ਅਨਲਾਕ-4 : ਕੀ 1 ਸਤੰਬਰ ਤੋਂ ਖੁੱਲ੍ਹਣਗੇ ਸਕੂਲ-ਕਾਲਜ?

08/25/2020 6:45:08 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜਾਰੀ ਤਾਲਾਬੰਦੀ ਦੌਰਾਨ ਦੇਸ਼ ਭਰ ਦੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਹੋਏ ਕਰੀਬ 5 ਮਹੀਨੇ ਬੀਤ ਚੁੱਕੇ ਹਨ। 31 ਅਗਸਤ 2020 ਨੂੰ ਅਨਲਾਕ-3 ਖਤਮ ਹੋ ਜਾਵੇਗਾ ਅਤੇ 1 ਸਤੰਬਰ ਨੂੰ ਅਨਲਾਕ-4 ਦਾ ਪੜਾਅ ਸ਼ੁਰੂ ਹੋ ਜਾਵੇਗਾ। ਅਜਿਹੇ ਵਿਚ ਸਾਰਿਆਂ ਦੀਆਂ ਨਜ਼ਰਾਂ ਸਕੂਲ ਅਤੇ ਕਾਲਜ ਖੋਲ੍ਹਣ ਨੂੰ ਲੈ ਕੇ ਸਰਕਾਰ ਦੇ ਫੈਸਲੇ 'ਤੇ ਟਿਕੀਆਂ ਹਨ। 

ਸੂਤਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਅਨਲਾਕ-4 ਵਿਚ ਵੀ ਸਕੂਲ-ਕਾਲਜ ਖੋਲ੍ਹਣ 'ਤੇ ਵਿਚਾਰ ਨਹੀਂ ਕਰ ਰਹੀ ਹੈ। ਸਿਹਤ ਮੰਤਰਾਲਾ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਅਨਲਾਕ ਨੂੰ ਲੈ ਕੇ ਗ੍ਰਹਿ ਮੰਤਰਾਲਾ ਵਲੋਂ ਜਾਰੀ ਜਾਰੀ ਦਿਸ਼ਾ-ਨਿਰਦੇਸ਼ ਵਿਚ ਸਕੂਲ ਅਤੇ ਕਾਲਜ ਨੂੰ ਖੋਲ੍ਹਣ ਨਾਲ ਸੰਬੰਧਤ ਕੋਈ ਨਿਰਦੇਸ਼ ਨਹੀਂ ਹੈ। ਅਧਿਕਾਰੀਆਂ ਮੁਤਾਬਕ ਤੁਰੰਤ ਸਕੂਲ ਅਤੇ ਕਾਲਜ ਨਹੀਂ ਖੋਲ੍ਹੇ ਜਾਣਗੇ ਪਰ ਇਸ 'ਤੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਕਿ ਯੂਨੀਵਰਸਿਟੀਆਂ, ਆਈ. ਆਈ. ਟੀ. ਅਤੇ ਹੋਰ ਉੱਚ ਸੰਸਥਾਵਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਜਾਂ ਨਹੀਂ। 

ਦੱਸ ਦੇਈਏ ਕਿ ਮੰਤਰਾਲਾ ਵਲੋਂ ਦੱਸਿਆ ਗਿਆ ਹੈ ਕਿ ਕੁੱਲ ਮਾਮਲਿਆਂ ਦੇ 22.24 ਫੀਸਦੀ ਕੇਸ ਸਰਗਰਮ ਹਨ। ਰਿਕਵਰੀ ਦਰ 75.92 ਫੀਸਦੀ ਤੋਂ ਵਧੇਰੇ ਹੋ ਗਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮੌਤ ਦਰ 1.84 ਫੀਸਦੀ ਹੈ, ਜੋ ਕਿ ਦੁਨੀਆ ਵਿਚ ਸਭ ਤੋਂ ਘੱਟ ਹੈ। ਪਿਛਲੇ 24 ਘੰਟਿਆਂ ਵਿਚ ਸਰਗਰਮ ਕੇਸਾਂ ਵਿਚ 6 ਹਜ਼ਾਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਪਹਿਲੀ ਵਾਰ ਹੋਇਆ ਹੈ। ਦੱਸਣਯੋਗ ਹੈ ਕਿ ਬੀਤੇ ਮਾਰਚ ਮਹੀਨੇ ਤੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਕੂਲ ਅਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸਕੂਲ-ਕਾਲਜ ਨੂੰ ਖੋਲ੍ਹਣ ਦਾ ਫ਼ੈਸਲਾ ਲੈਣਾ ਸਰਕਾਰ ਲਈ ਥੋੜ੍ਹਾ ਔਖਾ ਹੈ, ਕਿਉਂਕਿ
ਵਾਇਰਸ ਦੇ ਫੈਲਣ ਦਾ ਖ਼ਤਰਾ ਬਰਕਰਾਰ ਹੈ। ਵਾਇਰਸ ਨੂੰ ਮਾਤ ਦੇਣ ਲਈ ਅਜੇ ਤੱਕ ਕੋਈ ਵੈਕਸੀਨ ਵੀ ਮਾਰਕੀਟ 'ਚ ਨਹੀਂ ਆਈ ਹੈ।


Tanu

Content Editor

Related News