ਅਨੋਖਾ ਵਿਆਹ : ਲਾੜੇ ਨੇ ਇਕ ਹੀ ਮੰਡਪ 'ਚ 2 ਲਾੜੀਆਂ ਨਾਲ ਲਏ 7 ਫੇਰੇ

04/27/2021 3:47:39 PM

ਬਾਂਸਵਾੜਾ- ਰਾਜਸਥਾਨ 'ਚ ਬਾਂਸਵਾੜਾ ਦੇ ਇਕ ਪਿੰਡ 'ਚ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਇੱਥੇ ਸ਼ਨੀਵਾਰ ਰਾਤ ਇਕ ਲਾੜੇ ਨੇ ਇਕੱਠੇ 2 ਲਾੜੀਆਂ ਨਾਲ 7 ਫੇਰੇ ਲਏ। ਇਸ ਵਿਆਹ 'ਚ ਨਾ ਸਿਰਫ਼ ਤਿੰਨਾਂ ਦੇ ਪਰਿਵਾਰ ਵਾਲੇ ਸ਼ਾਮਲ ਹੋਏ ਸਗੋਂ ਕਾਰਡ 'ਤੇ ਦੋਹਾਂ ਲਾੜੀਆਂ ਦੇ ਨਾਮ ਵੀ ਛਪਵਾਏ ਸਨ। ਇੰਨਾ ਹੀ ਨਹੀਂ, ਲਾੜੇ ਦੇ ਸਿਹਰੇ ਅਤੇ ਦੋਹਾਂ ਲਾੜੀਆਂ ਦੇ ਸਿਰ ਦੀ ਚੁੰਨੀ 'ਤੇ ਲਾਈਟਿੰਗ ਕੀਤੀ ਗਈ ਸੀ। ਇਹ ਅਨੋਖਾ ਵਿਆਹ ਕਡਦਾ ਪਿੰਡ ਦੇ ਦਿਨੇਸ਼ ਪੁੱਤਰ ਕਮਜੀ ਪਟੇਲ ਨੇ ਕਰਵਾਇਆ। ਦਿਨੇਸ਼ ਨੇ ਬਰਜਡੀਆ ਵਾਸੀ ਸੀਤਾ ਅਤੇ ਅੰਬਾ ਵਾਸੀ ਗੀਤਾ ਨਾਲ ਇਕ ਹੀ ਮੰਡਪ 'ਚ ਵਿਆਹ ਕੀਤਾ। ਪੂਰਾ ਪਿੰਡ ਇਸ ਵਿਆਹ 'ਚ ਸ਼ਾਮਲ ਵੀ ਹੋਇਆ। 

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਲਾੜੇ ਨੇ ਕਰਵਾਇਆ ਵਿਆਹ, ਲਾੜੀ ਸਮੇਤ ਸੱਤ ਫੇਰੇ ਕਰਵਾਉਣ ਲਈ ਪੰਡਤ ਨੇ ਪਹਿਨੀ PPE ਕਿੱਟ

ਦੱਸਣਯੋਗ ਹੈ ਕਿ ਦਿਨੇਸ਼ 'ਨਾਤਾ ਪ੍ਰਥਾ' ਦੇ ਅਧੀਨ ਇਕ ਲਾੜੀ ਨੂੰ ਆਪਣੇ ਘਰ ਲੈ ਆਇਆ, ਜਦੋਂ ਕਿ ਉਸ ਦੀ ਸਗਾਈ ਦੂਜੀ ਕੁੜੀ ਨਾਲ ਪਹਿਲਾਂ ਹੀ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਦੋਹਾਂ ਨਾਲ ਇਕ ਹੀ ਮੰਡਪ 'ਚ ਵਿਆਹ ਕਰਨ ਦਾ ਫ਼ੈਸਲਾ ਲਿਆ। ਇਸ 'ਤੇ ਉਸ ਦੇ ਅਤੇ ਲਾੜੀ ਪੱਖ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਵੀ ਮਿਲ ਗਈ। ਉਦੇਪੁਰ ਡਿਵੀਜ਼ਨ ਦੇ ਆਦਿਵਾਸੀ ਖੇਤਰ 'ਚ ਇਕ ਤੋਂ ਵੱਧ ਪਤਨੀਆਂ ਰੱਖਣ ਦੀ ਪਰੰਪਰਾ ਹੈ।

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਤਸਵੀਰ, ਇਕ ਐਂਬੂਲੈਂਸ 'ਚ ਲਿਜਾਈਆਂ ਗਈਆਂ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਜਾਣੋ ਕੀ ਹੈ ਨਾਤਾ ਪ੍ਰਥਾ
ਉਦੇਪੁਰ ਡਿਵੀਜ਼ਨ ਦੇ ਬਾਂਸਵਾੜਾ, ਡੂੰਗਰਪੁਰ, ਪ੍ਰਤਾਪਗੜ੍ਹ ਅਤੇ ਉਦੇਪੁਰ ਨਾਲ ਚਿਤੌੜਗੜ੍ਹ ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸਿਆਂ 'ਚ ਆਦਿਵਾਸੀ ਵਿਆਹ ਲਈ ਨਾਤਾ ਪ੍ਰਥਾ ਨੂੰ ਮੰਨਦੇ ਆਏ ਹਨ। ਸਮਾਜਿਕ ਬੁਰਾਈ ਦੇ ਬਾਵਜੂਦ ਬਿਨਾਂ ਵਿਆਹ ਦੇ ਹੀ ਲੋਕ ਜ਼ਿੰਦਗੀ ਭਰ ਨਾਲ ਰਹਿੰਦੇ ਹਨ। ਇਸ ਨੂੰ ਕਾਨੂੰਨੀ ਮਾਨਤਾ ਤਾਂ ਨਹੀਂ ਪਰ ਸਮਾਜਿਕ ਮਾਨਤਾ ਜ਼ਰੂਰੀ ਹੈ। ਉਦੇਪੁਰ ਦੇ ਸੰਸਦ ਮੈਂਬਰ ਅਰਜੁਨ ਲਾਲ ਮੀਣਾ ਦੀਆਂ ਵੀ 2 ਪਤਨੀਆਂ ਹਨ। ਇਕ ਪਤਨੀ ਉਨ੍ਹਾਂ ਦੀ ਗੈਸ ਏਜੰਸੀ ਅਤੇ ਹੋਰ ਕਾਰੋਬਾਰ ਨੂੰ ਸੰਭਾਲਦੀ ਹੈ, ਜਦੋਂ ਕਿ ਦੂਜੀ ਪਤਨੀ ਘਰ ਸੰਭਾਲਦੀ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਨਹੀਂ ਰੁਕ ਰਹੀ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ 'ਚ 3.23 ਲੱਖ ਨਵੇਂ ਮਾਮਲੇ ਆਏ ਸਾਹਮਣੇ


DIsha

Content Editor

Related News