਦਿੱਤਾ ਸੀ, ਜੋ ਮੰਗਲਵਾਰ ਨੂੰ ਉਪਲਬਧ ਹੋਇਆ। ਬੈਂਚ ਨੇ ਨਿਯਮਾਵਲੀ, 2016 ਦੀਆਂ ਵਿਵਸਥਾਵਾਂ ’ਤੇ ਵਿਚਾਰ ਕੀਤਾ, ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਇਕ ਗੈਰ-ਮਾਨਤਾ ਪ੍ਰਾਪਤ ਮਦਰੱਸਾ ਸੂਬੇ ਤੋਂ ਕੋਈ ਗ੍ਰਾਂਟ ਪ੍ਰਾਪਤ ਕਰਨ ਦਾ ਹੱਕਦਾਰ ਨਹੀਂ ਹੋਵੇਗਾ।

ਬੈਂਚ ਨੇ ਨਿਯਮਾਵਲੀ 2016 ਦੀ ਵਿਵਸਥਾ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਗੈਰ-ਮਾਨਤਾ ਪ੍ਰਾਪਤ ਮਦਰੱਸੇ ਨੂੰ ਬੰਦ ਕਰਨਾ ਗੈਰ-ਕਾਨੂੰਨੀ ਹੈ।


author

Rakesh

Content Editor

Related News