ਭਾਗਲਪੁਰ: ਬੇਕਾਬੂ ਕਾਰ ਨਦੀ 'ਚ ਡਿੱਗੀ, ਪਤਨੀ ਸਮੇਤ 2 ਬੱਚਿਆਂ ਦੀ ਮੌਤ
Sunday, Aug 26, 2018 - 01:49 PM (IST)

ਬਿਹਾਰ— ਬਿਹਾਰ ਦੇ ਭਾਗਲਪੁਰ ਦੇ ਸ਼ਾਹਕੁੰਡ ਦੇ ਲੱਤੀਪੁਰ ਨੇੜੇ ਦੇਰ ਰਾਤੀ ਇਕ ਬੇਕਾਬੂ ਕਾਰ ਪੁੱਲ ਨਾਲ ਟਕਰਾ ਕੇ ਥਮਨਾ ਨਦੀ 'ਚ ਡਿੱਗ ਗਈ। ਕਾਰ 'ਚ ਪਤੀ, ਪਤਨੀ ਅਤੇ ਦੋ ਬੱਚੇ ਸਵਾਰ ਸਨ। ਦੇਰ ਰਾਤੀ ਡਰਾਈਵਿੰਗ ਕਰ ਰਹੇ ਕਿਸਲਏ ਕੁਮਾਰ ਨੂੰ ਲੋਕਾਂ ਨੇ ਕਿਸ ਤਰ੍ਹਾਂ ਬਾਹਰ ਕੱਢ ਲਿਆ ਪਰ ਦੋ ਬੱਚਿਆਂ ਸਮੇਤ ਪਤਨੀ ਕਾਰ 'ਚ ਹੀ ਸਵਾਰ ਰਹਿ ਗਈ। ਜਿਸ ਨੂੰ ਸਵੇਰੇ ਸਥਾਨਕ ਲੋਕਾਂ ਨੇ ਕਿਸ ਤਰ੍ਹਾਂ ਕਾਰ ਸਮੇਤ ਬਾਹਰ ਕੱਢਿਆ। ਘਟਨਾ 'ਚ ਦੋ ਬੱਚਿਆਂ ਸਮੇਤ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਪਤਨੀ ਰੇਖਾ ਦੇਵੀ, 10 ਸਾਲ ਦਾ ਦਾ ਕੁਨਾਲ ਅਤੇ 7 ਸਾਲ ਦੀ ਬੇਟੀ ਕਾਵਿਆ ਸ਼ਾਮਲ ਹੈ। ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਰਾਤ ਤੋਂ ਸਵੇਰ ਤੱਕ ਆਪਰੇਸ਼ਨ ਚਲਾ ਕੇ ਬਾਹਰ ਕੱਢਿਆ ਸੀ। ਦੇਰ ਰਾਤੀ ਪੂਰਾ ਪਰਿਵਾਰ ਰੱਖੜੀ ਦੇ ਤਿਉਹਾਰ ਕਾਰਨ ਭਾਗਲਪੁਰ ਤੋਂ ਬਾਥ ਦੇ ਨਾਇਗਾਓਂ ਜਾ ਰਿਹਾ ਸੀ। ਇਸ ਪ੍ਰਕਾਰ ਗੱਡੀ ਬੇਕਾਬੂ ਹੋ ਕੇ ਪੁੱਲ ਨਾਲ ਟਕਰਾ ਗਈ ਅਤੇ ਨਦੀ 'ਚ ਡਿੱਗ ਗਈ।