ਸਾਊਦੀ ਅਰਬ ''ਚ ਹੁੰਦੀ ਸੀ ਅਨੋਖੇ ਦੇਵਤਾ ਦੀ ਪੂਜਾ, ਮਿਲੇ 7 ਹਜ਼ਾਰ ਸਾਲ ਪੁਰਾਣੇ ਢਾਂਚੇ

Sunday, May 02, 2021 - 11:52 PM (IST)

ਰਿਆਦ - ਸਾਊਦੀ ਅਰਬ ਵਿਚ ਚੱਟਾਨਾਂ 'ਤੇ ਬਣੇ ਜਿਹੜੇ ਢਾਂਚੇ ਮਿਲੇ ਹਨ, ਉਸ ਦਾ ਇਤਿਹਾਸ ਮਿਸਰ ਦੇ ਪੈਰਾਮਿਡ ਤੋਂ ਵੀ ਪੁਰਾਣਾ ਹੈ ਅਤੇ ਹੁਣ ਤੱਕ ਜਾਣੇ ਜਾਂਦੇ ਮੰਦਰਾਂ ਦੇ ਇਤਿਹਾਸ ਵਿਚ ਸਭ ਤੋਂ ਪੁਰਾਣਾ ਹੋ ਸਕਦਾ ਹੈ। ਕੁਝ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਸਾਊਦੀ ਅਰਬ ਵਿਚ ਚੱਟਾਨਾਂ ਦੇ ਉਪਰ ਜੋ ਢਾਂਚੇ ਮਿਲੇ ਹਨ, ਉਨ੍ਹਾਂ ਦਾ ਇਤਿਹਾਸ 7 ਹਜ਼ਾਰ ਸਾਲ ਤੋਂ ਵੀ ਪੁਰਾਣਾ ਹੋ ਸਕਦਾ ਹੈ ਅਤੇ ਇਨ੍ਹਾਂ ਥਾਵਾਂ 'ਤੇ ਪਹਿਲਾਂ ਅਣਪਛਾਤੇ ਦੇਵਤਾਵਾਂ ਦੀ ਪੂਜਾ ਕੀਤੀ ਜਾਂਦੀ ਸੀ। ਐਂਟੀਕਵਿਟੀ ਜਨਰਲ ਵਿਚ ਛਪੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਦੇ ਉਤਰ-ਪੱਛਮ ਇਲਾਕੇ ਵਿਚ ਫੈਲੇ ਚੱਟਾਨਾਂ 'ਤੇ ਬਣੇ ਢਾਂਚੇ ਬ੍ਰਿਟੇਨ ਦੇ ਰਹੱਸਮਈ 2500 ਪੁਰਾਣੇ ਸਟੇਨਹੇਂਜ ਪੱਥਰਾਂ ਤੋਂ ਵੀ ਪੁਰਾਣੇ ਹਨ।

ਇਹ ਵੀ ਪੜ੍ਹੋ - Doraemon ਦੀ ਦੀਵਾਨੀ ਨੇ ਜਾਪਾਨੀ ਕਰੈਕਟਰ ਦੀ ਥੀਮ 'ਚ ਕਰਾਈ ਮੰਗਣੀ

ਹੁੰਦੀ ਸੀ ਗਊਆਂ ਦੀ ਪੂਜਾ
ਖੋਜ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਥਾਵਾਂ 'ਤੇ ਹਜ਼ਾਰਾਂ ਸਾਲ ਪਹਿਲਾਂ ਪਸ਼ੂਆਂ ਦੀ ਪੂਜਾ ਕੀਤੀ ਜਾਂਦੀ ਹੋਵੇਗੀ। ਹਾਲਾਂਕਿ ਕਿਸ ਦੇਵਤਾ ਦੀ ਇਥੇ ਪੂਜਾ ਕੀਤੀ ਜਾਂਦੀ ਹੋਵੇਗੀ, ਉਹ ਹੁਣ ਤੱਕ ਅਣਪਛਾਤੇ ਹਨ ਪਰ ਖੋਜ ਕਰਨ ਵਾਲੇ ਸਾਇੰਸਦਾਨਾਂ ਨੇ ਅਨੁਮਾਨ ਲਗਾਇਆ ਹੈ ਕਿ ਇਥੇ ਗਊਆਂ ਦੀ ਪੂਜਾ ਕੀਤੀ ਜਾਂਦੀ ਹੋਵੇਗੀ। ਉਥੇ ਇਨ੍ਹਾਂ ਥਾਵਾਂ 'ਤੇ ਖੋਜ ਦੌਰਾਨ ਸੈਂਕੜੇ ਪਸ਼ੂਆਂ ਦੀਆਂ ਤਸਵੀਰਾਂ ਚੱਟਾਨਾਂ 'ਤੇ ਮਿਲੀਆਂ ਹਨ, ਜੋ 2 ਲੱਖ ਸਕੁਆਇਰ ਕਿਲੋਮੀਟਰ ਦੇ ਖੇਤਰ ਵਿਚ ਫੈਲੀਆਂ ਹਨ, ਲਿਹਾਜ਼ਾ ਖੋਜ ਕਰਨ ਵਾਲੇ ਸਾਇੰਸਦਾਨਾਂ ਨੇ ਅਨੁਮਾਨ ਲਗਾਇਆ ਹੈ ਕਿ ਇਨ੍ਹਾਂ ਥਾਵਾਂ 'ਤੇ ਇਕੋਂ ਜਿਹੀ ਮਾਨਤਾ ਵਾਲੇ ਲੋਕ ਰਹਿੰਦੇ ਹੋਣਗੇ, ਜੋ ਪਸ਼ੂਆਂ ਦੀ ਪੂਜਾ ਕਰਨ ਵਿਚ ਵਿਸ਼ਵਾਸ ਰੱਖਦੇ ਹੋਣਗੇ।

PunjabKesari

ਇਹ ਵੀ ਪੜ੍ਹੋ - 'Disaster ਗਰਲ' ਨੇ 37 ਕਰੋੜ ਰੁਪਏ 'ਚ ਵੇਚੀ ਆਪਣੀ ਤਸਵੀਰ, ਹੁਣ ਪੈਸੇ ਕਰੇਗੀ ਦਾਨ

ਕਿਉਂ ਬਣਾਏ ਗਏ ਕਠਿਨ ਢਾਂਚੇ
ਇਨ੍ਹਾਂ ਢਾਂਚਿਆਂ ਵਿਚ 2 ਮੋਟੇ ਪੱਥਰਾਂ ਦੇ ਸਿਰਾਂ ਨੂੰ ਕੰਧ ਨਾਲ ਇਸ ਤਰ੍ਹਾਂ ਜੋੜਿਆ ਜਾਂਦਾ ਹੈ, ਜੋ ਦੇਖਣ ਵਿਚ ਵਿਹੜਾ ਜਿਹਾ ਲੱਗਦਾ ਹੈ ਅਤੇ ਇਨ੍ਹਾਂ ਢਾਂਚਿਆਂ ਦੀ ਲੰਬਾਈ 20 ਮੀਟਰ ਤੋਂ 600 ਮੀਟਰ ਦੀ ਹੈ। ਖੋਜ ਕਰਨ ਵਾਲੇ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਬਣਾਉਣ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਗਿਆ ਹੋਵੇਗਾ। ਇਥੇ ਮਿਲੇ ਢਾਂਚੇ ਕਾਫੀ ਮੁਸ਼ਕਿਲ ਦਿਖਾਈ ਦਿੰਦੇ ਹਨ ਅਤੇ ਮੰਨਿਆ ਜਾਂਦਾ ਹੈ ਕਿ 7 ਹਜ਼ਾਰ ਸਾਲ ਪਹਿਲਾਂ ਇਨ੍ਹਾਂ ਢਾਂਚਿਆਂ ਨੂੰ ਬਣਾਉਣ ਲਈ ਕਾਫੀ ਜ਼ਿਆਦਾ ਮਿਹਨਤ ਕੀਤੀ ਗਈ ਹੋਵੇਗੀ, ਜੇ ਇਸ ਦਾ ਪਤਾ ਲਗਾਉਣਾ ਅਜੇ ਵੀ ਇਕ ਚੁਣੌਤੀ ਹੈ ਕਿ ਆਖਿਰ ਇੰਨੀ ਮੁਸ਼ਕਿਲ ਉਠਾ ਕੇ ਇੰਨੇ ਕਠਿਨ ਢਾਂਚੇ ਕਿਉਂ ਤਿਆਰ ਕੀਤੇ ਗਏ। ਮੰਨਿਆ ਜਾ ਰਿਹਾ ਹੈ ਕਿ ਇਥੇ ਗਾਂ, ਬਕਰੀ ਸਣੇ ਦੂਜੇ ਪਸ਼ੂਆਂ ਵੀ ਪਾਏ ਜਾਂਦੇ ਹੋਣਗੇ। ਇਥੇ ਮਿਲੇ ਢਾਂਚਿਆਂ ਤੋਂ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਮੰਨੋ ਕਿ ਇਥੇ ਕੋਈ ਜਲੂਸ ਜਿਹਾ ਕੁਝ ਨਿਕਲਦਾ ਹੋਵੇਗਾ।

ਇਹ ਵੀ ਪੜ੍ਹੋ - ਇਸ ਮੁਲਕ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਗੂ ਕੀਤਾ ''ਕੁਆਰੰਟਾਈਨ'' ਪੀਰੀਅਡ


Khushdeep Jassi

Content Editor

Related News