ਮੁੰਬਈ ’ਚ ਅੰਡਰਗਰਾਊਂਡ ਮੈਟਰੋ ਟ੍ਰੇਨ ’ਚ ਆਈ ਤਕਨੀਕੀ ਖ਼ਰਾਬੀ
Saturday, Oct 04, 2025 - 12:10 PM (IST)

ਮੁੰਬਈ (ਭਾਸ਼ਾ) - ਮੁੰਬਈ ’ਚ ਅੰਡਰਗਰਾਊਂਡ ਮੈਟਰੋ ਟ੍ਰੇਨ ’ਚ ਅਚਾਨਕ ਤਕਨੀਕੀ ਖ਼ਰਾਬੀ ਆਈ ਗਈ ਹੈ, ਜਿਸ ਕਾਰਨ ਕਈ ਯਾਤਰੀ ਪਰੇਸ਼ਾਨ ਹੋਏ। ਇਸ ਮਾਮਲੇ ਦੇ ਸਬੰਧ ਵਿਚ ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਐੱਮ. ਐੱਮ. ਆਰ. ਸੀ. ਐੱਲ.) ਨੇ ਦੱਸਿਆ ਕਿ ਵਰਲੀ ਜਾਣ ਵਾਲੀ ਇਕ ਅੰਡਰਗਰਾਊਂਡ ਮੈਟਰੋ ਟ੍ਰੇਨ ਵਿਚ ਸ਼ੁੱਕਰਵਾਰ ਨੂੰ ਦੁਪਹਿਰ ਤਕਨੀਕੀ ਖ਼ਰਾਬੀ ਆਉਣ ਤੋਂ ਬਾਅਦ ਉਸਨੂੰ ਖਾਲੀ ਕਰਵਾ ਲਿਆ ਗਿਆ। ਇਕ ਬਿਆਨ ਵਿਚ ਇਸਦੀ ਜਾਣਕਾਰੀ ਦਿੱਤੀ ਗਈ ਹੈ।
ਪੜ੍ਹੋ ਇਹ ਵੀ : ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿਖੇ ਹਾਲਾਤ ਤਣਾਅਪੂਰਨ: ਇੰਟਰਨੈੱਟ ਸੇਵਾਵਾਂ ਬੰਦ, ਸਕੂਲਾਂ 'ਚ ਛੁੱਟੀ
ਇਸ ਮਾਮਲੇ ਦੇ ਸਬੰਧ ਵਿਚ ਐੱਮ. ਐੱਮ. ਆਰ. ਸੀ. ਐੱਲ. ਨੇ ਦੱਸਿਆ ਕਿ ਮੁੰਬਈ ਮੈਟਰੋ ਲਾਈਨ-3 ’ਤੇ ਆਚਾਰੀਆ ਅਤਰੇ ਚੌਕ ਵੱਲ ਜਾ ਰਹੀ ਟ੍ਰੇਨ ਦੁਪਹਿਰ 2:45 ਵਜੇ ਸਾਂਤਾਕਰੂਜ਼ ਸਟੇਸ਼ਨ ਦੇ ਨੇੜੇ ਪਹੁੰਚਦੇ ਸਮੇਂ ਅਚਾਨਕ ਖ਼ਰਾਬ ਹੋ ਗਈ। ਹਾਲਾਂਕਿ ਬਿਆਨ ਵਿਚ ਸਮੱਸਿਆ ਦਾ ਵਿਸਥਾਰ ਨਾਲ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਕੁਝ ਯਾਤਰੀਆਂ ਨੇ ਟ੍ਰੇਨ ਦੇ ਇਕ ਹਿੱਸੇ ਵਿਚੋਂ ਧੂੰਆਂ ਨਿਕਲਣ ਦੀ ਸ਼ਿਕਾਇਤ ਕੀਤੀ ਸੀ। ਦੂਜੇ ਪਾਸੇ, ਐੱਮ. ਐੱਮ. ਸੀ. ਐੱਲ. ਦੇ ਇਕ ਬੁਲਾਰੇ ਨੇ ਟ੍ਰੇਨ ਵਿਚ ਅੱਗ ਜਾਂ ਧੂੰਏਂ ਦੀ ਗੱਲ ਤੋਂ ਇਨਕਾਰ ਕੀਤਾ ਹੈ।
ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।