ਯੂਨਾਈਟਿਡ ਹਿੰਦੂ ਫਰੰਟ ਨੇ ਧਰਮ ਤਬਦੀਲੀ ਵਿਰੋਧੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਕੀਤਾ ਪ੍ਰਦਰਸ਼ਨ

Sunday, Jun 27, 2021 - 10:29 PM (IST)

ਨਵੀਂ ਦਿੱਲੀ- ਯੂਨਾਈਟਿਡ ਹਿੰਦੂ ਫਰੰਟ ਨੇ ਹਿੰਦੂਆਂ ਨੂੰ ਜਬਰੀ ਧਰਮ ਦਬਦੀਲੀ ਦੀਆਂ ਵਧ ਰਹੀਆਂ ਘਟਨਾਵਾਂ 'ਤੇ ਡੂੰਗੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਵਲੋਂ ਪੂਰੇ ਦੇਸ਼ 'ਚ ਇਸ ਧਰਮ ਤਬਦੀਲੀ ਦੇ ਵਿਰੁੱਧ ਇਕ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ 'ਚ ਧਰਨਾ ਦਿੱਤਾ ਗਿਆ। ਇਸ ਮੌਕੇ ਕਈ ਹਿੰਦੂ ਸੰਗਠਨਾਂ ਦੇ ਆਗੂ, ਰਾਜਧਾਨੀ ਦੇ ਸਾਧੂ-ਸੰਤ, ਫਰੰਟ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਅਤੇ ਰਾਸ਼ਟਵਾਦੀ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਜੈ ਭਗਵਾਨ ਗੋਇਲ ਮੌਜੂਦ ਸਨ। ਇਸ ਮੰਗ ਦੇ ਸਮਰਥਨ 'ਚ ਯੂਨਾਈਟਿਡ ਹਿੰਦੂ ਫਰੰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਮੰਗ ਪੱਤਰ ਵੀ ਭੇਜਿਆ, ਜਿਸ ਦੀ ਇਕ ਕਾਪੀ ਕੇਂਦਰੀ ਗ੍ਰਹਿ ਮੰਤਰੀ ਅਤੇ ਕਾਨੂੰਨ ਗ੍ਰਹਿ ਮੰਤਰੀ ਨੂੰ ਭੇਜੀ ਗਈ।

PunjabKesari

ਇਹ ਵੀ ਪੜ੍ਹੋ- ਬੇਰੋਜ਼ਗਾਰ ਅਧਿਆਪਕਾਂ ਨੇ ਨੰਗੇ ਧੜ ਮੋਤੀ ਮਹਿਲ ਤੱਕ ਕੱਢਿਆ ਰੋਸ ਮਾਰਚ

ਜੈ ਭਗਵਾਨ ਗੋਇਲ ਨੇ ਇਸ ਮੌਕੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿਰਫ 4 ਰਿਆਸਤਾਂ ਰਾਜਗੜ੍ਹ, ਪਟਨਾ, ਸਰਗੁਜਾ ਅਤੇ ਉਦੈਪੁਰ 'ਚ ਧਰਮ ਤਬਦੀਲੀ ਵਿਰੋਧੀ ਕਾਨੂੰਨ ਸਨ। 1954 ਦੀ ਲੋਕ ਸਭਾ 'ਚ ਵੀ ਇੰਡੀਅਨ ਕਨਵਰਜ਼ਨ ਐਕਸਚੇਂਜ ਐਂਡ ਰਜਿਸਟ੍ਰੇਸ਼ਨ ਬਿੱਲ ਨੂੰ ਪੇਸ਼ ਕੀਤਾ ਗਿਆ ਸੀ ਪਰ ਉਸ ਨੂੰ ਪਾਸ ਨਹੀਂ ਕੀਤਾ ਗਿਆ। ਇਸ ਤੋਂ ਬਾਅਦ 1960 ਅਤੇ 1979 'ਚ ਵੀ ਬਿੱਲ ਤਾਂ ਆਏ ਪਰ ਬਹੁਮਤ ਦੀ ਘਾਟ ਕਾਰਨ ਪਾਸ ਨਹੀਂ ਹੋ ਸਕੇ। ਅੱਜ ਵੀ ਪੂਰੇ ਦੇਸ਼ 'ਚ ਸਿਰਫ 8 ਰਾਜਾਂ 'ਚ ਧਰਮ ਤਬਦੀਲੀ ਵਿਰੋਧੀ ਕਾਨੂੰਨ ਲਾਗੂ ਹੈ। ਤਾਮਿਲਨਾਡੂ 'ਚ ਧਰਮ ਤਬਦੀਲੀ ਵਿਰੋਧੀ ਕਾਨੂੰਨ ਲਾਗੂ ਹੋਣ ਦੇ ਬਾਵਜੂਦ 2003 'ਚ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।  

PunjabKesari

ਇਹ ਵੀ ਪੜ੍ਹੋ- ਕਾਂਗਰਸ 'ਚ ਕਾਟੋ ਕਲੇਸ਼ ਜਾਰੀ, ਹੁਣ ਜੈਜੀਤ ਜੌਹਲ ਨੇ ਰਾਜਾ ਵੜਿੰਗ ਵਾਲੀ ਸ਼ਬਦਾਵਲੀ ਲਿਖ ਸਾਂਝੀ ਕੀਤੀ ਵੀਡੀਓ

ਉਨ੍ਹਾਂ ਕਿਹਾ ਕਿ ਧਰਮ ਦਬਦੀਲੀ ਵਿਰੋਧੀ ਕਾਨੂੰਨ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਪਹਿਲਾਂ ਈਸਾਈ ਅਤੇ ਹੁਣ ਇਸਲਾਮੀ ਮਿਸ਼ਨਰੀ ਹਿੰਦੂਆਂ ਨੂੰ ਡਰਾ ਧਮਕਾ ਕੇ ਅਤੇ ਕਈ ਤਰ੍ਹਾਂ ਦੇ ਹੋਰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣ 'ਚ ਲੱਗੇ ਹੋਏ ਹਨ।  


Bharat Thapa

Content Editor

Related News