ਸੜਕ ਹਾਦਸੇ ''ਚ ਵਾਲ-ਵਾਲ ਬਚੇ ਕੇਂਦਰੀ ਮੰਤਰੀ ਅਨੰਤ ਹੇਗੜੇ, ਸਾਜਿਸ਼ ਦਾ ਸ਼ੱਕ ਜ਼ਾਹਰ
Wednesday, Apr 18, 2018 - 09:42 AM (IST)
ਨਵੀਂ ਦਿੱਲੀ— ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਮੰਗਲਵਾਰ ਦੀ ਰਾਤ ਇਕ ਸੜਕ ਹਾਦਸੇ 'ਚ ਵਾਲ-ਵਾਲ ਬਚ ਗਏ। ਕਰਨਾਟਕ ਦੇ ਹਲਗੇਰੀ 'ਚ ਉਨ੍ਹਾਂ ਦੇ ਕਾਫਲੇ ਨੂੰ ਐਸਕਾਰਟ ਕਰ ਰਹੀ ਇਕ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹੇਗੜੇ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਕਾਰ ਨੂੰ ਜਾਣ ਬੁੱਝ ਕੇ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਸ ਦੇ ਪਿੱਛੇ ਕੋਈ ਵੱਡੀ ਸਾਜਿਸ਼ ਹੋ ਸਕਦੀ ਹੈ। ਪੁਲਸ ਨੇ ਦੋਸ਼ੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਰਾਤ ਕਰੀਬ 11.30 ਵਜੇ ਦੀ ਹੈ।
#Karnataka: Union Minister Anant Kumar Hegde's escort vehicle was hit by a truck in Halageri. No casualties reported. Hegde alleged that truck tried to hit his car but was unsuccessful in doing so. The driver has been arrested. Investigation underway. pic.twitter.com/0JdJpYeJ3O
— ANI (@ANI) April 17, 2018
ਹੇਗੜੇ ਨੇ ਕਿਹਾ ਕਿ ਉਨ੍ਹਾਂ ਦੀ ਕਾਰ 'ਚ ਜਾਣ ਬੁੱਝ ਕੇ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੀ ਕਾਰ ਦੀ ਸਪੀਡ ਵਧ ਹੋਣ ਕਾਰਨ ਉਹ ਅੱਗੇ ਨਿਕਲ ਗਏ ਅਤੇ ਟੱਕਰ ਦੂਜੀ ਕਾਰ ਨਾਲ ਹੋ ਗਈ। ਹੇਗੜੇ ਨੇ ਇਸ ਪੂਰੀ ਘਟਨਾ ਦਾ ਜ਼ਿਕਰ ਟਵਿੱਟਰ 'ਤੇ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦਾ ਇਕ ਸਟਾਫ ਇਸ ਟੱਕਰ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਉਸ ਦਾ ਮੋਢਾ ਟੁੱਟ ਗਿਆ ਹੈ। ਉਨ੍ਹਾਂ ਨੇ ਮੌਕੇ ਦਾ ਇਕ ਵੀਡੀਓ ਵੀ ਅਪਲੋਡ ਕੀਤਾ ਹੈ। ਹਾਦਸੇ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਟਰੱਕ ਦੇ ਡਰਾਈਵਰ ਨੂੰ ਫੜ ਲਿਆ। ਹੇਗੜੇ ਨੇ ਕਿਹਾ ਕਿ ਦੋਸ਼ੀ ਚਾਲਕ ਨਾਲ ਸਖਤੀ ਤੋਂ ਪੁੱਛ-ਗਿੱਛ ਕਰਨੀ ਚਾਹੀਦੀ ਹੈ।
