ਕਾਂਤਾਰਾ : ਚੈਪਟਰ 1 ਦਾ ਮੁੰਬਈ ’ਚ ਹੋਵੇਗਾ ਪ੍ਰੀ-ਰਿਲੀਜ਼ ਈਵੈਂਟ
Saturday, Sep 27, 2025 - 10:44 AM (IST)

ਐਂਟਰਟੇਨਮੈਂਟ ਡੈਸਕ- ਹੋਮਬਲੇ ਫਿਲਮਜ਼ ਅਤੇ ਰਿਸ਼ਭ ਸ਼ੈੱਟੀ ਦੀ ‘ਕਾਂਤਾਰਾ : ਚੈਪਟਰ 1’ ਇਸ ਸਾਲ ਦੀ ਸਭ ਤੋਂ ਵੱਡੀ ਸਿਨੇਮੈਟਿਕ ਅਨੁਭਵ ਬਣ ਕੇ ਸਾਹਮਣੇ ਆਈ ਹੈ। ਇਤਿਹਾਸ ਰਚਦੇ ਹੋਏ ਟ੍ਰੇਲਰ ਨੇ ਸਿਰਫ 24 ਘੰਟਿਆਂ ’ਚ 107 ਮਿਲੀਅਨ ਤੋਂ ਵੱਧ ਵਿਊਜ਼ ਅਤੇ 3.4 ਮਿਲੀਅਨ ਤੋਂ ਜ਼ਿਆਦਾ ਲਾਈਕਸ ਹਾਸਲ ਕੀਤੇ ਹਨ। ਹੁਣ ਮੇਕਰਜ਼ 29 ਸਤੰਬਰ ਨੂੰ ਮੁੰਬਈ ’ਚ ਰਿਲੀਜ਼ ਤੋਂ ਪਹਿਲਾਂ ਇਕ ਈਵੈਂਟ ਕਰਨ ਦੀ ਤਿਆਰੀ ’ਚ ਹਨ।
ਕਰੀਬੀ ਸੂਤਰ ਦੇ ਅਨੁਸਾਰ ‘ਕਾਂਤਾਰਾ : ਚੈਪਟਰ 1’ ਦੇ ਮੇਕਰਜ਼ ਮੁੰਬਈ ’ਚ ਪ੍ਰਮੋਸ਼ਨਲ ਈਵੈਂਟ ਦੀ ਯੋਜਨਾ ਬਣਾ ਰਹੇ ਹਨ, ਜਿਸ ’ਚ ਰਿਸ਼ਭ ਸ਼ੈੱਟੀ, ਮੁੱਖ ਅਦਾਕਾਰਾ ਰੁਕਮਣੀ ਅਤੇ ਹੋਮਬਲੇ ਫਿਲਮਜ਼ ਦੇ ਪ੍ਰੋਡਿਊਸਰ ਸ਼ਾਮਲ ਹੋਣਗੇ। ਇਹ ਲੱਗਭਗ ਦੋ ਸਾਲਾਂ ’ਚ ਰਿਸ਼ਭ ਦੀ ਨਾਰਥ ਇੰਡੀਆ ’ਚ ਪਹਿਲੀ ਮੀਡੀਆ ਪੇਸ਼ਕਾਰੀ ਹੋਵੇਗੀ ਕਿਉਂਕਿ ਉਹ ਲੰਬੇ ਸਮੇਂ ਤੋਂ ਪੂਰੀ ਤਰ੍ਹਾਂ ਨਾਲ ‘ਕਾਂਤਾਰਾ : ਚੈਪਟਰ 1’ ਦੀ ਸ਼ੂਟਿੰਗ ’ਚ ਬਿਜ਼ੀ ਚੱਲ ਰਹੇ ਸਨ।