ਫੁੱਫੜ ਦੇ ਪਿਆਰ ''ਚ ਪਾਗਲ ਕੁੜੀ ਨੇ ਚੜ੍ਹਾ''ਤਾ ਚੰਨ, ਵਿਆਹ ਦੇ 45 ਦਿਨਾਂ ਬਾਅਦ ਹੀ ਮਰਵਾ''ਤਾ ਪਤੀ

Friday, Jul 04, 2025 - 10:51 AM (IST)

ਫੁੱਫੜ ਦੇ ਪਿਆਰ ''ਚ ਪਾਗਲ ਕੁੜੀ ਨੇ ਚੜ੍ਹਾ''ਤਾ ਚੰਨ, ਵਿਆਹ ਦੇ 45 ਦਿਨਾਂ ਬਾਅਦ ਹੀ ਮਰਵਾ''ਤਾ ਪਤੀ

ਔਰੰਗਾਬਾਦ- ਬਿਹਾਰ ਦੇ ਔਰੰਗਾਬਾਦ ਤੋਂ ਬਾਅਦ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਸਕੇ ਫੁੱਫੜ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਇਹ ਵਾਰਦਾਤ ਨਬੀਨਗਰ ਥਾਣਾ ਖੇਤਰ ਦੇ ਲੇਂਬੋਖਾਪ ਮੋੜ ਕੋਲ 24 ਜੂਨ ਦੀ ਰਾਤ ਹੋਈ ਸੀ, ਜਦੋਂ ਪ੍ਰਿਯਾਂਸ਼ੂ ਉਰਫ਼ ਛੋਟੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਕ ਹਫ਼ਤੇ 'ਚ ਇਸ ਕਤਲਕਾਂਡ ਦਾ ਖ਼ੁਲਾਸਾ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ ; ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲਣਗੇ 10 ਨਵੇਂ ਜੱਜ

55 ਸਾਲਾ ਸਕੇ ਫੁੱਫੜ ਨਾਲ ਸਨ ਪ੍ਰੇਮ ਪ੍ਰਸੰਗ

ਜਾਣਕਾਰੀ ਅਨੁਸਾਰ 25 ਸਾਲਾ ਗੂੰਜਾ ਦਾ ਆਪਣੇ ਸਕੇ ਫੁੱਫੜ ਜੀਵਨ ਸਿੰਘ (55) ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਗੂੰਜਾ ਆਪਣੇ ਸਕੇ ਫੁੱਫੜ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ ਅਤੇ ਉਸ ਦਾ ਵਿਆਹ ਡੇਢ ਮਹੀਨੇ ਪਹਿਲਾਂ ਇਕ ਨੌਜਵਾਨ ਨਾਲ ਕਰਵਾ ਦਿੱਤਾ। 24 ਜੂਨ ਨੂੰ ਪ੍ਰਿਯਾਂਸ਼ੂ ਆਪਣੀ ਭੈਣ ਨੂੰ ਮਿਲਣ ਤੋਂ ਬਾਅਦ ਟਰੇਨ 'ਤੇ ਘਰ ਪਰਤ ਰਿਹਾ ਸੀ ਅਤੇ ਨਵੀਨ ਨਗਰ ਸਟੇਸ਼ਨ 'ਤੇ ਉਤਰ ਗਿਆ। ਉਸ ਨੇ ਗੂੰਜਾ ਨੂੰ ਕਿਸੇ ਨੂੰ ਬਾਈਕ 'ਤੇ ਭੇਜਣ ਲਈ ਕਿਹਾ। ਘਰ ਜਾਂਦੇ ਸਮੇਂ ਉਸ ਨੂੰ ਗੋਲੀ ਮਾਰ ਦਿੱਤੀ ਗਈ। ਇਸ ਨਾਲ ਪ੍ਰਿਯਾਂਸ਼ੂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪਹਿਲੇ ਦਿਨ 12,000 ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

ਵਿਆਹ ਦੇ 45 ਦਿਨਾਂ ਬਾਅਦ ਕਰਵਾ ਦਿੱਤਾ ਕਤਲ

ਐੱਸ.ਪੀ. ਨੇ ਦੱਸਿਆ ਕਿ ਗੂੰਜਾ ਦਾ ਵਿਆਹ ਹੋਣ ਤੋਂ ਬਾਅਦ ਪ੍ਰਿਯਾਂਸ਼ੂ ਉਨ੍ਹਾਂ ਦੇ ਪਿਆਰ ਦੀ ਰਾਹ 'ਚ ਰੋੜਾ ਬਣਨ ਲੱਗਾ। ਅਜਿਹੇ 'ਚ ਪ੍ਰੇਮੀ ਫੁੱਫੜ ਜੀਵਨ ਨਾਲ ਮਿਲ ਕੇ ਗੂੰਜਾ ਨੇ ਆਪਣੇ ਪਤੀ ਦਾ ਕਤਲ ਕਰਵਾਉਣ ਦਾ ਫ਼ੈਸਲਾ ਲਿਆ। ਜੀਵਨ ਸਿੰਘ ਨੇ ਸ਼ੂਟਰਾਂ ਨੂੰ ਹਾਇਰ ਕੀਤਾ ਅਤੇ ਗੂੰਜਾ ਦੇ ਵਿਆਹ ਦੇ ਸਿਰਫ਼ 45 ਦਿਨਾਂ ਯਾਨੀ ਕਿ 24 ਜੂਨ ਦੀ ਰਾਤ ਪ੍ਰਿਯਾਂਸ਼ੂ ਦਾ ਕਤਲ ਕਰਵਾ ਦਿੱਤਾ। 

ਪਤਨੀ ਨੇ ਕਬੂਲਿਆ ਗੁਨਾਹ

ਇਸ ਸਨਸਨੀਖੇਜ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਦਾ ਗਠਨ ਕੀਤਾ ਗਿਆ ਸੀ। ਟੀਮ ਨੇ ਤਕਨੀਕੀ ਜਾਂਚ ਦੇ ਅਧੀਨ ਮੋਬਾਇਲ ਸੀਡੀਆਰ, ਸੀਸੀਟੀਵੀ ਫੁਟੇਜ ਅਤੇ ਗੁਪਤ ਸੂਚਨਾ ਦੇ ਆਧਾਰ 'ਤੇ ਗੂੰਜਾ, ਜੀਵਨ ਸਿੰਘ, ਜੈਸ਼ੰਕਰ ਅਤੇ ਮੁਕੇਸ਼ ਵਰਮਾ ਨੂੰ ਗ੍ਰਿਫ਼ਤਾਰ ਕੀਤਾ। ਪੁੱਛ-ਗਿੱਛ ਦੌਰਾਨ ਗੂੰਜਾ ਨੇ ਆਪਣੇ ਗੁਨਾਹ ਕਬੂਲ ਕਰ ਲਿਆ। ਐੱਸਪੀ ਨੇ ਦੱਸਿਆ ਕਿ ਕਤਲ ਦੀ ਇਸ ਸਾਜਿਸ਼ 'ਚ ਸ਼ਾਮਲ ਹੋਰ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News