ਦੇਸ਼ ਦੇ 80 ਜ਼ਿਲਿਆਂ 'ਚੋਂ 14 ਦਿਨਾਂ ਦੌਰਾਨ ਕੋਈ ਪਾਜ਼ੀਟਿਵ ਮਾਮਲਾ ਨਹੀਂ: ਸਿਹਤ ਮੰਤਰਾਲਾ

Friday, Apr 24, 2020 - 05:43 PM (IST)

ਦੇਸ਼ ਦੇ 80 ਜ਼ਿਲਿਆਂ 'ਚੋਂ 14 ਦਿਨਾਂ ਦੌਰਾਨ ਕੋਈ ਪਾਜ਼ੀਟਿਵ ਮਾਮਲਾ ਨਹੀਂ: ਸਿਹਤ ਮੰਤਰਾਲਾ

ਨਵੀਂ ਦਿੱਲੀ-ਕੋਰੋਨਾਵਾਇਰਸ ਨੂੰ ਲੈ ਕੇ ਸਿਹਤ ਮੰਤਰਾਲੇ ਨੇ ਅੱਜ ਬੁਲੇਟਿਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਕੱਲ ਤੋਂ ਅੱਜ ਤੱਕ 491 ਲੋਕ ਠੀਕ ਹੋਏ ਹਨ। ਇਸ ਤਰ੍ਹਾਂ ਦੇਸ਼ 'ਚ ਹੁਣ ਤੱਕ 4748 ਲੋਕ ਹੋਏ ਹਨ। ਹੁਣ ਸਾਡਾ ਰਿਕਵਰੀ ਰੇਟ 20.57 ਫੀਸਦੀ ਹੈ। ਪਿਛਲੇ 28 ਦਿਨਾਂ ਤੋਂ ਜਿਨ੍ਹਾਂ ਜ਼ਿਲਿਆਂ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਉਨ੍ਹਾਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 1684 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਦੇਸ਼ ਭਰ 'ਚ 23077 ਇਨਫੈਕਟਡ ਮਾਮਲਿਆਂ ਦੀ ਗਿਣਤੀ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਦੇਸ਼ 'ਚ 80 ਅਜਿਹੇ ਜ਼ਿਲੇ ਹਨ, ਜਿਨ੍ਹਾਂ 'ਚੋਂ ਪਿਛਲੇ 14 ਦਿਨਾਂ ਦੌਰਾਨ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। 

PunjabKesari

ਸਲਿਲਾ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਨੇ ਆਫਤ ਪ੍ਰਬੰਧਨ ਐਕਟ ਦੇ ਤਹਿਤ 6 ਅੰਤਰ ਮੰਤਰਾਲੇ ਦੀਆਂ ਕੇਂਦਰੀ ਟੀਮਾਂ ਦਾ ਗਠਨ ਕੀਤਾ ਸੀ।ਕੋਰੋਨਾਵਾਇਰਸ ਦਾ ਸਥਿਤੀ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲੇ ਨੇ 4 ਹੋਰ ਅੰਤਰ ਮੰਤਰਾਲੇ ਦੀਆਂ ਕੇਂਦਰੀ ਟੀਮਾਂ ਦੀ ਗਠਨ ਕੀਤਾ ਸੀ, ਜੋ ਕਿ ਅਹਿਮਦਾਬਾਦ, ਸੂਰਤ, ਹੈਦਰਾਬਾਦ ਅਤੇ ਚੇਨਈ ਭੇਜੀ ਜਾ ਰਹੀ ਹੈ।


author

Iqbalkaur

Content Editor

Related News