ਯੂਨੀਵਰਸਿਟੀ ''ਚ ਆਏ ਪੈਂਥਰ ਦੇ ਬੱਚੇ ਨੂੰ ਜੰਗਲ ''ਚ ਛੱਡਿਆ

12/22/2016 3:00:25 PM

ਜੈਪੁਰ— ਰਾਜਸਥਾਨ ਯੂਨੀਵਰਸਿਟੀ ਜੈਪੁਰ ਦੇ ਕਰਮਚਾਰੀ ਹੋਸਟਲ ''ਚ ਵੀਰਵਾਰ ਨੂੰ ਇਕ ਪੈਂਥਰ (ਤੇਂਦੁਆ) ਦੇ ਬੱਚੇ ਦੇ ਆਉਣ ਨਾਲ ਹੜਕੰਪ ਮਚ ਗਿਆ। ਮੌਕੇ ''ਤੇ ਪੁੱਜੀ ਜੰਗਲਾਤ ਵਿਭਾਗ ਦੀ ਟੀਮ ਨੇ ਉਸ ਨੂੰ ਜੰਗਲ ''ਚ ਛੱਡਿਆ। ਜ਼ਿਲਾ ਜੰਗਲਾਤ ਅਧਿਕਾਰੀ ਸੁਸ਼੍ਰੀ ਸੋਨਲ ਨੇ ਦੱਸਿਆ ਕਿ ਵੀਰਵਾਰ ਦੀ ਸਵੇਰ ਲਗਭਗ 9.15 ਵਜੇ ਯੂਨੀਵਰਸਿਟੀ ਦੇ ਕਰਮਚਾਰੀ ਹੋਸਟਲ ''ਚ ਪੈਂਥਰ ਦੇ ਆਉਣ ਦੀ ਸੂਚਨਾ ''ਤੇ ਜੰਗਲਾਤ ਵਿਭਾਗ ਦੀ ਟੀਮ ਨੂੰ ਉੱਥੇ ਭੇਜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਟੀਮ ਨੇ ਚੌਕਸੀ ਦੇ ਤੌਰ ''ਤੇ ਹੋਸਟਲ ਕੋਲ ਇਕ ਮੰਜੇ ਦੀ ਆੜ ''ਚ ਪੈਂਥਰ ਨੂੰ ਸੁਰੱਖਿਅਤ ਕਰ ਕੇ ਯੂਨੀਵਰਸਿਟੀ ਦੀ ਚਾਰਦੀਵਾਰੀ ਨੂੰ ਬੰਦ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਬਾਅਦ ''ਚ ਟੀਮ ਨੇ ਟੀਕੇ ਰਾਹੀਂ ਉਸ ਨੂੰ ਬੇਹੋਸ਼ ਕਰ ਕੇ ਨੇੜੇ ਦੇ ਜੰਗਲੀ ਖੇਤਰ ''ਚ ਛੱਡ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਪਿੱਛੇ ਜੰਗਲਾਤ ਖੇਤਰ ਹੈ ਅਤੇ ਉੱਥੋਂ ਕਿਸੇ ਕਾਰਨਵਸ਼ ਪੈਂਥਰ ਦਾ ਇਹ ਬੱਚਾ ਯੂਨੀਵਰਸਿਟੀ ਕੈਂਪ ''ਚ ਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੈਂਥਰ ਦਾ ਦਾ ਇਹ ਬੱਚਾ 6 ਮਹੀਨੇ ਦਾ ਹੀ ਸੀ। ਲਗਭਗ 3 ਘੰਟਿਆਂ ਤੱਕ ਜੰਗਲੀ ਵਿਭਾਗ ਦੀ ਉਸ ਬਚਾਅ ਟੀਮ ਵੱਲੋਂ ਪੈਂਥਰ ਨੂੰ ਬੱਚੇ ਨੂੰ ਵਾਪਸ ਜੰਗਲ ''ਚ ਛੱਡਣ ਤੋਂ ਬਾਅਦ ਯੂਨੀਵਰਸਿਟੀ ''ਚ ਆਮ ਸਥਿਤੀ ਹੋ ਸਕੀ ਅਤੇ ਅਧਿਕਾਰੀਆਂ ਨੇ ਰਾਹਤ ਦਾ ਸਾਹ ਲਿਆ।


Disha

News Editor

Related News