ਉਨਾਵ ਮਾਮਲਾ: ਸੁਪਰੀਮ ਕੋਰਟ ਨੇ CBI ਨੂੰ 7 ਦਿਨਾਂ 'ਚ ਜਾਂਚ ਪੂਰੀ ਕਰਨ ਦਾ ਦਿੱਤਾ ਆਦੇਸ਼
Thursday, Aug 01, 2019 - 01:29 PM (IST)

ਲਖਨਊ—ਸੁਪਰੀਮ ਕੋਰਟ ਨੇ ਅੱਜ ਭਾਵ ਵੀਰਵਾਰ ਨੂੰ ਉਨਾਵ ਜਬਰ ਜ਼ਨਾਹ ਪੀੜਤਾ ਨਾਲ ਵਾਪਰੇ ਸੜਕ ਹਾਦਸੇ ਦੀ ਸੁਣਵਾਈ ਜਾਰੀ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਚੀਫ ਜਸਟਿਸ ਰੰਜਨ ਗੰਗੋਈ ਤੋਂ ਪੁੱਛਿਆ ਕੀ ਪਿਤਾ ਦੀ ਮੌਤ ਪੁਲਸ ਹਿਰਾਸਤ 'ਚ ਹੋਈ ਹੈ? ਇਸ ਤੋਂ ਇਲਾਵਾ ਸੀ. ਜੇ. ਆਈ. ਨੇ ਪੁੱਛਿਆ ਕਿ ਉਨ੍ਹਾਂ ਦੀ ਗ੍ਰਿਫਤਾਰੀ, ਕੁੱਟਮਾਰ ਅਤੇ ਮੌਤ ਵਿਚਾਲੇ ਕਿੰਨਾ ਸਮਾਂ ਸੀ? ਅਦਾਲਤ ਨੇ ਉਨਾਵ ਕਾਂਡ ਦੇ ਸਾਰੇ ਮਾਮਲੇ ਲਖਨਊ ਤੋਂ ਦਿੱਲੀ ਟਰਾਂਸਫਰ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਉਨਾਵ ਪੀੜਤਾ ਨਾਲ ਵਾਪਰੇ ਸੜਕ ਹਾਦਸੇ ਨੂੰ 7 ਦਿਨਾਂ 'ਚ ਪੂਰਾ ਕਰਨ ਜਾ ਆਦੇਸ਼ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਅਦਾਲਤ ਨੇ 2 ਵਜੇ ਤੱਕ ਪੀੜਤਾ ਦੀ ਹੈਲਥ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਸੀ. ਜੇ.ਆਈ. ਨੇ ਆਦੇਸ਼ ਦਿੱਤਾ ਹੈ ਕਿ ਜੇਕਰ ਪੀੜਤਾ ਚੱਲਣ ਦੀ ਹਾਲਤ 'ਚ ਹੈ ਜਾਂ ਫਿਰ ਏਅਰਲਿਫਟ ਕਰਨ ਦੀ ਹਾਲਤ 'ਚ ਹੈ ਤਾਂ ਅਸੀਂ ਇਸ ਨੂੰ ਏਮਜ਼ ਲਿਆਉਣ ਦਾ ਆਦੇਸ਼ ਦੇਵਾਂਗੇ।
ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਦੋਸ਼ੀ ਕੁਲਦੀਪ ਸੇਂਗਰ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਹੈ।