ਆਈ. ਆਈ. ਟੀ. ਕਾਨਪੁਰ ’ਚ ਹੋਸਟਲ ਦੇ ਕਮਰੇ ’ਚ ਮ੍ਰਿਤਕ ਮਿਲਿਆ ਵਿਦਿਆਰਥੀ
Thursday, Oct 02, 2025 - 08:27 PM (IST)
ਕਾਨਪੁਰ (ਭਾਸ਼ਾ)-ਆਈ. ਆਈ. ਟੀ. ਕਾਨਪੁਰ ’ਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਆਖਰੀ ਸਾਲ ਦੇ ਵਿਦਿਆਰਥੀ ਧੀਰਜ ਸੈਣੀ (22) ਦੀ ਲਾਸ਼ ਉਨ੍ਹਾਂ ਦੇ ਹੋਸਟਲ ਦੇ ਕਮਰੇ ’ਚ ਲਮਕਦੀ ਮਿਲੀ। ਪੁਲਸ ਅਨੁਸਾਰ ਧੀਰਜ ਕਈ ਦਿਨਾਂ ਤੋਂ ਕਮਰੇ ’ਚੋਂ ਬਾਹਰ ਨਹੀਂ ਨਿਕਲਿਆ ਸੀ। ਬੁੱਧਵਾਰ ਨੂੰ ਕਮਰੇ ’ਚੋਂ ਬਦਬੂ ਆਉਣ ’ਤੇ ਸਾਥੀਆਂ ਨੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਲਾਸ਼ ਬਰਾਮਦ ਕੀਤੀ ਗਈ।
ਪੁਲਸ ਨੇ ਦੱਸਿਆ ਕਿ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਧੀਰਜ ਮਹੇਂਦਰਗੜ੍ਹ (ਹਰਿਆਣਾ) ਦਾ ਰਹਿਣ ਵਾਲਾ ਸੀ ਅਤੇ ਦਸੰਬਰ ’ਚ ਉਸ ਨੇ ਘਰ ਵਾਪਸ ਜਾਣ ਅਤੇ ਮਾਰਚ ਤੱਕ ਕੈਂਪਸ ਪਲੇਸਮੈਂਟ ’ਚ ਨੌਕਰੀ ਮਿਲਣ ਦੀ ਉਮੀਦ ਪ੍ਰਗਟਾਈ ਸੀ। ਧੀਰਜ ਦੇ ਪਿਤਾ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਆਈ. ਆਈ. ਟੀ. ਨੇ ਮੇਰੇ ਬੇਟੇ ਨੂੰ ਨਿਗਲ ਲਿਆ, ਉਹ ਮੇਰਾ ਹੀਰਾ ਸੀ।
Hardeep Kumar
Content Editor