5-ਸਟਾਰ ਹੋਟਲ ’ਚ ਖ਼ੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ’ਤੇ ‘FSSAI’ ਸਖਤ, ਦਿੱਤੇ ਇਹ ਨਿਰਦੇਸ਼

Wednesday, Sep 02, 2026 - 07:05 PM (IST)

5-ਸਟਾਰ ਹੋਟਲ ’ਚ ਖ਼ੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ’ਤੇ ‘FSSAI’ ਸਖਤ, ਦਿੱਤੇ ਇਹ ਨਿਰਦੇਸ਼

ਬਿਜ਼ਨੈੱਸ ਡੈਸਕ - ਖਾਧ ਸੁਰੱਖਿਆ ਰੈਗੂਲੇਟਰੀ ਐੱਫ. ਐੱਸ. ਐੱਸ. ਏ. ਆਈ. ਨੇ ਦੇਸ਼ ਦੇ ਪ੍ਰਮੁੱਖ ਫਾਈਵ-ਸਟਾਰ ਹੋਟਲਾਂ ਨੂੰ ਖਾਧ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਸਵੱਛਤਾ ਦੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਸਰੋਤਾਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਭਾਰਤੀ ਖਾਧ ਸੁਰੱਖਿਆ ਅਤੇ ਮਾਪਦੰਡ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਜਿਤ ਪੁਨਹਾਨੀ ਨੇ ਪ੍ਰਮੁੱਖ ਹੋਟਲ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ’ਚ ਕਿਹਾ ਕਿ ਖਾਧ ਸੁਰੱਖਿਆ ਨਿਯਮਾਂ ਦੀ ਉਲੰਘਣਾ ਨੂੰ ਕਿਸੇ ਵੀ ਸਥਿਤੀ ’ਚ ਸਵੀਕਾਰ ਨਹੀਂ ਕੀਤਾ ਜਾਵੇਗਾ। ਇਹ ਨਿਰਦੇਸ਼ ਦਿੱਲੀ ਦੇ ਐਰੋਸਿਟੀ ਸਥਿਤ 2 ਪ੍ਰਮੁੱਖ ਫਾਈਵ-ਸਟਾਰ ਹੋਟਲ-‘ਜੇ. ਡਬਲਯੂ. ਮੈਰੀਅਟ’ ਅਤੇ ‘ਅੰਦਾਜ਼’ ਨੂੰ ਹਾਲ ਹੀ ’ਚ ਐੱਫ. ਐੱਸ. ਐੱਸ. ਏ. ਆਈ. ਵੱਲੋਂ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਆਇਆ ਹੈ।

ਇਹ ਵੀ ਪੜ੍ਹੋ :  ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ

ਬੈਠਕ ’ਚ ਰੈਗੂਲੇਟਰੀ ਪਾਲਣਾ, ਸਵੱਛਤਾ ਮਾਪਦੰਡਾਂ, ਰਸੋਈ ’ਚ ਸੁਰੱਖਿਆ ਇੰਤਜ਼ਾਮ ਅਤੇ ਖਾਧ ਸੁਰੱਖਿਆ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਗਈ। ਬੈਠਕ ’ਚ ਪ੍ਰਮੁੱਖ ਹੋਟਲ ਸੰਚਾਲਕਾਂ ਨੇ ਕਿਹਾ ਕਿ ਉਹ ਖਾਧ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਮੌਜੂਦਾ ਪਾਲਣਾ ਢਾਂਚੇ ’ਚ ਹੋਈ ਪ੍ਰਗਤੀ ਦੀ ਜਾਣਕਾਰੀ ਵੀ ਦਿੱਤੀ।

ਇਹ ਵੀ ਪੜ੍ਹੋ : ਸਤੰਬਰ 'ਚ 14 ਦਿਨਾਂ ਲਈ ਬੰਦ ਰਹਿਣਗੀਆਂ ਬੈਂਕ ਸ਼ਾਖਾਵਾਂ; ਜਾਣੋ ਛੁੱਟੀਆਂ ਦੀ ਪੂਰੀ ਸੂਚੀ
ਇਹ ਵੀ ਪੜ੍ਹੋ
: BOB ਕਰੇਗਾ 2,482 ਅਧਿਕਾਰੀਆਂ ਦੀ ਭਰਤੀ,  ਅਪਲਾਈ ਕਰਨ ਲਈ ਜਾਣੋ ਕੀ ਹੋਣੀ ਚਾਹੀਦੀ ਹੈ ਯੋਗਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News