E20 ਪੈਟਰੋਲ ਨੀਤੀ ਦਾ ਵਿਰੋਧ ਕਰਨ 'ਤੇ ਭੜਕੇ ਕੇਂਦਰੀ ਮੰਤਰੀ, ਮੰਚ ਤੋਂ ਦਿੱਤੀ ਚਿਤਾਵਨੀ (ਵੀਡੀਓ ਵਾਇਰਲ)

Tuesday, May 19, 2026 - 09:48 PM (IST)

E20 ਪੈਟਰੋਲ ਨੀਤੀ ਦਾ ਵਿਰੋਧ ਕਰਨ 'ਤੇ ਭੜਕੇ ਕੇਂਦਰੀ ਮੰਤਰੀ, ਮੰਚ ਤੋਂ ਦਿੱਤੀ ਚਿਤਾਵਨੀ (ਵੀਡੀਓ ਵਾਇਰਲ)

ਨਾਗਪੁਰ : ਨਾਗਪੁਰ 'ਚ ਆਯੋਜਿਤ 'ਜਲ ਸੰਵਾਦ 2026' ਜਲ ਸੰਭਾਲ ਸੈਮੀਨਾਰ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਆਪਣਾ ਆਪਾ ਗੁਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਮੀਨਾਰ ਦੌਰਾਨ ਜਦੋਂ ਗਡਕਰੀ ਕਿਸਾਨਾਂ ਦੇ ਮੁੱਦਿਆਂ ਅਤੇ ਪਾਣੀ ਦੇ ਪ੍ਰਬੰਧਨ ਬਾਰੇ ਸੰਬੋਧਨ ਕਰ ਰਹੇ ਸਨ, ਤਾਂ ਇੱਕ ਵਿਅਕਤੀ ਵੱਲੋਂ ਈ20 (E20) ਇਥਾਨੌਲ-ਮਿਸ਼ਰਿਤ ਪੈਟਰੋਲ ਨੀਤੀ ਬਾਰੇ ਸਵਾਲ ਪੁੱਛੇ ਜਾਣ 'ਤੇ ਉਹ ਭੜਕ ਗਏ।

ਮੰਤਰੀ ਨੇ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਕੋਈ ਵਿਰੋਧ ਪ੍ਰਦਰਸ਼ਨ ਕਰਨ ਵਾਲੀ ਥਾਂ ਨਹੀਂ ਹੈ। ਉਨ੍ਹਾਂ ਨੇ ਹੰਗਾਮਾ ਕਰਨ ਵਾਲੇ ਵਿਅਕਤੀ ਨੂੰ ਪੁਲਸ ਬੁਲਾ ਕੇ ਬਾਹਰ ਕੱਢਣ ਦੀ ਧਮਕੀ ਵੀ ਦਿੱਤੀ। 

ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਡਕਰੀ ਦੇ ਹਮਲਾਵਰ ਰੁਖ ਅਤੇ ਜਨਤਕ ਸਮਾਗਮ ਵਿੱਚ ਵਰਤੀ ਗਈ ਭਾਸ਼ਾ ਦੀ ਆਲੋਚਨਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਈ20 ਪਾਲਿਸੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ ਕਿਉਂਕਿ ਇਸ ਨਾਲ ਇੰਜਣ ਦੇ ਨੁਕਸਾਨ ਅਤੇ ਮਾਈਲੇਜ ਘੱਟਣ ਦੀਆਂ ਲਗਾਤਾਰ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Unfiltered Tathya । News (@unfilteredtathya)


author

Inder Prajapati

Content Editor

Related News