ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਲੱਦਾਖ 'ਚ ਪਹਿਲੀ ਵਾਰ ਹਿਮਾਲਿਅਨ ਫਿਲਮ ਮਹਾਉਤਸਵ ਦਾ ਕੀਤਾ ਉਦਘਾਟਨ

2021-09-24T19:52:55.973

ਨਵੀਂ ਦਿੱਲੀ-ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਲੇਹ ਦੇ ਸੱਭਿਆਚਾਰ ਕੇਂਦਰ 'ਚ ਪਹਿਲੀ ਵਾਰ ਹਿਮਾਲਿਆਈ ਫਿਲਮ ਮਹਾਉਤਸਵ 2021 ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਲੇਹ ਜ਼ਿਲ੍ਹੇ 'ਚ 24-28 ਸਤੰਬਰ ਪੰਜ ਦਿਨਾਂ ਤੱਕ ਚਾਲਣ ਵਾਲੇ ਮਹੋਤਸਵ ਦੀ ਸ਼ੁਰੂਆਤ ਕੀਤੀ। ਉਤਸਵ ਦੇ ਪਹਿਲੇ ਦਿਨ ਸਿਧਾਰਥ ਮਲਹੋਤਰਾ ਅਤੇ ਕਿਆਰਾ ਆਡਵਾਣੀ ਦੀ ਫਿਲਮ ਸ਼ੇਰਸ਼ਾਹ ਦਿਖਾਈ ਜਾਵੇਗੀ। ਇਸ ਤੋਂ ਇਲਾਵਾ ਸਿਧਾਰਥ ਸਕਰੀਨਿੰਗ 'ਚ ਸ਼ਾਮਲ ਹੋਣ ਲਈ ਲੇਹ 'ਚ ਹਨ। ਉਦਾਘਟਨ ਸਮਾਰੋਹ 'ਚ ਸਿਧਾਰਥ ਨਾਲ ਫਿਲਮ ਸ਼ੇਰਸ਼ਾਹ ਦੇ ਨਿਰਦੇਸ਼ਕ ਵਿਸ਼ਣੁਵਰਧਨ ਵੀ ਸ਼ਾਮਲ ਹੋਏ।

PunjabKesari

PunjabKesari

ਇਹ ਵੀ ਪੜ੍ਹੋ : ਚੀਨ ਨੇ ਕੀਤੀ ਕਵਾਡ ਦੀ ਆਲੋਚਨਾ, ਕਿਹਾ-ਉਸ ਨੂੰ ਨਹੀਂ ਮਿਲੇਗਾ ਕੋਈ ਸਮਰਥਨ

ਉਦਘਾਟਨ ਸਮਾਰੋਹ 'ਚ ਬੋਲਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਇਥੇ ਲੇਹ ਲੱਦਾਖ 'ਚ ਜ਼ਿਆਦਾ ਤੋਂ ਜ਼ਿਆਦਾ ਫਿਲਮ ਫੈਸਟੀਵਲ, ਯੂਥ ਫੈਟਸੀਵਲ ਅਤੇ ਵਿੰਟਰ ਗੇਮਸ ਦਾ ਆਯੋਜਨ ਕੀਤਾ ਜਾਵੇ ਤਾਂ ਕਿ ਇਥੇ ਦੇ ਨੌਜਵਾਨਾਂ ਨੂੰ ਅਗੇ ਵਧਾਉਣ ਦੇ ਜ਼ਿਆਦਾ ਮੌਕੇ ਮਿਲ ਸਕੇ।ਤਿਉਹਾਰ 'ਚ ਸਿੰਧੂ ਸੱਭਿਆਚਾਰ ਆਡੀਟੋਰੀਅਮ, ਲੇਹ 'ਚ ਲੋਕਪ੍ਰਸਿੱਧ ਫਿਲਮਾਂ ਦੀ ਸਕਰੀਨਿੰਗ ਸਮੇਤ ਦਰਸ਼ਕਾਂ ਨੂੰ ਲੁਭਾਉਣ ਲਈ ਵੱਖ-ਵੱਖ ਭਾਗ ਸ਼ਾਮਲ ਹੋਣਗੇ। ਵਰਕਸ਼ਾਪਾਂ ਅਤੇ ਮਾਸਟਰਕਲਾਸ ਆਯੋਜਿਤ ਕੀਤੇ ਜਾਣਗੇ ਜਿਸ 'ਚ ਹਿਮਾਲੀ ਖੇਤਰ ਦੇ ਫਿਲਮ ਨਿਰਮਾਤਾਵਾਂ, ਆਲੋਚਕਾਵਾਂ ਅਤੇ ਤਨਕੀਸ਼ੀਅਨਾਂ ਨੂੰ ਗਿਆਨ ਅਤੇ ਹੁਨਰ ਪ੍ਰਦਾਨ ਕਰਨ ਦਾ ਸੱਦਾ ਦਿੱਤਾ ਜਾਵੇਗਾ। ਸਥਾਨਕ ਫਿਲਮ ਉਤਸ਼ਾਹੀ ਲੋਕਾਂ ਲਈ ਹੈ। ਇਹ ਫਿਲਮ ਨਿਰਮਾਣ ਵੱਲ਼ ਇਕ ਰਚਨਾਤਮਕ ਝੁਕਾਅ ਨੂੰ ਜਗਾਉਣ ਲਈ ਇਕ ਜ਼ਰੂਰੀ ਪ੍ਰੇਰਣਾ ਵਜੋਂ ਕੰਮ ਕਰੇਗਾ। ਇਕ ਇਹ ਬਿਆਨ 'ਚ ਕਿਹਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਅਫਗਾਨਿਸਤਾਨ ਦੀ ਵਰਤੋਂ ਅੱਤਵਾਦ ਲਈ ਨਾ ਕਰਨ ਦੇਣ ਦੀ ਵਚਨਬੱਧਤਾ ਨਿਭਾਏ ਤਾਲਿਬਾਨ

ਮੰਤਰਾਲਾ ਨੇ ਕਿਹਾ ਕਿ ਮਹਾਉਤਸਵ 'ਚ ਲੱਦਾਖ ਦੀ ਖੁਸ਼ਹਾਲ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਲਈ ਸੱਭਿਆਚਾਰ ਵਿਭਾਗ ਦੇ ਸਹਿਯੋਗ 'ਚੋਂ ਇਕ ਦਸਤਾਵੇਜ਼ੀ ਅਤੇ ਲਘੂ-ਫਿਲਮ ਮੁਕਾਬਲਾ, ਇਕ ਖਾਦ ਉਤਸਵ, ਸੰਗੀਤ ਉਤਸਵ, ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ। ਭਾਰਤ ਦੀ ਹਿਮਾਲੀਆਈ ਖੇਤਰ ਆਪਣੀ ਕੁਦਰਤੀ ਦੇਣ ਕਾਰਨ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਦਾ ਹੈ। ਇਸ ਖੇਤਰ ਦੇ ਵਿਲੱਖਣ ਭੂਗੋਲ ਨੂੰ ਇਸ ਦੇ ਸਵਦੇਸ਼ੀ ਲੋਕਾਂ, ਰਵਾਇਤੀ ਹੁਨਰਾਂ ਅਤੇ ਪੇਸ਼ਿਆਂ ਨਾਲ ਵਪਾਰਕ ਰੂਪ ਨਾਲ ਦਸਤਾਵੇਜ਼ੀ ਕੀਤਾ ਗਿਆ ਹੈ। ਇਸ ਸੰਦਰਭ 'ਚ ਫਿਲਮ ਮਹਾਉਤਸਵ ਸਥਾਨਕ ਫਿਲਮ ਨਿਰਮਾਤਾਵਾਂ ਨੂੰ ਆਪਣੀਆਂ ਕਹਾਣੀਆਂ ਨੂੰ ਵਪਾਰਕ ਦਰਸ਼ਕਾਂ ਨੂੰ ਦੱਸਣ ਦਾ ਮੌਕਾ ਪ੍ਰਦਾਨ ਕਰਦਾ ਹੈ।

PunjabKesari

PunjabKesari

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ 'ਚ ਟੀਕਿਆਂ ਦੀ ਅਸਮਾਨਤਾ ਦਾ ਮੁੱਦਾ ਚੁੱਕਣਗੇ ਅਫਰੀਕੀ ਨੇਤਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News