ਫੇਸਬੁੱਕ ’ਤੇ ਊਨਾ ਦੇ ਨੌਜਵਾਨ ਦੀ ਉੱਤਰਾਖੰਡ ਦੇ ਨੌਜਵਾਨ ਨਾਲ ਦੋਸਤੀ, ਮੰਦਰ ’ਚ ਕੀਤਾ ਵਿਆਹ

04/27/2022 1:54:47 PM

ਊਨਾ (ਸੁਰਿੰਦਰ)- ਹਿਮਾਚਲ ਪ੍ਰਦੇਸ਼ 'ਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ 'ਚ 24 ਸਾਲਾ ਨੌਜਵਾਨ ਨੇ ਉੱਤਰਾਖੰਡ ਦੇ ਨੌਜਵਾਨ ਨਾਲ ਵਿਆਹ ਕਰਵਾ ਲਿਆ। ਅਜਿਹਾ ਮਾਮਲਾ ਹਿਮਾਚਲ ਪ੍ਰਦੇਸ਼ 'ਚ ਪਹਿਲੀ ਵਾਰ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਊਨਾ ਵਾਸੀ ਨੌਜਵਾਨ ਦੀ ਦੋਸਤੀ ਉੱਤਰਾਖੰਡ ਦੇ ਨੌਜਵਾਨ ਨਾਲ ਫੇਸਬੁੱਕ 'ਤੇ ਹੋਈ ਸੀ, ਜੋ ਬਾਅਦ 'ਚ ਪਿਆਰ 'ਚ ਬਦਲ ਗਈ। ਦੋਹਾਂ ਨੇ ਮੰਦਰ 'ਚ ਜਾ ਕੇ ਵਿਆਹ ਕਰ ਲਿਆ। ਇਹ ਵਿਆਹ ਦੋਹਾਂ ਨੇ 6 ਮਹੀਨੇ ਪਹਿਲਾਂ ਕੀਤਾ ਸੀ। ਉੱਤਰਾਖੰਡ ਦੇ ਨੌਜਵਾਨ ਦਾ ਚਿਹਰਾ ਕੁੜੀ ਦੀ ਤਰ੍ਹਾਂ ਦਿੱਸਦਾ ਸੀ, ਇਸ ਕਾਰਨ ਪਹਿਲੇ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਇਸ ਮਾਮਲੇ ਦਾ ਖੁਲਾਸਾ ਸੋਮਵਾਰ ਰਾਤ ਨੂੰ ਹੋਇਆ, ਜਦੋਂ ਦੋਵੇਂ ਨੌਜਵਾਨਾਂ ਦੇ ਵਿਆਹ ਦੀ ਗੱਲ ਪਤਾ ਲੱਗੀ। ਹੰਗਾਮਾ ਹੋਣ 'ਤੇ ਦੋਵੇਂ ਨੌਜਵਾਨ ਪੁਲਸ ਸਟੇਸ਼ਨ ਪਹੁੰਚ ਗਏ।

ਪੁਲਸ ਅਧਿਕਾਰੀ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਉੱਤਰਾਖੰਡ ਬੁਲਾਇਆ ਹੈ। ਊਨਾ ਸ਼ਹਿਰ ਦੇ ਨੌਜਵਾਨ ਦਾ ਛੋਟੇ ਭਰਾ ਤੋਂ ਇਲਾਵਾ ਇਸ ਦੁਨੀਆ 'ਚ ਕੋਈ ਨਹੀਂ ਹੈ। ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਣ ਤੋਂ ਬਾਅਦ ਸਾਰਾ ਵਿਵਾਦ ਸਾਹਮਣੇ ਆਇਆ ਹੈ। ਫੇਸਬੁੱਕ ’ਤੇ ਊਨਾ ਦੇ ਨੌਜਵਾਨ ਦੀ ਉੱਤਰਾਖੰਡ ਦੇ ਨੌਜਵਾਨ ਨਾਲ ਦੋਸਤੀ ਹੋ ਗਈ ਅਤੇ ਉਨ੍ਹਾਂ ਨੇ ਇਕੱਠਿਆਂ ਰਹਿਣ ਦਾ ਫੈਸਲਾ ਕਰ ਕੇ ਮੰਦਰ ’ਚ ਵਿਆਹ ਕਰ ਲਿਆ। ਇਸ ਸਬੰਧੀ ਦੋਵਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਹ ਪੁਲਸ ਦੇ ਸਾਹਮਣੇ ਆਪਣਾ ਪੱਖ ਰੱਖਣਗੇ। ਪੁਲਸ ਨੇ ਦੋਨਾਂ ਨੌਜਵਾਨਾਂ ਦੇ ਬਿਆਨ ਕਲਮਬੱਧ ਕੀਤੇ ਹਨ। ਐੱਸ. ਪੀ. ਊਨਾ ਅਜੀਤ ਸੇਨ ਠਾਕੁਰ ਨੇ ਦੱਸਿਆ ਕਿ ਦੋਨਾਂ ਨੌਜਵਾਨਾਂ ਨੂੰ ਪੁਲਸ ਨੇ ਸੁਰੱਖਿਆ ਪ੍ਰਦਾਨ ਕੀਤੀ ਹੈ।


DIsha

Content Editor

Related News