ਜ਼ੇਲੇਂਸਕੀ ਨਾਲ ਮੁਲਾਕਾਤ ’ਚ ਬੋਲੇ PM ਮੋਦੀ- ਯੂਕ੍ਰੇਨ ਜੰਗ ਦੁਨੀਆ ਦਾ ਵੱਡਾ ਮੁੱਦਾ, ਜੋ ਸੰਭਵ ਹੋਵੇਗਾ ਕਰਾਂਗੇ

Monday, May 22, 2023 - 02:14 AM (IST)

ਜ਼ੇਲੇਂਸਕੀ ਨਾਲ ਮੁਲਾਕਾਤ ’ਚ ਬੋਲੇ PM ਮੋਦੀ- ਯੂਕ੍ਰੇਨ ਜੰਗ ਦੁਨੀਆ ਦਾ ਵੱਡਾ ਮੁੱਦਾ, ਜੋ ਸੰਭਵ ਹੋਵੇਗਾ ਕਰਾਂਗੇ

ਹੀਰੋਸ਼ਿਮਾ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ। ਇਹ ਮੁਲਾਕਾਤ ਜਾਪਾਨ ਦੇ ਹੀਰੋਸ਼ਿਮਾ ’ਚ ਜੀ-7 ਸਿਖਰ ਸੰਮੇਲਨ ਮੌਕੇ ਹੋਈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਯੂਕ੍ਰੇਨ ’ਚ ਚੱਲ ਰਹੀ ਜੰਗ ਪੂਰੇ ਵਿਸ਼ਵ ਲਈ ਬਹੁਤ ਵੱਡਾ ਮੁੱਦਾ ਹੈ। ਪੂਰੀ ਦੁਨੀਆ ’ਤੇ ਇਸ ਦੇ ਕਈ ਤਰ੍ਹਾਂ ਦੇ ਪ੍ਰਭਾਵ ਵੀ ਪਏ ਹਨ। ਮੈਂ ਇਸ ਨੂੰ ਰਾਜਨੀਤੀ ਦਾ ਮੁੱਦਾ ਨਹੀਂ ਮੰਨਦਾ, ਮੇਰੇ ਲਈ ਇਹ ਮਨੁੱਖਤਾ ਦਾ ਮੁੱਦਾ ਹੈ। ਇਸ ਦੇ ਹੱਲ ਲਈ ਭਾਰਤ ਅਤੇ ਨਿੱਜੀ ਰੂਪ ’ਚ ਮੈਂ ਖੁਦ, ਜੋ ਕੁਝ ਵੀ ਸੰਭਵ ਹੋ ਸਕਦਾ ਹੈ, ਅਸੀਂ ਜ਼ਰੂਰ ਕਰਾਂਗੇ।’’

ਇਹ ਵੀ ਪੜ੍ਹੋ : ਕਵਾਡ ਸਿਖਰ ਸੰਮੇਲਨ ’ਚ ਬੋਲੇ ਮੋਦੀ- ਹਿੰਦ-ਪ੍ਰਸ਼ਾਂਤ ਖੇਤਰ ਦੀ ਸਫਲਤਾ ਤੇ ਸੁਰੱਖਿਆ ਪੂਰੇ ਵਿਸ਼ਵ ਲਈ ਮਹੱਤਵਪੂਰਨ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸ਼ੁਰੂ ਹੋਈ ਰੂਸ-ਯੂਕ੍ਰੇਨ ਜੰਗ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਜਾਪਾਨ ਦੇ ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਜ਼ੇਲੇਂਸਕੀ ਪਹਿਲਾਂ ਸ਼ੁੱਕਰਵਾਰ ਨੂੰ ਆਨਲਾਈਨ ਮਾਧਿਅਮ ਰਾਹੀਂ ਇਸ ਸੈਸ਼ਨ ’ਚ ਹਿੱਸਾ ਲੈਣ ਵਾਲੇ ਸਨ ਪਰ ਉਨ੍ਹਾਂ ਨੇ ਨਿੱਜੀ ਤੌਰ ’ਤੇ ਸੰਮੇਲਨ ’ਚ ਸ਼ਾਮਲ ਹੋਣ ਦੀ ਇੱਛਾ ਜ਼ਾਹਿਰ ਕੀਤੀ, ਜਿਸ ਤੋਂ ਬਾਅਦ ਇਹ ਯੋਜਨਾ ਬਦਲ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News