ਹੁਣ ਮੈਟਰੋ ’ਚ ਰੀਲ ਬਣਾਈ ਤਾਂ ਖੈਰ ਨਹੀਂ, ਲੱਗੇਗਾ ਜੁਰਮਾਨਾ
Saturday, Sep 27, 2025 - 03:32 AM (IST)

ਨਵੀਂ ਦਿੱਲੀ – ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਨੇ ਯਾਤਰੀਆਂ ਲਈ ਨਵੇਂ ਨਿਯਮ ਦਾ ਐਲਾਨ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮੈਟਰੋ ਵਿਚ ਰੀਲਾਂ ਜਾਂ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣੀ ਮਨ੍ਹਾ ਹੈ। ਇਹ ਨਿਯਮ 14 ਸਤੰਬਰ ਤੋਂ ਲਾਗੂ ਹੋ ਗਿਆ ਹੈ, ਜਿਸ ਨੂੰ ਪੂਰੇ ਮੈਟਰੋ ਨੈੱਟਵਰਕ ’ਚ ਲਾਗੂ ਕੀਤਾ ਜਾ ਰਿਹਾ ਹੈ। ਹੁਣ ਜੇ ਕੋਈ ਯਾਤਰੀ ਡਾਂਸ ਵੀਡੀਓ ਜਾਂ ਕੰਟੈਂਟ ਸ਼ੂਟ ਕਰਦਾ ਫੜਿਆ ਗਿਆ ਤਾਂ ਉਸ ਨੂੰ ਜੁਰਮਾਨਾ ਦੇਣਾ ਪਵੇਗਾ।