ਅਨੋਖਾ ਪਿੰਡ, ਜਿੱਥੇ ਇਕ ਵੀ ਘਰ ਨੂੰ ਨਹੀਂ ਲੱਗਾ ਦਰਵਾਜ਼ਾ, ਫਿਰ ਵੀ ਨਹੀਂ ਹੁੰਦੀ ਚੋਰੀ
Tuesday, Oct 22, 2024 - 06:27 PM (IST)
ਭੀਲਵਾੜਾ- ਇਕ ਅਜਿਹਾ ਅਨੋਖਾ ਪਿੰਡ ਹੈ, ਜਿੱਥੇ ਘਰ ਦੇ ਬਾਹਰ ਦਰਵਾਜ਼ੇ ਨਹੀਂ ਲਗਾਏ ਜਾਂਦੇ ਹਨ। ਇਹ ਪਰੰਪਰਾ ਕਰੀਬ 300 ਸਾਲਾਂ ਤੋਂ ਚੱਲੀ ਆ ਰਹੀ ਹੈ। ਇਸ ਪਿੰਡ 'ਚ ਇਕ ਵੀ ਘਰ ਦੇ ਬਾਹਰ ਦਰਵਾਜ਼ਾ ਨਹੀਂ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦਰਵਾਜ਼ਾ ਨਾ ਹੋਣ ਦੇ ਬਾਵਜੂਦ ਵੀ ਇੱਥੇ ਅੱਜ ਤੱਕ ਕਦੇ ਚੋਰੀ ਦੀ ਵਾਰਦਾਤ ਨਹੀਂ ਹੋਈ। ਇਹ ਪਿੰਡ ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ 'ਚ ਸਥਿਤ ਹੈ। ਇਸ ਦੇ ਪਿੱਛੇ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਇੱਥੇ ਕਰੀਬ 300 ਸਾਲ ਪਹਿਲੇ ਇਕ ਸੰਤ ਨੇ ਖੁਸ਼ ਹੋ ਕੇ ਪਿੰਡ ਵਾਲਿਆਂ ਨੂੰ ਆਸ਼ੀਰਵਾਦ ਦਿੱਤਾ ਸੀ। ਲੋਕਾਂ ਦਾ ਮੰਨਣਾ ਹੈ ਕਿ ਇਹੀ ਵਰਦਾਨ ਘਰਾਂ ਨੂੰ ਚੋਰਾਂ ਤੋਂ ਬਚਾਉਂਦਾ ਹੈ। ਭੀਲਵਾੜਾ ਜ਼ਿਲ੍ਹੇ ਦੇ ਸਾਰਨ ਦਾ ਖੇੜਾ ਪਿੰਡ ਆਪਣੀ ਅਨੋਖੀ ਮਿਸਾਲ ਪੇਸ਼ ਕਰ ਰਿਹਾ ਹੈ। 100 ਪਰਿਵਾਰਾਂ ਦੇ ਇਸ ਪਿੰਡ 'ਚ ਕਿਸੇ ਵੀ ਘਰ ਦੇ ਬਾਹਰ ਦਰਵਾਜ਼ਾ ਨਹੀਂ ਹੈ। ਇਸ ਦੇ ਬਾਵਜੂਦ ਇੱਥੇ ਕਦੇ ਚੋਰੀ ਅਤੇ ਲੁੱਟਖੋਹ ਦੀ ਘਟਨਾ ਨਹੀਂ ਹੋਈ ਹੈ। ਇਸ ਦੇ ਪਿੱਛੇ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਦਰਵਾਜ਼ਾ ਨਹੀਂ ਹੋਣ ਨਾਲ ਉਨ੍ਹਾਂ ਦੇ ਪਿੰਡ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਕਦੇ ਚੋਰੀ ਦੀਆਂ ਵਾਰਦਾਤਾਂ ਨਹੀਂ ਹੁੰਦੀਆਂ ਹਨ।
ਖੇੜਾ ਪਿੰਡ ਦੇ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪੂਰਵਜਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਰੀਬ 300 ਸਾਲ ਪਹਿਲੇ ਇਕ ਸੰਤ ਭਗਵਾਨ ਦਾਸ ਪਿੰਡ 'ਚ ਆਏ, ਜਿੱਥੇ ਉਨ੍ਹਾਂ ਨੇ ਕੋਲ ਦੀ ਉਵਲੀ ਨਦੀ ਦੇ ਕਿਨਾਰੇ ਸ਼ਿਵ ਮੰਦਰ 'ਚ ਤਪੱਸਿਆ ਕੀਤੀ। ਇਸ ਤੋਂ ਬਾਅਦ ਜਦੋਂ ਸੰਤ ਵਾਪਸ ਜਾਣ ਲੱਗੇ ਤਾਂ ਖੁਸ਼ ਹੋ ਕੇ ਉਨ੍ਹਾਂ ਨੇ ਲੋਕਾਂ ਨੂੰ ਆਸ਼ੀਰਵਾਦ ਦਿੱਤਾ ਕਿ ਆਪਣੇ ਘਰ ਦੇ ਮੁੱਖ ਦੁਆਰ 'ਤੇ ਕਦੇ ਦਰਵਾਜ਼ਾ ਨਾ ਲਗਾਉਣਾ। ਇਸ ਨਾਲ ਤੁਹਾਡੇ ਪਿੰਡ 'ਚ ਸੁੱਖ ਅਤੇ ਸ਼ਾਂਤੀ ਬਣੀ ਰਹੇਗੀ ਅਤੇ ਕਦੇ ਵੀ ਚੋਰੀ ਦੀ ਵਾਰਦਾਤ ਨਹੀਂ ਹੋਵੇਗੀ। ਉਦੋਂ ਤੋਂ ਇਸ ਆਸ਼ੀਰਵਾਦ ਕਾਰਨ ਲੋਕ ਆਪਣੇ ਘਰਾਂ ਦੇ ਮੁੱਖ ਦੁਆਰ 'ਤੇ ਦਰਵਾਜ਼ਾ ਨਹੀਂ ਲਗਾਉਂਦੇ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਘਰ ਦਰਵਾਜ਼ਾ ਲਗਾਉਂਦਾ ਹੈ ਤਾਂ ਉਸ ਵਿਅਕਤੀ ਨੂੰ ਬੁਰੇ ਹਾਲਾਤ ਤੋਂ ਲੰਘਣਾ ਪੈਂਦਾ ਹੈ। ਸੰਤ ਦੇ ਦਿੱਤੇ ਗਏ ਆਸ਼ੀਰਵਾਦ ਅਨੁਸਾਰ, ਪਿੰਡ ਦੇ ਲੋਕਾਂ ਨੇ ਕੇਦ ਵੀ ਆਪਣੇ ਘਰ ਦੇ ਬਾਹਰ ਦਰਵਾਜ਼ਾ ਨਹੀਂ ਲਗਾਇਆ ਪਰ ਜਾਨਵਰਾਂ ਨੂੰ ਰੋਕਣ ਲਈ ਇੱਥੋਂ ਦੇ ਲੋਕ ਸਿਰਫ਼ ਜਾਲੀ ਲਗਾਉਂਦੇ ਹਨ ਤਾਂ ਕਿ ਪਾਲਤੂ ਜਾਂ ਆਵਾਰਾ ਪਸ਼ੂ ਘਰ 'ਚ ਨਾ ਵੜਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8