ਯੂਨੈਸਕੋ ਨੇ ਕੋਲਕਾਤਾ ਦੁਰਗਾ ਪੂਜਾ ਨੂੰ ਦਿੱਤਾ ਸੰਸਕ੍ਰਿਤਕ ਵਿਰਾਸਤ ਦਾ ਦਰਜਾ
Thursday, Dec 16, 2021 - 10:43 AM (IST)
ਨਵੀਂ ਦਿੱਲੀ(ਯੂ. ਐੱਨ. ਆਈ.)- ਸਿੱਖਿਆ, ਵਿਗਿਆਨ ਅਤੇ ਸੰਸਕ੍ਰਿਤੀ ਦੇ ਖੇਤਰ ’ਚ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ ਨੇ ਬੁੱਧਵਾਰ ਨੂੰ ਕੋਲਕਾਤਾ ਦੀ ਵਿਸ਼ਵ ਪ੍ਰਸਿੱਧ ਦੁਰਗਾ ਪੂਜਾ ਨੂੰ ਅਟੁੱਟ ਸੰਸਕ੍ਰਿਤਕ ਵਿਰਾਸਤ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ। ਯੂਨੈਸਕੋ ਨੇ ਇਸ ਲਈ ਭਾਰਤ ਨੂੰ ਵਧਾਈ ਦਿੱਤੀ ਹੈ।
ਯੂਨੈਸਕੋ ਦੇ ਇਸ ਐਲਾਨ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ-‘ਇਹ ਹਰ ਭਾਰਤੀ ਲਈ ਮਾਣ ਅਤੇ ਉਤਸ਼ਾਹ ਦੀ ਗੱਲ ਹੈ। ਦੁਰਗਾ ਪੂਜਾ ਸਾਡੀਆਂ ਉੱਚ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ। ਹਰ ਕਿਸੇ ਨੂੰ ਕੋਲਕਾਤਾ ਦੀ ਦੁਰਗਾ ਪੂਜਾ ਦਾ ਆਨੰਦ ਲੈਣਾ ਚਾਹੀਦਾ ਹੈ। ਕੋਲਕਾਤਾ ਦੀ ਦੁਰਗਾ ਪੂਜਾ ਨੂੰ ਇਕ ਅਟੁੱਟ ਸੱਭਿਆਚਾਰਕ ਵਿਰਾਸਤ ਵਜੋਂ ਮਾਨਤਾ ਦੇਣ ਦਾ ਪ੍ਰਸਤਾਵ ਪੱਛਮੀ ਬੰਗਾਲ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਸੰਗਠਨ ਨੂੰ ਭੇਜਿਆ ਗਿਆ ਸੀ।