'ਕਸ਼ਮੀਰ ਦੇ ਵਿਕਾਸ ਨਾਲ ਪਾਕਿ ਦੀ 70 ਸਾਲ ਦੀ ਯੋਜਨਾ ਹੋਵੇਗੀ ਅਸਫਲ'

10/02/2019 10:55:13 AM

ਵਾਸ਼ਿੰਗਟਨ (ਭਾਸ਼ਾ)— ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਅਮਰੀਕਾ ਦੌਰੇ 'ਤੇ ਹਨ। ਜੈਸ਼ੰਕਰ ਨੇ ਅਮਰੀਕਾ ਦੇ ਇਕ ਉੱਚ ਥਿੰਕ ਟੈਂਕ ਨੂੰ ਕਿਹਾ ਹੈ,''ਭਾਰਤ ਜਿਵੇਂ ਹੀ ਜੰਮੂ-ਕਸ਼ਮੀਰ ਵਿਚ ਵਿਕਾਸ ਨੂੰ ਗਤੀ ਦੇਵੇਗਾ, ਪਾਕਿਸਤਾਨ ਦੀ ਸਾਰੀ ਯੋਜਨਾ 'ਤੇ ਪਾਣੀ ਫਿਰ ਜਾਵੇਗਾ, ਜੋ ਉਹ ਪਿਛਲੇ 70 ਸਾਲ ਤੋਂ ਕਸ਼ਮੀਰ ਵਿਰੁੱਧ ਬਣਾ ਰਿਹਾ ਹੈ।'' ਜੈਸ਼ੰਕਰ ਨੇ ਉਨ੍ਹਾਂ ਨੂੰ ਸੁਨਣ ਲਈ ਆਏ ਵਾਸ਼ਿੰਗਟਨ ਦੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਕਸ਼ਮੀਰ ਘਾਟੀ ਵਿਚ ਮੋਬਾਈਲ ਸੇਵਾਵਾਂ ਫਿਲਹਾਲ ਇਸ ਲਈ ਬੰਦ ਕੀਤੀਆਂ ਗਈਆਂ ਹਨ ਤਾਂ ਜੋ ਭਾਰਤ ਵਿਰੋਧੀ ਤਾਕਤਾਂ ਨੂੰ ਕਿਰਿਆਸ਼ੀਲ ਹੋਣ ਅਤੇ ਇਕਜੁੱਟ ਕਰਨ ਦੇ ਇਰਾਦੇ ਨਾਲ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਤੋਂ ਰੋਕਿਆ ਜਾ ਸਕੇ। 

ਨਾਲ ਹੀ ਇਹ ਯਕੀਨੀ ਕਰਨ ਲਈ ਵੀ ਅਜਿਹਾ ਕੀਤਾ ਗਿਆ ਹੈ ਕਿ ਵਿਕਾਸ ਨੂੰ ਬਲ ਦੇਣ ਦੌਰਾਨ ਹੋਣ ਵਾਲੀਆਂ ਤਬਦੀਲੀਆਂ ਦੌਰਾਨ ਕਈ ਜ਼ਖਮੀ ਨਾ ਹੋਵੇ। ਜੈਸ਼ੰਕਰ ਦੀ ਇਹ ਟਿੱਪਣੀ ਉੱਚ ਅਮਰੀਕੀ ਥਿੰਕ ਟੈਂਕ 'ਸੈਂਟਰ ਫੌਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼' ਵਿਚ ਵਿਦੇਸ਼ ਨੀਤੀ 'ਤੇ ਉਨ੍ਹਾਂ ਦੇ ਭਾਸ਼ਣ ਦੇ ਬਾਅਦ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਆਈ। ਉਨ੍ਹਾਂ ਨੇ ਕਿਹਾ,''ਉੱਥੇ ਇਸ ਸੰਬੰਧ ਵਿਚ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।'' ਨਾਲ ਹੀ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਜਦੋਂ ਵੀ ਕਿਸੇ ਚੀਜ਼ ਜਾਂ ਸਥਿਤੀ ਨੂੰ ਠੋਸ ਤਰੀਕੇ ਨਾਲ ਬਦਲਿਆ ਜਾਂਦਾ ਹੈ ਤਾਂ ਤਬਦੀਲੀ ਸੰਬੰਧੀ ਖਤਰੇ ਰਹਿੰਦੇ ਹਨ ਅਤੇ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲਦੀਆਂ ਹਨ। 

ਜੈਸ਼ੰਕਰ ਨੇ ਕਿਹਾ,''ਜੇਕਰ ਅਸੀਂ ਜੰਮੂ-ਕਸ਼ਮੀਰ ਵਿਚ ਵਿਕਾਸ ਨੂੰ ਗਤੀ ਦੇਣ ਵਿਚ ਸਫਲ ਰਹੇ  ਤਾਂ ਸਮਝੋ ਕਿ ਪਾਕਿਸਤਾਨੀਆਂ ਨੇ ਜਿਹੜੀ ਪਿਛਲੇ 70 ਸਾਲ ਵਿਚ ਯੋਜਨਾ ਬਣਾਈ ਹੋਈ ਹੈ ਉਹ ਅਸਫਲ ਹੋ ਜਾਵੇਗੀ।'' ਗੌਰਤਲਬ ਹੈ ਕਿ ਵਿਦੇਸ਼ ਮੰਤਰੀ ਦਾ ਇਹ ਬਿਆਨ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਯਪਾਲ ਮਲਿਕ ਵੱਲੋਂ ਪਿਛਲੇ ਮਹੀਨੇ ਦਿੱਤੇ ਗਏ ਬਿਆਨ ਨਾਲ ਕਾਫੀ ਮੇਲ ਖਾਂਦਾ ਹੈ।  


Vandana

Content Editor

Related News