ਜੰਮੂ ਕਸ਼ਮੀਰ : ਰਾਜੌਰੀ ’ਚ ਲੋਕਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਬਣ ਰਹੇ ਹਨ ਪੱਕੇ ਮਕਾਨ

Tuesday, Aug 24, 2021 - 10:21 AM (IST)

ਰਾਜੌਰੀ- ਜੰਮੂ ਕਸ਼ਮੀਰ ਦਾ ਗ੍ਰਾਮੀਣ ਵਿਕਾਸ ਵਿਭਾਗ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ.ਐੱਮ.ਏ.ਵਾਈ.) ਦੇ ਅਧੀਨ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਲਈ ਰਾਜੌਰੀ ਜ਼ਿਲ੍ਹੇ ਦੀ ਡ੍ਰਾਮਨ ਪੰਚਾਇਤ ’ਚ ਪੱਕੇ ਮਕਾਨ ਬਣਾ ਰਿਹਾ ਹੈ। ਮਨਰੇਗਾ ਯੋਜਨਾ ਦੇ ਅਧੀਨ ਡ੍ਰਾਮਨ ਪੰਚਾਇਤ ਦੇ ਦੂਰ ਦੇ ਪਹਾੜੀ ਖੇਤਰ ਦੇ ਲੋਕਾਂ ਨੂੰ ਵੀ ਰੁਜ਼ਗਾਰ ਉਪਲੱਬਧ ਕਰਵਾਇਆ ਗਿਆ ਹੈ। ਪੀ.ਐੱਮ.ਏ.ਵਾਈ. ਯੋਜਨਾ ਦੇ ਲਾਭਪਾਤਰੀ, ਜੋ ਪਹਿਲੇ ਕੱਚੇ ਘਰਾਂ ’ਚ ਰਹਿ ਰਹੇ ਸਨ, ਉਨ੍ਹਾਂ ਨੂੰ ਸਰਦੀ ਦੇ ਮੌਸਮ ’ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਲਾਕੇ ਦੇ ਵਾਸੀ ਮੁਸ਼ਤਾਕ ਅਹਿਮਦ ਨੇ ਦੱਸਿਆ,‘‘ਅਸੀਂ ਅਸਲ ’ਚ ਖ਼ੁਸ਼ ਹਾਂ ਅਤੇ ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ।’’ 

ਅਹਿਮਦ ਨੇ ਕਿਹਾ,‘‘ਅਸੀਂ ਕੱਚੇ ਘਰਾਂ ’ਚ ਰਹਿ ਰਹੇ ਸੀ ਅਤੇ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸੀ। ਹੁਣ, ਅਸੀਂ ਬਹੁਤ ਖੁਸ਼ ਹਾਂ ਅਤੇ ਸਾਨੂੰ ਪੱਕੇ ਘਰ ਉਪਲੱਬਧ ਕਰਵਾਉਣ ਲਈ ਸਰਕਾਰ ਦੇ ਧੰਨਵਾਦੀ ਹਾਂ।’’ ਅਹਿਮਦ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿੰਡ ’ਚ ਹੀ ਕੰਮ ਦਿੱਤਾ ਜਾ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ ਕੰਮ ਦੀ ਭਾਲ ’ਚ ਦਿੱਲੀ, ਪੰਜਾਬ ਜਾਂ ਹੋਰ ਸੂਬਿਆਂ ’ਚ ਜਾਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ,‘‘ਸਰਦੀਆਂ ਦੇ ਮੌਸਮ ’ਚ ਸਾਡੇ ਪਿੰਡ ’ਚ 5 ਫੁੱਟ ਬਰਫ਼ ਜੰਮ ਜਾਂਦੀ ਹੈ, ਜਿਸ ਨਾਲ ਕਰੀਬ 200 ਕੱਚੇ ਘਰ ਨੁਕਸਾਨੇ ਜਾਂਦੇ ਹਨ। ਮੋਦੀ ਸਰਕਾਰ ਇਕ ਬਹੁਤ ਚੰਗੀ ਯੋਜਨਾ ਲੈ ਕੇ ਆਈ ਹੈ ਅਤੇ ਇਹ ਸਾਡੇ ਲਈ ਬਹੁਤ ਚੰਗੀ ਹੈ।’’ ਸਰਪੰਚ ਅਬਦੁੱਲ ਰਹਿਮਾਨ ਨੇ ਕਿਹਾ ਕਿ ਪੀ.ਐੱਮ.ਏ.ਵਾਈ. ਦੇ ਅਧੀਨ ਇੱਥੇ 200 ਪੱਕੇ ਮਕਾਨ ਬਣਾਏ ਜਾ ਰਹੇ ਹਨ।


DIsha

Content Editor

Related News